
ਜੱਜ ਧੂਲੀਆ ਅਤੇ ਪਾਦਰੀਵਾਲਾ ਨੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਚੁਕੀ ਸਹੁੰ
ਨਵੀਂ ਦਿੱਲੀ, 9 ਮਈ : ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਸੁਧਾਂਸ਼ੂ ਧੂਲੀਆ ਅਤੇ ਗੁਜਰਾਤ ਹਾਈ ਕੋਰਟ ਦੇ ਜੱਜ ਜਮਸ਼ੇਦ ਬੀ ਪਾਰਦੀਵਾਲਾ ਨੇ ਸੋਮਵਾਰ ਨੂੰ ਉੱਥੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕੀ। ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮੰਨਾ ਨੇ ਸੁਪਰੀਮ ਕੋਰਟ ਦੇ ਐਡੀਸ਼ਨਲ ਭਵਨ ਕੰਪਲੈਕਸ ਦੇ ਨਵੇਂ ਬਣੇ ਆਡੀਟੋਰੀਅਮ ’ਚ ਇਕ ਸਮਾਰੋਹ ਦੌਰਾਨ ਜੱਜ ਧੂਲੀਆ ਅਤੇ ਜੱਜ ਪਾਰਦੀਵਾਲਾ ਨੂੰ ਅਹੁਦੇ ਦੀ ਸਹੁੰ ਚੁਕਾਈ। ਜੱਜ ਧੂਲੀਆ ਅਤੇ ਜੱਜ ਪਾਰਦੀਵਾਲਾ ਦੀ ਨਿਯੁਕਤੀ ਦੇ ਨਾਲ ਹੀ ਸੁਪਰੀਮ ਕੋਰਟ ’ਚ ਜੱਜਾਂ ਦੀ ਕੁਲ ਗਿਣਤੀ ਮੁੜ 34 ਹੋ ਗਈ ਹੈ। ਜੱਜ ਆਰ. ਸੁਭਾਸ਼ ਰੈੱਡੀ ਦੇ ਇਸ ਸਾਲ 4 ਜਨਵਰੀ ਨੂੰ ਸੇਵਾਮੁਕਤ ਹੋਣ ਨਾਲ ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ 32 ਹੋ ਗਈ ਸੀ। ਸੁਪਰੀਮ ਕੋਰਟ ’ਚ ਜੱਜਾਂ ਦੀ ਮਨਜ਼ੂਰੀ ਗਿਣਤੀ 34 ਹੈ। ਸੁਪਰੀਮ ਕੋਰਟ ਦੇ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਵਾਕਿਫ ਸੂਤਰਾਂ ਨੇ ਦਸਿਆ ਕਿ ਜੱਜ ਪਾਰਦੀਵਾਲਾ 2 ਸਾਲ ਤੋਂ ਵਧ ਸਮੇਂ ਤਕ ਚੀਫ਼ ਜਸਟਿਸ ’ਚ ਕੰਮ ਕਰਨਗੇ। (ਏਜੰਸੀ)