ਆਰਥਕ ਮੰਦਹਾਲੀ ਕਾਰਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਜਪਕਸ਼ੇ ਨੇ ਛੱਡੀ ਕੁਰਸੀ
Published : May 10, 2022, 6:30 am IST
Updated : May 10, 2022, 6:30 am IST
SHARE ARTICLE
image
image

ਆਰਥਕ ਮੰਦਹਾਲੀ ਕਾਰਨ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਜਪਕਸ਼ੇ ਨੇ ਛੱਡੀ ਕੁਰਸੀ


ਸ੍ਰੀਲੰਕਾਈ ਪ੍ਰਧਾਨ ਮੰਤਰੀ ਦੇ ਸਮਰਥਕਾਂ ਵਲੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਹਮਲਾ, ਝੜਪ ਵਿਚ ਇਕ ਸਾਂਸਦ ਦੀ ਮੌਤ, 23 ਜ਼ਖ਼ਮੀ

ਕੋਲੰਬੋ, 9 ਮਈ : ਸ਼੍ਰੀਲੰਕਾ ਆਪਣੇ ਇਤਿਹਾਸ ਦੇ ਸਭ ਤੋਂ ਖਰਾਬ ਆਰਥਕ ਸੰਕਟ ਵਿਚੋਂ ਗੁਜ਼ਰ ਰਿਹਾ ਹੈ | ਦੇਸ਼ ਵਿਚ ਐਮਰਜੈਂਸੀ ਲਾਗੂ ਹੈ | ਸ਼੍ਰੀਲੰਕਾ 'ਚ ਐਮਰਜੈਂਸੀ ਦੌਰਾਨ ਸਿਆਸੀ ਸੰਕਟ ਪੈਦਾ ਹੋ ਗਿਆ ਹੈ | ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ  ਆਪਣਾ ਅਸਤੀਫ਼ਾ ਸੌਂਪ ਦਿਤਾ ਹੈ |
ਮਹਿੰਦਾ ਰਾਜਪਕਸ਼ੇ ਤੋਂ ਬਾਅਦ ਉਨ੍ਹਾਂ ਦੀ ਕੈਬਨਿਟ ਵਿਚ ਸਿਹਤ ਮੰਤਰੀ ਰਹੇ ਪ੍ਰੋਫ਼ੈਸਰ ਚੰਨਾ ਜੈਸੁਮਾਨਾ ਨੇ ਵੀ ਰਾਸ਼ਟਰਪਤੀ ਨੂੰ  ਆਪਣਾ ਅਸਤੀਫ਼ਾ ਸੌਂਪ ਦਿਤਾ ਹੈ | ਟਾਪੂ ਦੇਸ਼ ਵਿਚ ਆਰਥਿਕ ਸੰਕਟ ਨੂੰ  ਲੈ ਕੇ ਪ੍ਰਦਰਸ਼ਨਾਂ ਦੌਰਾਨ ਹਿੰਸਕ ਝੜਪਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ | ਰਾਜਧਾਨੀ ਕੋਲੰਬੋ 'ਚ ਸੋਮਵਾਰ ਨੂੰ  ਆਰਥਿਕ ਸੰਕਟ ਨੂੰ  ਲੈ ਕੇ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਗਈ | ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਹਿੰਦਾ ਰਾਜਪਕਸ਼ੇ ਨੇ ਆਮ ਜਨਤਾ ਨੂੰ  ਸੰਜਮ ਵਰਤਣ ਦੀ ਅਪੀਲ ਕੀਤੀ ਹੈ | ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਨੇ ਸੋਮਵਾਰ ਨੂੰ  ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰ ਦਿਤਾ, ਜਿਸ 'ਚ ਇਕ ਸਾਂਸਦ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 23 ਲੋਕ ਜ਼ਖ਼ਮੀ ਹੋ ਗਏ | ਮੀਡੀਆ ਮੁਤਾਬਕ ਸਾਂਸਦ ਅਮਰਕੀਰਤੀ  ਅûਕੋਰਲਾ ਆਪਣੀ ਕਾਰ 'ਚ ਗਨਮੈਨ ਅਤੇ ਡਰਾਈਵਰ ਨਾਲ ਨਿਟਾਮਬੁਵਾ 'ਚ ਇਕ ਰਸਤੇ ਤੋਂ ਜਾ ਰਹੇ ਸਨ |

ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ਘੇਰ ਲਈ | ਸਾਂਸਦ ਨੇ ਆਪਣੀ ਪਿਸਤੌਲ ਨਾਲ ਫ਼ਾਇਰਿੰਗ ਕਰ ਦਿਤੀ, ਜਿਸ 'ਚ ਕਈ ਲੋਕ ਜ਼ਖ਼ਮੀ ਹੋ ਗਏ | ਉਸ ਤੋਂ ਬਾਅਦ ਉਹ ਭੱਜ ਕੇ ਨਾਲ ਦੀ ਇਕ ਇਮਾਰਤ 'ਚ ਲੁਕ ਗਏ | ਉਸ ਇਮਾਰਤ 'ਚੋਂ ਹੀ ਉਸ ਦੀ ਲਾਸ਼ ਬਰਾਮਦ ਕੀਤੀ ਗਈ | ਅਜੇ ਇਹ ਸਾਫ ਨਹੀਂ ਹੋਇਆ ਕਿ ਉਸ ਦੀ ਮੌਤ ਪ੍ਰਦਰਸ਼ਨਕਾਰੀਆਂ ਦੇ ਹਮਲੇ ਕਾਰਨ ਹੋਈ ਹਾਂ ਜਾਂ ਕੋਈ ਹੋਰ ਕਾਰਨ ਹੈ |
 ਇਹ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ  ਲੈ ਕੇ ਪ੍ਰਦਰਸ਼ਨ ਕਰ ਰਹੇ ਸਨ | ਇਹ ਹਿੰਸਾ ਸੋਮਵਾਰ ਨੂੰ  ਇਨ੍ਹਾਂ ਖ਼ਬਰਾਂ ਤੋਂ ਬਾਅਦ ਹੋਈ ਕਿ ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਛੋਟੇ ਭਰਾ ਅਤੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੀ ਅਗਵਾਈ ਵਾਲੀ ਸਰਕਾਰ 'ਤੇ ਦੇਸ਼ 'ਚ ਚੱਲ ਰਹੇ ਆਰਥਿਕ ਸੰਕਟ ਨਾਲ ਨਜਿੱਠਣ ਲਈ ਅੰਤਿ੍ਮ ਪ੍ਰਸ਼ਾਸਨ ਬਣਾਉਣ ਦਾ ਦਬਾਅ ਹੈ |
ਰਾਜਪਕਸ਼ੇ (76) ਨੂੰ  ਆਪਣੇ ਸਿਆਸੀ ਫ਼ਰੰਟ 'ਸ਼੍ਰੀਲੰਕਾ ਪੋਦੁਜਨ ਪੇਰਾਮੁਨਾ' ਦੇ ਅੰਦਰੋਂ ਵੀ ਅਸਤੀਫ਼ਾ ਦੇਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਅਸਤੀਫ਼ਾ ਦੇਣ ਤੋਂ ਬਚਣ ਲਈ ਆਪਣੇ ਸਮਰਥਕਾਂ ਨੂੰ  ਜਵਾਬੀ ਦਬਾਅ ਬਣਾਉਣ ਲਈ ਲਾਮਬੰਦ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ''ਭਾਵਨਾਵਾਂ ਉਬਾਲ 'ਤੇ ਹਨ | ਮੈਂ ਆਪਣੇ ਆਮ ਲੋਕਾਂ ਨੂੰ  ਸੰਜਮ ਵਰਤਣ ਦੀ ਅਪੀਲ ਕਰਦਾ ਹਾਂ ਅਤੇ ਯਾਦ ਰੱਖੋ ਕਿ ਹਿੰਸਾ ਸਿਰਫ ਹਿੰਸਾ ਨੂੰ  ਜਨਮ ਦਿੰਦੀ ਹੈ | ਉਨ੍ਹਾਂ ਕਿਹਾ ਕਿ ਜਿਸ ਆਰਥਿਕ ਸੰਕਟ ਨਾਲ ਅਸੀਂ ਜੂਝ ਰਹੇ ਹਾਂ, ਉਸ ਨੂੰ  ਇਕ ਅਜਿਹੇ ਆਰਥਿਕ ਹੱਲ ਦੀ ਜ਼ਰੂਰਤ ਹੈ, ਜਿਸ ਨੂੰ  ਹੱਲ ਕਰਨ ਲਈ ਇਹ ਪ੍ਰਸ਼ਾਸਨ ਵਚਨਬੱਧ ਹੈ | ਇਸ ਤੋਂ ਪਹਿਲਾਂ ਰਾਜਪਕਸ਼ੇ ਨੇ ਆਪਣੇ ਘਰ ਦੇ ਬਾਹਰ ਇਕੱਠੇ ਹੋਏ ਹਜ਼ਾਰਾਂ ਸਮਰਥਕਾਂ ਨੂੰ  ਕਿਹਾ ਕਿ ਉਨ੍ਹਾਂ ਨੂੰ  ਕੋਈ ਨਹੀਂ ਸਕੇਗਾ | ਉਨ੍ਹਾਂ ਨੇ ਕਿਹਾ, Tਮੈਨੂੰ ਵਿਰੋਧ ਪ੍ਰਦਰਸ਼ਨ ਅਤੇ ਅੰਦੋਲਨ ਦੇਖਣ ਦੀ ਇੰਨੀ ਆਦਤ ਹੋ ਗਈ ਹੈ ਕਿ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ | ਮੈਂ ਕਿਸੇ ਵੀ ਹਾਲਤ ਦਾ ਸਾਹਮਣਾ ਕਰਨ ਦਾ ਕਾਫ਼ੀ ਤਜਰਬਾ ਰੱਖਦਾ ਹਾਂ |  

ਡੱਬੀ
ਲਗਾਇਆ ਗਿਆ ਕਰਫਿਊ, ਕੋਲੰਬੋ 'ਚ ਫ਼ੌਜ ਤਾਇਨਾਤ
ਸ੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ  ਦੇਸ਼ ਵਿਆਪੀ ਕਰਫਿਊ ਲਗਾ ਦਿਤਾ ਹੈ | ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਨ ਤੋਂ ਬਾਅਦ ਰਾਜਧਾਨੀ ਕੋਲੰਬੋ ਵਿਚ ਫ਼ੌਜ ਦੇ ਜਵਾਨਾਂ ਨੂੰ  ਤਾਇਨਾਤ ਕੀਤਾ ਗਿਆ ਹੈ | ਸਥਾਨਕ ਮੀਡੀਆ ਵਲੋਂ ਇਕ ਪੁਲਿਸ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਗਲੇ ਨੋਟਿਸ ਤਕ ਸ਼੍ਰੀਲੰਕਾ ਵਿਚ ਤੁਰੰਤ ਪ੍ਰਭਾਵ ਨਾਲ ਕਰਫਿਊ ਲਗਾਇਆ ਗਿਆ ਹੈ | ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਮਦਦ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਸ਼ੁੱਕਰਵਾਰ ਨੂੰ  ਕੈਬਨਿਟ ਦੀ ਵਿਸ਼ੇਸ਼ ਬੈਠਕ 'ਚ ਰਾਸ਼ਟਰਪਤੀ ਰਾਜਪਕਸ਼ੇ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਐਮਰਜੈਂਸੀ ਦੀ ਘੋਸ਼ਣਾ ਕਰ ਦਿਤੀ ਸੀ |      (ਏਜੰਸੀ)

 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement