
ਪੰਜਾਬ ਦਾ ਅਰਬਾਂ-ਖਰਬਾਂ ਡਾਲਰ ਦਾ ਪਾਣੀ ਗੁਆਂਢੀ ਸੂਬਿਆਂ ਵਲੋਂ ਮੁਫ਼ਤ ਲੁੱਟਿਆ ਜਾ ਰਿਹੈ
ਸੰਗਰੂਰ (ਬਲਵਿੰਦਰ ਸਿੰਘ ਭੁੱਲਰ) : ਕੈਨੇਡਾ ਸਰਕਾਰ ਕੋਲ ਤਾਜ਼ੇ, ਸਾਫ਼ ਅਤੇ ਪੀਣਯੋਗ ਪਾਣੀ ਦੇ ਸਰੋਤਾਂ ਦੀ ਦੁਨੀਆਂ ਵਿਚੋਂ ਸੱਭ ਤੋਂ ਜ਼ਿਆਦਾ ਬਹੁਤਾਤ ਹੈ ਅਤੇ ਕੈਨੇਡਾ ਸਰਕਾਰ ਅਪਣੇ ਦੇਸ਼ ਦੇ ਸਾਫ਼ ਅਤੇ ਪੀਣਯੋਗ ਪਾਣੀ ਨੂੰ ਬੋਤਲਾਂ ਵਿਚ ਬੰਦ ਕਰ ਕੇ ਅਮਰੀਕਾ ਨੂੰ ਲਗਾਤਾਰ ਐਕਸਪੋਰਟ ਕਰ ਰਹੀ ਹੈ ਜਿਸ ਨਾਲ ਕੈਨੇਡਾ ਨੂੰ ਅਪਣਾ ਪਾਣੀ ਅਮਰੀਕਾ ਨੂੰ ਐਕਸਪੋਰਟ ਕਰਨ ਬਦਲੇ ਹਰ ਸਾਲ 25 ਅਰਬ ਅਮਰੀਕਨ ਡਾਲਰ ਦਾ ਮਾਲੀਆ ਇਕੱਤਰ ਹੁੰਦਾ ਹੈ। ਪਾਣੀ ਰਾਹੀਂ ਇਕੱਤਰ ਕੀਤੇ ਅਰਬਾਂ ਰੁਪਏ ਦੇ ਇਸ ਮਾਲੀਏ ਨਾਲ ਕੈਨੇਡਾ ਸਰਕਾਰ ਦੁਨੀਆਂ ਵਿਚ ਇਕ ਵੱਡੀ ਆਰਥਕ ਸ਼ਕਤੀ ਵਜੋਂ ਉਭਰਿਆ ਹੈ ਅਤੇ ਉਨ੍ਹਾਂ ਵਲੋਂ ਇਸ ਪੈਸੇ ਨਾਲ ਅਪਣੇ ਦੇਸ਼ ਵਾਸੀਆਂ ਅਤੇ ਪ੍ਰਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਸਾਰੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ।
Bottles
ਪਰ ਇਸ ਦੇ ਐਨ ਉਲਟ ਜਾ ਕੇ ਪੰਜਾਬ ਦੀ ਜ਼ਰਖੇਜ਼ ਭੂਮੀ ਵਿਚੋਂ ਹੋ ਕੇ ਵਗਦੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਅਰਬਾਂ ਖਰਬਾਂ ਰੁਪਏ ਦਾ ਪਾਣੀ ਰੋਜ਼ਾਨਾ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਲੁਟਾਇਆ ਜਾ ਰਿਹਾ ਹੈ। ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਨੇੜੇ ਤੋਂ ਦੋ ਪੱਕੀਆਂ ਜੌੜੀਆਂ ਭਾਖੜਾ ਨਹਿਰਾਂ ਪਟਿਆਲਾ ਅਤੇ ਰਾਜਪੁਰਾ ਕੋਲੋਂ ਦੀ ਲੰਘ ਕੇ ਕਰਮਵਾਰ ਖਨੌਰੀ ਅਤੇ ਧਨੌਰੀ ਤੋਂ ਹਰਿਆਣਾ ਅਤੇ ਦੂਸਰੀ ਨਰਵਾਣਾ ਬਰਾਂਚ ਕੁਰੁਕਸ਼ੇਤਰ ਅਤੇ ਜਿਉਤੀ ਸਰ ਵਿਚੋਂ ਲੰਘ ਕੇ ਅੱਗੇ ਨਰਵਾਣਾ ਅਤੇ ਕਰਨਾਲ ਤਕ ਸਿੰਚਾਈ ਕਰਦੀਆਂ ਹਨ ਪਰ ਇਸ ਪਾਣੀ ਤੋਂ ਪੰਜਾਬ ਸਰਕਾਰ ਨੂੰ ਦਿੱਲੀ ਜਾਂ ਹਰਿਆਣਾ ਵਲੋਂ ਕੋਈ ਰਾਇਲਟੀ ਵੀ ਨਹੀਂ ਦਿਤੀ ਜਾ ਰਹੀ
Water Bottle
ਜਦਕਿ ਪੰਜਾਬ ਰਿਪੇਰੀਅਨ ਸਟੇਟ ਹੈ। ਇਸੇ ਤਰ੍ਹਾਂ ਪੰਜਾਬ ਦੇ ਇਲਾਕੇ ਹਰੀਕੇ ਪੱਤਣ ਵਿਚ ਸਤਲੁਜ ਬਿਆਸ ਦਰਿਆਵਾਂ ਦੇ ਸੰਗਮ ਤੋਂ ਦੋ ਜੌੜੀਆਂ ਨਹਿਰਾਂ ਜਿਨ੍ਹਾਂ ਦਾ ਨਾਂਅ ਰਾਜਸਥਾਨ ਫੀਡਰ ਕੈਨਾਲ ਸਿਸਟਮ ਹੈ, ਨਿਕਲ ਕੇ ਤੇ ਸ੍ਰੀ ਗੰਗਾਨਗਰ ਸ਼ਹਿਰ ਦੇ ਕੋਲੋਂ ਦੀ ਲੰਘ ਕੇ ਅੱਗੇ ਰਾਜਸਥਾਨ ਦੀ ਬੀਕਾਨੇਰ ਤਕ ਦੇ ਲੱਖਾਂ ਏਕੜ ਬੰਜਰ ਇਲਾਕੇ ਦੀ ਸਿੰਚਾਈ ਕਰਦੀਆਂ ਹਨ ਪਰ ਪੰਜਾਬ ਨੂੰ ਰਾਜਸਥਾਨ ਸਰਕਾਰ ਵੀ ਕੋਈ ਰਾਇਲਟੀ ਨਹੀਂ ਦੇ ਰਹੀ ਜਦਕਿ ਰੋਜ਼ਾਨਾ ਦੇ ਆਧਾਰ ’ਤੇ ਅਰਬਾਂ-ਖਰਬਾਂ ਰੁਪਏ ਦਾ ਵਡਮੁੱਲਾ ਦਰਿਆਈ ਪਾਣੀ ਮੁਫ਼ਤ ਲੁਟਿਆ ਜਾ ਰਿਹੈ।
Water Bottle
ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੂਸਰੀਆਂ ਕਾਂਗਰਸ ਅਤੇ ਅਕਾਲੀ ਦਲ ਸਰਕਾਰਾਂ ਨਾਲੋਂ ਭਿੰਨ ਹੈ ਜੋ ਕੰਮ ਭਗਵੰਤ ਮਾਨ ਸਰਕਾਰ ਨੇ 50 ਦਿਨਾਂ ਵਿਚ ਕੀਤੇ ਹਨ ਉਸ ਤੋਂ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਬਾਕੀ ਸੱਭ ਖ਼ੁਸ਼ ਨਜ਼ਰ ਆ ਰਹੇ ਹਨ ਪੰਜਾਬੀ ਲੋਕਾਂ ਨੂੰ ਭਗਵੰਤ ਮਾਨ ਸਰਕਾਰ ’ਤੇ ਮਾਣ ਹੈ ਕਿ ਇਹ ਇਕ ਇਮਾਨਦਾਰ ਸਰਕਾਰ ਹੈ ਜਿਹੜੀ ਸਖ਼ਤ ਫੈਸਲੇ ਲੈਣ ਦੇ ਸਮਰੱਥ ਹੈ ਅਤੇ ਪਾਣੀਆਂ ਵਾਲੇ ਇਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਇਸ ਸਮੱਸਿਆਂ ਦਾ ਕੋਈ ਢੁਕਵਾਂ ਹੱਲ ਲੱਭੇਗੀ।