Patiala News : ਪਟਿਆਲਾ ’ਚ ਤਾਂਬੇ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਕਾਬੂ 

By : BALJINDERK

Published : May 10, 2024, 11:57 am IST
Updated : May 10, 2024, 11:57 am IST
SHARE ARTICLE
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ

Patiala News :4 ਕੁਇੰਟਲ ਤਾਰਾਂ, 2 i-20 ਕਾਰਾਂ ਬਰਾਮਦ, ਹਰਿਆਣਾ ਵਾਸੀ ਨੌਜਵਾਨ ਨਸ਼ੇ ਪੂਰਤੀ ਲਈ ਕਰਦੇ ਸੀ ਜੁਰਮ

Patiala News : ਪਟਿਆਲਾ 'ਚ ਪੁਲਿਸ ਨੇ ਨਸ਼ੇ ਲਈ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਭਜਨ ਲਾਲ ਵਾਸੀ ਹਿਸਾਰ ਜ਼ਿਲ੍ਹਾ ਹਰਿਆਣਾ, ਕਮਲ ਉਰਫ਼ ਰਾਹੁਲ, ਦਿਲਬਾਗ ਉਰਫ ਰਿੰਕੂ ਅਤੇ ਵਿਨੋਦ ਵਾਸੀ ਸੋਨੀਪਤ ਹਰਿਆਣਾ ਵਜੋਂ ਹੋਈ ਹੈ। ਇਹ ਸਾਰੇ ਮੁਲਜ਼ਮ ਦੋ ਆਈ-20 ਕਾਰਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਨ੍ਹਾਂ ਕੋਲੋਂ ਦੋਵੇਂ ਵਾਹਨ ਬਰਾਮਦ ਕਰ ਲਏ ਗਏ ਹਨ। ਇਸ ਗਿਰੋਹ ਨੂੰ CIA  ਸਟਾਫ਼ ਸਮਾਣਾ ਦੀ ਟੀਮ ਨੇ ਕਾਬੂ ਕੀਤਾ ਹੈ।

ਇਹ ਵੀ ਪੜੋ:Fazilka News : ਫਾਜ਼ਿਲਕਾ 'ਚ ਅਨਾਰੀਵਾਲਾ ਨਹਿਰ ਹੇਠ ਤੈਰਦੀ ਮਿਲੀ ਔਰਤ ਦੀ ਲਾਸ਼

ਇਸ ਮੌਕੇ SSP ਪਟਿਆਲਾ IPS ਵਰੁਣ ਸ਼ਰਮਾ ਨੇ ਦੱਸਿਆ ਕਿ CIA ਸਮਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਇਸ ਗਿਰੋਹ ਨੂੰ ਫੜਿਆ ਹੈ। ਇਹ ਗਿਰੋਹ ਰਾਤ ਸਮੇਂ ਖੇਤਾਂ ’ਚ ਲੱਗੀਆਂ ਮੋਟਰਾਂ ਤੋਂ ਤਾਂਬਾ ਚੋਰੀ ਕਰਦਾ ਸੀ, ਇਸ ਗਿਰੋਹ ਦੇ ਮੈਂਬਰ ਦਿਨ ਵੇਲੇ ਪਿੰਡ ਤੋਂ ਦੂਰ ਖੇਤਾਂ ਦੀ ਰੇਕੀ ਕਰਨ ਤੋਂ ਬਾਅਦ ਰਾਤ ਨੂੰ ਕਾਰ ’ਚ ਆ ਕੇ ਤਾਂਬੇ ਦੀਆਂ ਤਾਰਾਂ ਚੋਰੀ ਕਰ ਲੈਂਦੇ ਸਨ। ਖੇਤਾਂ ਦੀਆਂ ਮੋਟਰਾਂ ’ਚ ਇਸ ਤੋਂ ਬਾਅਦ ਉਹ ਫ਼ਰਾਰ ਹੋ ਗਏ। ਇਸ ਗਿਰੋਹ ਕੋਲੋਂ ਹੁਣ ਤੱਕ 4 ਕੁਇੰਟਲ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

(For more news apart from   Gang of stealing copper wires arrested in Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement