
Punjab News : ਮੌਜੂਦਾ ਹਾਲਾਤ ਨੂੰ ਦੇੇਖਦੇ ਹੋਏ ‘‘ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਉ’’
Punjab News in Punjabi : ਮੌਜੂਦਾ ਹਾਲਾਤ ਨੂੰ ਦੇੇਖਦੇ ਹੋਏ ਸੀਐਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਫ਼ੌਜ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ‘‘ ਜਿਥੇ ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਉ। ’’ ਉਨ੍ਹਾਂ ਨੇ ਆਮ ਲੋਕਾਂ ਨੂੰ ਹਾਦਸੇ ਵਾਲੀ ਥਾਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ। ਕਿਉਂਕਿ ਉਸ ਦੇ ਕਈ ਪਾਰਟ ਜ਼ਿੰਦਾ ਹੁੰਦੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਪੰਜਾਬ ਸਰਕਾਰ ਵੀ ਸਰਗਰਮ ਹੈ। ਸਰਹੱਦੀ ਖੇਤਰਾਂ ਲਈ 47 ਕਰੋੜ ਦੇ ਅੱਗ ਬਝਾਉ ਯੰਤਰ ਖਰੀਦੇ ਗਏ ਹਨ। ਉਨ੍ਹਾਂ ਕਿਹਾ - ‘‘ਇਹ ਸਾਰੀਆਂ ਚੀਜ਼ਾਂ ਸਰਹੱਦੀ ਖੇਤਰਾਂ ’ਚ ਪਹੁੰਚਾਈਆਂ ਜਾਣਗੀਆਂ ’’ ਫ਼ੌਜ ਜਿਹੜੀ ਵੀ ਚੀਜ਼ਾਂ ਮੰਗੇਗੀ ਅਸੀਂ ਮੁਹੱਈਆ ਕਰਵਾਵਾਂਗੇ।
(For more news apart from Chief Minister Bhagwant Mann appealed people on behalf army, common people should stay away accident site News in Punjabi, stay tuned to Rozana Spokesman)