
ਪਿੰਡ ਵਾਸੀਆਂ ਨੇ ਬੱਚਿਆਂ ਨੂੰ ਭੇਜਿਆ ਰਿਸ਼ਤੇਦਾਰਾਂ ਦੇ ਘਰ
ਭਾਰਤ ਤੇ ਪਾਕਿਸਤਾਨ ਵਿਚ ਜੰਗ ਦੌਰਾਨ ਪਾਕਿਸਤਾਨ ਵਲੋਂ ਰਾਤ ਵੇਲੇ ਲਗਾਤਾਰ ਡਰੋਨਾਂ ਨਾਲ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਹਮਲਾ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪਠਾਨਕੋਟ ਦੇ ਇਕ ਪਿੰਡ ਸਲੋਕ, ਬਲਾਕ ਬਮਿਆਲ ਦੇ ਲੋਕਾਂ ਨੇ ਕਿਹਾ ਕਿ ਜੰਗ ਦੌਰਾਨ ਥੋੜਾ ਬਹੁਤਾ ਡਰ ਤਾਂ ਰਹਿੰਦਾ ਹੀ ਹੈ, ਜਿਸ ਕਰ ਕੇ ਅਸੀਂ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਘਰ ਭੇਜ ਦਿਤਾ ਹੈ।
ਰਾਤੇ ਵੇਲੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਬਾਰੀ ਦੌਰਾਨ ਅਸੀਂ ਤਾਂ ਸਾਰੀ ਰਾਤ ਬੈਠ ਕੇ ਕੱਟੀ ਹੈ, ਅਜਿਹੇ ਮਾਹੌਲ ਵਿਚ ਨੀਂਦ ਕਿੱਥੇ ਆਉਂਦੀ ਹੈ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ 1971 ਵਿਚ ਵੀ ਇਹੋ ਜਿਹੇ ਮਾਹੌਲ ਬਣੇ ਹੋਏ ਸਲ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਪਿੰਡ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿਚ 40 ਤੋਂ 45 ਘਰ ਹਨ ਤੇ ਰਾਤ ਵੇਲੇ ਸਾਰਾ ਪਿੰਡ ਲਾਈਟਾਂ ਬੰਦ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਣ ਪੀਣ ਦਾ ਸਾਰਾ ਸਮਾਨ ਲੈ ਕੇ ਰੱਖ ਲਿਆ ਹੈ।