Punjab Police Goldy ਨੇ ਤਿੰਨ ਧੀਆਂ ਦੇ ਰਹਿਣ ਲਈ Fridge, Bed ਤੇ ਹੋਰ ਸਮਾਨ ਦੇ ਕੀਤੀ ਮਦਦ 
Published : Jun 10, 2020, 11:04 am IST
Updated : Jun 10, 2020, 11:04 am IST
SHARE ARTICLE
Goldy Equipment Anmol kwatra India Government of Punjab
Goldy Equipment Anmol kwatra India Government of Punjab

ਅਨਮੋਲ ਕਵਾਤਰਾ ਨੇ ਦਸਿਆ ਕਿ ਉਹਨਾਂ ਨੇ ਇਹਨਾਂ ਤਿੰਨਾਂ ਬੱਚੀਆਂ...

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਸਮਾਜ ਸੇਵੀ ਗੋਲਡੀ ਨੇ ਰੋਂਦੇ ਕੁਰਲਾਉਂਦੇ ਤਿੰਨ ਬੱਚਿਆਂ ਦੀ ਮਦਦ ਕੀਤੀ ਸੀ ਜਿਸ ਦੀ ਵੀਡੀਉ ਕਾਫੀ ਵਾਇਰਲ ਹੋਈ ਸੀ। ਪਰ ਹੁਣ ਇਕ ਵਾਰ ਫਿਰ ਪੁਲਿਸ ਮੁਲਾਜ਼ਮ ਗੋਲਡੀ ਨੇ ਇਹਨਾਂ ਬੱਚਿਆਂ ਦੇ ਰਹਿਣ ਲਈ ਜ਼ਰੂਰਤ ਦਾ ਸਮਾਨ ਦੇ ਕੇ ਮਦਦ ਕੀਤੀ ਹੈ ਜਿਸ ਦੀ ਬਕਾਇਦਾ ਜਾਣਕਾਰੀ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦਿੱਤੀ ਹੈ।

Anmol KwatraGoods 

ਅਨਮੋਲ ਕਵਾਤਰਾ ਨੇ ਦਸਿਆ ਕਿ ਉਹਨਾਂ ਨੇ ਇਹਨਾਂ ਤਿੰਨਾਂ ਬੱਚੀਆਂ ਦੀ ਵੀਡੀਉ ਸੋਸ਼ਲ ਮੀਡੀਆ ਤੇ ਵੇਖੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੁਲਾਜ਼ਮ ਗੋਲਡੀ ਨਾਲ ਗੱਲਬਾਤ ਤੇ ਕੀਤੀ ਤੇ ਕਿਹਾ ਕਿ ਉਹ ਸਾਰੇ ਇਹਨਾਂ ਬੱਚੀਆਂ ਦੀ ਮਦਦ ਕਰਨ ਲਈ ਜਾਣਗੇ।

Anmol KwatraAnmol Kwatra

ਪਰ ਗੋਲਡੀ ਨੇ ਅਨਮੋਲ ਕਵਾਤਰਾ ਨੂੰ ਕਿਹਾ ਕਿ ਉਹ ਲੁਧਿਆਣਾ ਵਿਚ ਹੀ ਕੰਮ ਸੰਭਾਲਣ ਤੇ ਉਹ ਇਕੱਲੇ ਹੀ ਜਾਣਗੇ। ਉਸ ਤੋਂ ਬਾਅਦ ਗੋਲਡੀ ਆਪ ਉਹਨਾਂ ਦੇ ਘਰ ਗਏ ਤੇ ਉਹਨਾਂ ਨੇ ਬੱਚੀਆਂ ਦੇ ਘਰ ਜਾ ਜਾਇਜ਼ਾ ਲਿਆ। ਉਹਨਾਂ ਦੇਖਿਆ ਕਿ ਉਹਨਾਂ ਬੱਚੀਆਂ ਦੇ ਘਰ ਵਿਚ ਤਾਂ ਆਮ ਵਰਤੀਆਂ ਜਾਣ ਵਾਲੀਆਂ ਵਸਤੂਆਂ ਵੀ ਨਹੀਂ ਸਨ। ਫਿਰ ਉਹਨਾਂ ਨੇ ਵਿਚਾਰ ਬਣਾਇਆ ਕਿ ਇਹਨਾਂ ਬੱਚੀਆਂ ਦੇ ਘਰ ਜ਼ਰੂਰਤ ਦੀਆਂ ਚੀਜ਼ਾਂ ਪਹੁੰਚਾਈਆਂ ਜਾਣ।

SmanGoods 

ਇਸ ਤੋਂ ਬਾਅਦ ਉਹ ਸਾਰਾ ਸਮਾਨ ਲੈ ਕੇ ਉਹਨਾਂ ਦੇ ਘਰ ਪਹੁੰਚੇ ਜਿਸ ਵਿਚ ਐਲਸੀਡੀ, ਫਰਿਜ, ਕੂਲਰ, ਬੈੱਡ ਤੇ ਹੋਰ ਬਹੁਤ ਸਾਰਾ ਸਮਾਨ ਸ਼ਾਮਲ ਹੈ। ਉਹਨਾਂ ਅੱਗੇ ਦਸਿਆ ਕਿ ਇਹਨਾਂ ਬੱਚੀਆਂ ਦੇ ਪਿਤਾ ਦੀ ਇੰਟਰਵਿਊ ਵਾਇਰਲ ਹੋ ਰਹੀ ਸੀ ਪਰ ਉਹਨਾਂ ਦਾ ਇਸ ਪਰਿਵਾਰ ਦੀ ਮਦਦ ਕਰਨ ਨਾਲ ਸਬੰਧ ਹੈ ਬਾਕੀ ਗੱਲਾਂ ਨਾਲ ਉਹਨਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ।

Punjab Police GoldyPunjab Police Goldy

ਉਹਨਾਂ ਅੱਗੇ ਦਸਿਆ ਕਿ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਚਲਦਾ ਹੈ ਕਿ ਕਿਸ ਵਿਅਕਤੀ ਨੂੰ ਜਾਂ ਕਿਸ ਪਰਿਵਾਰ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤਾਂ ਲੋਕ ਮਦਦ ਕਰ ਸਕਦੇ ਹਨ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਉਹਨਾਂ ਤਕ ਕੋਈ ਅਜਿਹੀ ਵੀਡੀਉ ਪਹੁੰਚਦੀ ਹੈ ਤਾਂ ਉਹ ਵੀ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਨ।

Punjab Police GoldyPunjab Police Goldy

ਉੱਥੇ ਹੀ ਪੁਲਿਸ ਮੁਲਾਜ਼ਮ ਗੋਲਡੀ ਨੇ ਦਸਿਆ ਕਿ ਉਹਨਾਂ ਨੂੰ ਇਕ ਵੀਡੀਓ ਰਾਹੀਂ ਪਤਾ ਚਲਿਆ ਸੀ ਕਿ ਉਹਨਾਂ ਦੇ ਪਿਤਾ ਵੱਲੋਂ ਬੱਚੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਪਰ ਉਹ ਇਸ ਮਸਲੇ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਕਰਦੇ ਕਿਉਂ ਕਿ ਇਹ ਉਹਨਾਂ ਦੇ ਪਰਿਵਾਰ ਦਾ ਘਰੇਲੂ ਮਸਲਾ ਹੈ।

ਉਹਨਾਂ ਨੇ ਸਿਰਫ ਉਹਨਾਂ ਦੀ ਗਰੀਬੀ ਨੂੰ ਦੇਖਦਿਆਂ ਹੋਇਆ ਉਹਨਾਂ ਦੀ ਮਦਦ ਕੀਤੀ ਹੈ। ਦਸ ਦਈਏ ਕਿ ਪੁਲਿਸ ਮੁਲਾਜ਼ਮ ਗੋਲਡੀ ਤੇ ਅਨਮੋਲ ਕਵਾਤਰਾ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਜਿਹਨਾਂ ਨੂੰ ਹਰ ਕੋਈ ਦੁਆਵਾਂ ਦਿੰਦਾ ਨਹੀਂ ਥਕ ਰਿਹਾ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement