ਬਿ੍ਰਗੇਡੀਅਰ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਜ਼ੋਰ ਪਾਉਣ ’ਤੇ ਅਟਵਾਲ ਸ੍ਰੀ ਦਰਬਾਰ ਸਾਹਿਬ ਪੁੱਜੇ
Published : Jun 10, 2021, 12:40 am IST
Updated : Jun 10, 2021, 12:40 am IST
SHARE ARTICLE
image
image

ਬਿ੍ਰਗੇਡੀਅਰ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਜ਼ੋਰ ਪਾਉਣ ’ਤੇ ਅਟਵਾਲ ਸ੍ਰੀ ਦਰਬਾਰ ਸਾਹਿਬ ਪੁੱਜੇ

ਅੰਮਿ੍ਰਤਸਰ, 9 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ) :  ਦੁਨੀਆਂ ਭਰ ਵਿਚ ਚਰਚਿਤ ਡੀ.ਆਈ.ਜੀ.ਏ.ਐਸ ਅਟਵਾਲ ਆਈ.ਪੀ.ਐਸ ਤੇ ਸਾਬਕਾ ਐਸ.ਐਸ.ਪੀ ਅੰਮਿ੍ਰਤਸਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਗੋਲੀਆਂ ਨਾਲ ਭੁੰਨਣ ਦਾ ਮਸਲਾ ਸਾਹਮਣੇ ਆਇਆ ਹੈ। ਇਸ ਸਬੰਧੀ ਅਹਿਮ ਇਕਸ਼ਾਫ਼ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸਵਰਨ ਸਿੰਘ ਦੇ ਦਾਮਾਦ ਤੇ ਸਾਬਕਾ ਰਾਅ ਅਫ਼ਸਰ ਜੀ ਬੀ ਐਸ ਸਿੱਧੂ ਵਲੋਂ ਕੀਤਾ ਗਿਆ ਜੋ ਅਮਰੀਕਾ, ਕੈਨੇਡਾ, ਨਵੀਂ ਦਿੱਲੀ ਅਤੇ ਹੋਰ ਅਹਿਮ ਹੌਟ ਸੀਟ ’ਤੇ ਰਹੇ ਹਨ। ਏ.ਐਸ. ਅਟਾਵਲ ਦਾ ਕਤਲ 25 ਅਪ੍ਰੈਲ 1983 ਨੂੰ ਹੋਇਆ ਸੀ ਤੇ ਉਨ੍ਹਾਂ ਦੀ ਮਿ੍ਰਤਕ ਦੇਹ 2 ਘੰਟੇ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਕਰਮਾ ਵਿਚ ਕੜਾਕੇ ਦੀ ਧੁੱਪ ਵਿਚ ਸੜਦੀ ਰਹੀ ਪਰ ਲਾਗੇ ਖੜੇ ਪੁਲਿਸ ਅਧਿਕਾਰੀ ਲਾਸ਼ ਲੈਣ ਨਾ ਆਏ।  ਇਸ ਦੀ ਜਾਂਚ ਸੀ.ਬੀ.ਆਈ ਨੂੰ ਦੇਣ ਤੇ ਉਸ ਸਬੰਧੀ ਜਾਂਚ ਰਿਪੋੋਰਟ ਸਿੱਧੀ ਇੰਦਰਾ ਗਾਂਧੀ ਦੇ ਟੇਬਲ ਤੇ ਜਾਣ ਕਰ ਕੇ ਕੋਈ ਵੀ ਉੱਘ-ਸੁਘ ਜਨਤਕ ਨਾ ਹੋ ਸਕੀ। ਹੁਣ ਜੀ.ਬੀ.ਐਸ ਸਿੱਧੂ (ਰਿਸਰਚ ਐਂਡ ਅਨੈਲਿਜ) ਉੱਚ ਅਫ਼ਸਰ ਨੇ ਸੇਵਾ ਮੁਕਤੀ ਬਾਅਦ ਲਿਖੀ ਕਿਤਾਬ ਦਾ ਖ਼ਾਲਿਸਤਾਨ ਕਨਸਪਾਏਰੇਸੀ ਵਿਚ ਕਰਦਿਆਂ ਕਿਹਾ ਕਿ ਏ ਐਸ ਜਲੰਧਰ ਰੇਂਜ ਵਿਚ ਬਤੌਰ ਡੀ ਆਈ ਜੀ ਲੱਗੇ ਸਨ।
ਪ੍ਰਾਪਤ ਵੇਰਵਿਆਂ ਮੁਤਾਬਕ ਅਟਵਾਲ ਦੇ ਦੋਸਤ ਬਿ੍ਰਗੇਡੀਅਰ ਦੇ ਦੋਸ ਤੇਜਿੰਦਰ ਸਿੰਘ ਗਰੇਵਾਲ ਤੇ ਜਰਨੈਲ ਸਿੰਘ ਚਾਹਲ ਆਈ.ਪੀ.ਐਸ ਦਾ ਫ਼ੋਨ ਉਕਤ ਏ ਐਸ ਅਟਾਵਲ ਉਕਤ ਬਿ੍ਰਗੇਡੀਅਰ ਗਰੇਵਾਲ ਸੈਨਿਕ ਹੈ ਹੈਡ-ਕੁਆਟਰ ਨਵੀਂ ਦਿੱਲੀ ਵਿਚ ਤਾਇਨਾਤ ਸਨ। ਚਾਹਲ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸੰਨ 1981 ਵਿਚ ਚੌਕ ਮਹਿਤਾ ਵਿਖੇ ਆਤਮ ਸਮਰਪਣ ਕਰਵਾਇਆ ਸੀ। ਡੀ.ਆਈ.ਜੀ ਨੇ ਪ੍ਰਵਾਰਕ ਮੈਂਬਰਾਂ ਅੰਮਿ੍ਰਤਸਰ ਨਾ ਜਾਣ ਦੀ ਸਲਾਹ ਦਿੰਦਿਆਂ ਤਿੱਖਾ ਵਿਰੋਧ ਕੀਤਾ ਸੀ ਪਰ ਟੈਲੀਫ਼ੋਨ ਤੇ ਉਕਤ ਸੈਨਿਕ ਤੇ ਪੁਲਿਸ ਅਧਿਕਾਰੀਆਂ ਨਾਲ ਲੰਮੀ ਵਿਚਾਰ ਚਰਚਾ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਪੁੱਜੇ। ਜੀ.ਬੀ.ਐਸ ਸਿੱਧੀ ਦੇ ਲਿਖਣ ਮੁਤਾਬਕ ਗਰੇਵਾਲ ਤੇ ਚਾਹਲ ਦਾ ਸੰਤ ਹਰਚੰਦ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਮੇਲ ਮਿਲਾਪ ਸੀ । 25 ਅਪੈ੍ਰਲ 1983  ਜਦ ਏ ਐਸ ਅਟਵਾਲ ਨੂੰ ਗੋਲੀਆਂ ਮਾਰ ਕੇ ਗੁਰੂ ਘਰ ਭੁੰਨਿਆ ਗਿਆ ਉਸ ਵੇਲੇ ਚਾਹਲ ਲੌਂਗੋਵਾਲ ਕੋਲ ਸੀ ਤੇ ਗਰੇਵਾਲ ਕੰਪਲੈਕਸ ਵਿਚ ਮੌਜੂਦ ਸੀ। ਇਹ ਮੰਦਭਾਗੀ ਘਟਨਾ ਵਾਪਰਨ ਤੇ ਗਰੇਵਾਲ ਅਤੇ ਚਾਹਲ ਨੇ ਅਪਣੇ ਦੋਸਤ ਏ ਐਸ ਅਟਵਾਲ ਦੀ ਮਿ੍ਰਤਕ ਦੇਹ ਲਾਗੇ ਜਾਣ ਦੀ ਬੜੀ ਕਾਹਲੀ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ। ਉਥੇ ਉਹ ਰਾਜਪਾਲ ਏ ਪੀ ਸ਼ਰਮਾ ਅਤੇ ਰਾਤ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮਿਲੇ । ਗਰੇਵਾਲ ਤੇ ਚਾਹਲ ਆਣੇ ਦੋਸਤ ਅਟਵਾਲ ਦੇ ਭੋਗ ’ਤੇ ਵੀ ਸ਼ਾਮਲ ਨਾ ਹੋਏ। ਲੇਖਕ ਮੁਤਾਬਕ ਜੇਕਰ ਉਹ ਆਖ਼ਰੀ ਰਸਮਾਂ ਸਬੰਧੀ ਭੋਗ ਵਿਚ ਚਲੇ ਜਾਂਦੇ ਤਾਂ ਉਥੇ ਉਨ੍ਹਾਂ ਨੂੰ ਦੁਖੀ ਅਟਵਾਲ ਪ੍ਰਵਾਰ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ਸੱਦਿਆ ਗਿਆ ਸੀ , ਪੰਜਾਬ ਪੁਲਿਸ ਨੂੰ ਇਕ ਪਾਸੇ ਕਰ ਕੇ ਕਤਲ ਦੀ ਜਾਂਚ ਸੀ ਬੀ ਆਈ ਨੂੰ ਦਿੰਦਿਆਂ ਇਸ ਦੇ ਡਾਇਰੈਕਟਰ ( ਸੀ ਬੀ ਆਈ) ਜੇ ਐਸ ਬਾਵਾ ਨੂੰ ਨਿਜੀ ਤੌਰ ਤੇ ਘੋਖ ਕਰਨ ਅਤੇ ਸਿੱਧੀ ਰਿਪੋਰਟ ਇੰਦਰਾਂ ਗਾਂਧੀ ਕੋਲ ਭੇਜਣ ਦੇ ਆਦੇਸ਼ ਦਿਤੇ ਗਏ । ਇਸ ਕਾਰਨ ਅਟਵਾਲ ਕਤਲ ਕੇਸ ਦੀ ਗੁਥੀ ਸੁਲਝ ਨਾ ਸਕੀ। 
 

SHARE ARTICLE

ਏਜੰਸੀ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement