ਮਮਤਾ ਬੈਨਰਜੀ ਵਲੋਂ ਕਿਸਾਨਾਂ ਦੇ ਸਮਰਥਨ ਦਾ ਭਰੋਸਾ
Published : Jun 10, 2021, 12:36 am IST
Updated : Jun 10, 2021, 12:36 am IST
SHARE ARTICLE
image
image

ਮਮਤਾ ਬੈਨਰਜੀ ਵਲੋਂ ਕਿਸਾਨਾਂ ਦੇ ਸਮਰਥਨ ਦਾ ਭਰੋਸਾ

ਰਾਕੇਸ਼ ਟਿਕੈਤ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

ਕੋਲਕਾਤਾ, 9 ਜੂਨ : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਤੇ ਯੁੱਧਵੀਰ ਸਿੰਘ ਨੇ ਬੁਧਵਾਰ ਨੂੰ  ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੋਲਕਾਤਾ 'ਚ ਮੁਲਾਕਾਤ ਕੀਤੀ | ਇਨ੍ਹਾਂ ਆਗੂਆਂ ਵਿਚਾਲੇ ਕੇਂਦਰ ਦੇ ਨਵੇਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਨੂੰ  ਤੇਜ਼ ਕਰਨ ਅਤੇ ਸਰਕਾਰ ਨੂੰ  ਘੇਰਨ ਦੀ ਰਣਨੀਤੀ 'ਤੇ ਚਰਚਾ ਹੋਈ | ਬੈਨਰਜੀ ਨੇ ਦੋਹਾਂ ਆਗੂਆਂ ਨੂੰ  ਖੇਤੀ ਕਾਨੂੰਨਾਂ ਵਿਰੁਧ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ | 
ਟਿਕੈਤ ਨੇ ਮਮਤਾ ਨਾਲ ਖੇਤੀਬਾੜੀ ਅਤੇ ਸਥਾਨਕ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕੀਤੀ | ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੈਠਕ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਜਾਰੀ ਰੱਖੇਗੀ | ਇਸ ਭਰੋਸੇ ਲਈ ਅਸੀਂ ਉਨ੍ਹਾਂ ਦਾ ਧਨਵਾਦ ਕਰਦੇ ਹਾਂ | ਉਨ੍ਹਾਂ ਨੇ ਕਿਹਾ ਕਿ ਪਛਮੀ ਬੰਗਾਲ ਨੂੰ  ਆਦਰਸ਼ ਰਾਜ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ  ਵੱਧ ਫਾਇਦਾ ਦਿਤਾ ਜਾਣਾ ਚਾਹੀਦਾ ਹੈ | ਤਿ੍ਣਮੂਲ ਕਾਂਗਰਸ ਪ੍ਰਧਾਨ ਬੈਨਰਜੀ ਨੇ ਕਿਹਾ ਕਿ ਇਕ ਅਜਿਹਾ ਮੰਚ ਹੋਣਾ ਚਾਹੀਦਾ ਹੈ ਜਿਥੇ ਸੂਬੇ ਨੀਤੀਗਤ ਵਿਸ਼ਿਆਂ 'ਤੇ ਗੱਲਬਾਤ ਕਰ ਸਕਣ | ਉਨ੍ਹਾਂ ਕਿਹਾ ਕਿ ਸੂਬਿਆਂ ਨੂੰ  ਨਿਸ਼ਾਨਾ ਬਣਾਉਣਾ (ਬੁਲਡੋਜ਼ਿੰਗ) ਸੰਘੀ ਢਾਂਚੇ ਲਈ ਚੰਗੀ ਗੱਲ ਨਹੀਂ | 

ਯਾਦ ਰਹੇ ਕਿ ਉੱਤਰ ਭਾਰਤ ਦੇ ਕਿਸਾਨ ਸੰਗਠਨਾਂ ਦੇ ਆਗੂਆਂ ਨਾਲ ਇਸ ਮੁਲਾਕਾਤ ਤੋਂ ਕੁੱਝ ਦਿਨ ਪਹਿਲਾਂ ਤਿ੍ਣਮੂਲ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਪਾਰਟੀ ਪਛਮੀ ਬੰਗਾਲ ਦੀ ਭੁਗੋਲਕ ਹੱਦ ਤੋਂ ਬਾਹਰ ਜਾ ਕੇ ਅਪਣਾ ਪ੍ਰਭਾਵ ਵਧਾਏਗੀ | ਟਿਕੈਤ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਨੇ ਪਛਮੀ ਬੰਗਾਲ ਵਿਧਾਨਸਭਾ ਚੋਣਾਂ ਤੋਂ ਪਹਿਲਾਂ 'ਭਾਜਪਾ ਨੂੰ  ਕੋਈ ਵੋਟ ਨਹੀਂ' ਮਹਿਮ ਚਲਾਈ ਸੀ | ਉਨ੍ਹਾਂ ਦੀ ਆਉਣ ਵਾਲੇ ਸਮੇਂ ਵਿਚ ਹੋਰ ਸੂਬਿਆਂ ਦੀਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਦੀ ਮੁਹਿਮ ਚਲਾਉਣ ਦੀ ਯੋਜਨਾ ਹੈ | ਬੈਨਰਜੀ ਨੇ ਕਿਹਾ,''ਕਿਸਾਨਾਂ ਨਾਲ ਕੇਂਦਰ ਨੂੰ  ਗੱਲ ਕਰਨੀ ਐਨੀ ਔਖੀ ਕਿਉਂ ਲਗਦੀ ਹੈ?''
 ਉਨ੍ਹਾਂ ਕਿਹਾ,''ਸਿਹਤ ਖੇਤਰ ਤੋਂ ਲੈ ਕੇ ਕਿਸਾਨਾਂ ਅਤੇ ਉਦਯੋਗਾਂ ਵਰਗੇ ਸਾਰੇ ਖੇਤਰਾਂ ਲਈ ਭਾਜਪਾ ਸ਼ਾਸਨ ਅਨਰਥਕਾਰੀ ਰਿਹਾ ਹੈ | ਅਸੀਂ ਕੁਦਰਤ ਅਤੇ ਸਿਆਸਤ ਦੋਹਾਂ ਤਰ੍ਹਾਂ ਦੀਆਂ ਆਫ਼ਤਾਂ ਦਾ ਸਾਹਮਣਾ ਕਰ ਰਹੇ ਹਾਂ |'' ਮਮਤਾ ਨੇ ਕਿਹਾ,''ਕਿਸਾਨ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਦਾ ਹੀ ਨਹੀਂ ਹੈ, ਬਲਕਿ ਪੂਰੇ ਦੇਸ਼ ਦਾ ਹੈ |'' ਉਨ੍ਹਾਂ ਨੇ ਕੇਂਦਰ ਤੋਂ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਵੀ ਕੀਤੀ | (ਪੀਟੀਆਈ)
 

SHARE ARTICLE

ਏਜੰਸੀ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement