
ਦੁਪਹਿਰ 2 ਵਜੇ ਲੈਣਗੇ ਇਤਿਹਾਸਕ ਫ਼ੈਸਲਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇਕ ਵਾਰ ਫਿਰ ਅਹਿਮ ਐਲਾਨ ਕਰਨ ਜਾ ਰਹੇ ਹਨ। ਇਸ ਬਾਰੇ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਹਨ।
CM Mann warns ministers
ਫਿਲਹਾਲ ਇਹ ਐਲਾਨ ਕੀ ਹੋਵੇਗਾ, ਇਸ ਦਾ ਪਤਾ ਦੁਪਹਿਰ ਤੋਂ ਬਾਅਦ ਲੱਗੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਲਾਈਵ ਹੋ ਕੇ ਪੰਜਾਬੀਆਂ ਲਈ ਇਹ ਐਲਾਨ ਕਰਨਗੇ।
ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਲਿਖਿਆ, ਸਤਿਕਾਰਯੋਗ ਪੰਜਾਬੀਓ.. ਅੱਜ 2 ਵਜੇ LIVE ਹੋ ਕੇ ਤੁਹਾਡੇ ਸਾਰਿਆਂ ਨਾਲ ਇੱਕ ਵੱਡਾ ਫ਼ੈਸਲਾ ਸਾਂਝਾ ਕਰਾਂਗਾ..ਇਤਿਹਾਸਿਕ ਫ਼ੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਦਾ ਹੋਵੇਗਾ..ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਹਾਂ''