
ਮੰਤਰੀ ਦੀ ਹਰਕਤ ਤੋਂ ਪਤਾ ਲੱਗਦਾ ਹੈ ਕਿ ਉਹ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿੰਨੇ ਗੰਭੀਰ ਹਨ।
ਚੰਡੀਗੜ੍ਹ - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਜੀਟੀ ਰੋਡ ’ਤੇ ਸਟੰਟ ਕਰਕੇ ਸੂਬੇ ਨੂੰ ਸ਼ਰਮਸਾਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਪਣੇ ਮੰਤਰੀ ਦੀ ਇਸ ਸ਼ਰਮਨਾਕ ਹਰਕਤ ‘ਤੇ ਉਹਨਾਂ ਨੂੰ ਤੁਰੰਤ ਮੰਤਰੀ ਮੰਡਲ ‘ਚੋਂ ਬਰਖਾਸਤ ਕਰਨ।
ਮਾਨਯੋਗ ਮੰਤਰੀ ਮੰਡਲ ਦੇ ਇਸ ਮੰਤਰੀ ਦੀ ਹਰਕਤ ਤੋਂ ਪਤਾ ਲੱਗਦਾ ਹੈ ਕਿ ਉਹ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਿੰਨੇ ਗੰਭੀਰ ਹਨ।
ਇੱਕ ਪਾਸੇ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਇੰਨੀ ਮਾੜੀ ਹੋ ਚੁੱਕੀ ਹੈ ਕਿ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ, ਦੂਜੇ ਪਾਸੇ ਜਿੱਥੇ ਮੰਤਰੀ ਸਟੰਟ ਕਰਕੇ ਦੋ ਸੁਰੱਖਿਆ ਮੁਲਾਜ਼ਮਾਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਹ ਆਪਣੀ ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਪ੍ਰਤੀ ਬੇਰੁਖ਼ੀ ਵੀ ਦਿਖਾ ਰਹੇ ਹਨ।
Bhagwant Mann
ਚੁੱਘ ਨੇ ਕਿਹਾ ਕਿ ਭੁੱਲਰ ਨੇ ਆਪਣੀ ਗਲਤ ਮਾਨਸਿਕਤਾ ਦਾ ਪ੍ਰਦਰਸ਼ਨ ਕਰਕੇ ਪੰਜਾਬ ਦੀ ਸ਼ਾਨ ਦਾ ਮਜ਼ਾਕ ਉਡਾਇਆ ਹੈ। ਮੰਤਰੀ ਨੇ ‘ਉੜਤਾ ਪੰਜਾਬ’ ਦੀ ਉਦਾਹਰਨ ਪੇਸ਼ ਕੀਤੀ। ਚੁੱਘ ਨੇ ਪੁੱਛਿਆ ਕਿ ਕੀ ਭੁੱਲਰ ਵੱਲੋਂ ਦਿਖਾਈ ਗਈ ‘ਉੜਤਾ ਪੰਜਾਬ’ ਦੀ ਤਸਵੀਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਅਤੇ ਸਹਿਮਤੀ ਸੀ? ਉਨ੍ਹਾਂ ਸੁਰੱਖਿਆ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਉਹ ਮੰਤਰੀ ਨੂੰ ਆਪਣੀ ਲਗਜ਼ਰੀ ਕਾਰ ਦੀ ਛੱਤ ਤੋਂ ਬੇਤੁਕਾ ਰੋਡ ਸ਼ੋਅ ਕਰਨ ਦੀ ਇਜਾਜ਼ਤ ਕਿਵੇਂ ਦੇ ਸਕਦੇ ਹਨ। ਚੁੱਘ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸਿਸਟਮ ਦਾ ਮਜ਼ਾਕ ਉਡਾ ਰਹੀ ਹੈ ਅਤੇ ਇਹ ਪੰਜਾਬ ਲਈ ਸਭ ਤੋਂ ਸ਼ਰਮਨਾਕ ਅਧਿਆਏ ਹੈ।