Punjab News: ਮੁਹਾਲੀ ਦਾ ਜੰਮਪਲ ਗੁਰਪ੍ਰੀਤ ਸਿੰਘ ਬਣਿਆ ਭਾਰਤੀ ਫ਼ੁਟਬਾਲ ਟੀਮ ਦਾ ਕਪਤਾਨ
Published : Jun 10, 2024, 9:17 am IST
Updated : Jun 10, 2024, 9:17 am IST
SHARE ARTICLE
Gurpreet Singh
Gurpreet Singh

ਗੁਰਪ੍ਰੀਤ ਸਿੰਘ ਦਾ ਜਨਮ 3 ਫਰਵਰੀ 1992 ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ’ਚ ਹੋਇਆ।

Punjab News: ਚੰਡੀਗੜ੍ਹ  (ਸੱਤੀ): ਭਾਰਤ ਦੀ ਪਹਿਲੀ ਪਸੰਦ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੂੰ ਐਤਵਾਰ ਨੂੰ ਇਥੇ ਕਤਰ ਵਿਰੁਧ  2026 ਫ਼ੀਫ਼ਾ ਵਿਸ਼ਵ ਕੱਪ ਕੁਆਲੀਫ਼ਾਇੰਗ ਮੈਚ ਲਈ ਟੀਮ ਦਾ ਕਪਤਾਨ ਬਣਾਇਆ ਗਿਆ ਹੈ।  ਭਾਰਤ ਮੰਗਲਵਾਰ ਨੂੰ ਇਥੇ ਜੱਸਿਮ ਬਿਨ ਹਮਦ ਸਟੇਡੀਅਮ ’ਚ ਮੇਜ਼ਬਾਨ ਕਤਰ ਨਾਲ ਖੇਡੇਗਾ।  

ਗੁਰਪ੍ਰੀਤ ਸਿੰਘ ਦਾ ਜਨਮ 3 ਫਰਵਰੀ 1992 ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ’ਚ ਹੋਇਆ। ਗੁਰਪ੍ਰੀਤ ਨੇ 8 ਸਾਲ ਦੀ ਉਮਰ ’ਚ ਫ਼ੁਟਬਾਲ ਖੇਡਣੀ ਸ਼ੁਰੂ ਕੀਤੀ ਅਤੇ 2000 ’ਚ ਸੇਂਟ ਸਟੀਫਨ ਅਕੈਡਮੀ ’ਚ ਸ਼ਾਮਲ ਹੋ ਗਿਆ। ਸੇਂਟ ਸਟੀਫ਼ਨ ਅਕੈਡਮੀ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ, ਗੁਰਪ੍ਰੀਤ ਨੂੰ ਅਪਣੇ ਸੂਬੇ ਦੀ ਯੂਥ ਟੀਮ, ਪੰਜਾਬ ਯੂ.ਐਸ.-16 ’ਚ ਚੁਣਿਆ ਗਿਆ ਸੀ। ਗੁਰਪ੍ਰੀਤ ਨੇ 5 ਨਵੰਬਰ 2009 ਨੂੰ 2010 ਏ.ਐਫ.ਸੀ. ”-19 ਚੈਂਪੀਅਨਸ਼ਿਪ ਕੁਆਲੀਫ਼ਿਕੇਸ਼ਨ ’ਚ ਇਰਾਕ ਅੰਡਰ 19 ਵਿਰੁਧ ਇੰਡੀਆ ਯੂਏਨਜ਼ ਲਈ ਅਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਭਾਰਤੀ ਟੀਮ ਮੈਚ ਲਈ ਸਨਿਚਰਵਾਰ ਰਾਤ ਨੂੰ ਦੋਹਾ ਪਹੁੰਚੀ। ਟੀਮ ਇਹ ਮੈਚ ਜਿੱਤ ਕੇ ਵਿਸ਼ਵ ਕੱਪ ਕੁਆਲੀਫ਼ਾਇਰ ਦੇ ਤੀਜੇ ਪੜਾਅ ’ਚ ਪਹਿਲੀ ਵਾਰ ਪੁੱਜਣ ਦਾ ਰਾਹ ਪੱਧਰਾ ਕਰ ਸਕਦੀ ਹੈ। ਸੁਨੀਲ ਛੇਤਰੀ ਦੇ ਸੰਨਿਆਸ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਮੈਚ ਹੈ। ਛੇਤਰੀ ਨੇ ਵੀਰਵਾਰ ਨੂੰ ਕੁਵੈਤ ਵਿਰੁਧ ਗੋਲ ਰਹਿਤ ਡਰਾਅ ਤੋਂ ਬਾਅਦ ਕੌਮਾਂਤਰੀ ਫ਼ੁਟਬਾਲ ਤੋਂ ਸੰਨਿਆਸ ਲੈ ਲਿਆ ਸੀ।

ਮੁੱਖ ਕੋਚ ਇਗੋਰ ਸਟਿਮਕ ਨੇ ਇਸ ਮੁਕਾਬਲੇ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ, ਜਿਸ ਵਿਚ ਡਿਫ਼ੈਂਡਰ ਅਮੇਯ ਰਾਨਾਵਡੇ, ਲਾਲਚੁੰਗਨੁਗਾ ਅਤੇ ਸੁਭਾਸ਼ੀਸ਼ ਬੋਸ ਸ਼ਾਮਲ ਨਹੀਂ ਸਨ। ਬੋਸ ਨੇ ਨਿਜੀ ਕਾਰਨਾਂ ਕਰ ਕੇ ਟੀਮ ’ਚ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਸੀ। ਸਟਿਮਕ ਨੇ ਕਿਹਾ, ‘‘ਗੁਰਪ੍ਰੀਤ ਨੂੰ ਕਪਤਾਨੀ ਸੌਂਪਣਾ ਕੋਈ ਮੁਸ਼ਕਲ ਕੰਮ ਨਹੀਂ ਸੀ। ਇਹ 32 ਸਾਲ ਦਾ ਖਿਡਾਰੀ 71 ਕੌਮਾਂਤਰੀ ਮੈਚਾਂ ਨਾਲ ਟੀਮ ਦਾ ਸੱਭ ਤੋਂ ਤਜਰਬੇਕਾਰ ਖਿਡਾਰੀ ਹੈ।’’

ਗੁਰਪ੍ਰੀਤ ਨੇ ਪਿਛਲੇ ਪੰਜ ਸਾਲਾਂ ਤੋਂ ਸੁਨੀਲ ਅਤੇ ਸੰਦੇਸ਼ ਝਿੰਗਨ ਦੇ ਨਾਲ ਕੁੱਝ  ਮੈਚਾਂ ਵਿਚ ਟੀਮ ਦੀ ਕਪਤਾਨੀ ਕੀਤੀ ਹੈ। ਇਸ ਲਈ ਕੁਦਰਤੀ ਤੌਰ ’ਤੇ  ਉਹ ਇਸ ਦਾ ਦਾਅਵੇਦਾਰ ਸੀ। ਕਤਰ ਪਹਿਲਾਂ ਹੀ ਗਰੁੱਪ ਵਿਚ ਚੋਟੀ ਦੇ ਸਥਾਨ ਨਾਲ ਤੀਜੇ ਪੜਾਅ ਲਈ ਕੁਆਲੀਫਾਈ ਕਰ ਚੁੱਕਾ ਹੈ। ਉਨ੍ਹਾਂ ਦੀ 29 ਮੈਂਬਰੀ ਟੀਮ ’ਚ 21 ਖਿਡਾਰੀ 24 ਸਾਲ ਤੋਂ ਘੱਟ ਉਮਰ ਦੇ ਹਨ। 

ਜੇ ਭਾਰਤੀ ਟੀਮ ਇਹ ਮੈਚ ਹਾਰ ਜਾਂਦੀ ਹੈ ਤਾਂ ਉਹ ਵਿਸ਼ਵ ਕੱਪ ਦੇ ਤੀਜੇ ਪੜਾਅ ਦੇ ਕੁਆਲੀਫ਼ਾਇਰ ਤੋਂ ਬਾਹਰ ਹੋ ਜਾਵੇਗੀ। ਭਾਰਤ ਕਤਰ ਤੋਂ ਪੰਜ ਅੰਕਾਂ ਨਾਲ ਦੂਜੇ ਸਥਾਨ ’ਤੇ  ਹੈ। ਅਫ਼ਗ਼ਾਨਿਸਤਾਨ ਪੰਜ ਅੰਕਾਂ ਨਾਲ ਤੀਜੇ ਅਤੇ ਕੁਵੈਤ ਤਿੰਨ ਅੰਕਾਂ ਨਾਲ ਚੌਥੇ ਸਥਾਨ ’ਤੇ  ਹੈ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement