Delhi News : ਅਮਰੀਕੀ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਏ ਵਿਵਹਾਰ ਵਿਰੁੱਧ NSUI ਵੱਲੋਂ ਵਿਰੋਧ ਪ੍ਰਦਰਸ਼ਨ
Published : Jun 10, 2025, 6:10 pm IST
Updated : Jun 10, 2025, 6:10 pm IST
SHARE ARTICLE
ਅਮਰੀਕੀ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਏ ਵਿਵਹਾਰ ਵਿਰੁੱਧ NSUI ਵੱਲੋਂ ਵਿਰੋਧ ਪ੍ਰਦਰਸ਼ਨ
ਅਮਰੀਕੀ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਏ ਵਿਵਹਾਰ ਵਿਰੁੱਧ NSUI ਵੱਲੋਂ ਵਿਰੋਧ ਪ੍ਰਦਰਸ਼ਨ

Delhi News : NSUI ਵਲੋਂ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ

Delhi News in Punjabi : ਅਮਰੀਕੀ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਹੋਏ ਵਿਵਹਾਰ ਵਿਰੁੱਧ NSUI ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ NSUI ਦੇ ਪ੍ਰਧਾਨ ਅਸ਼ੀਸ਼ ਲਾਂਬਾ ਨੇ ਕਿਹਾ ਕਿ ਅਮਰੀਕੀ ਹਵਾਈ ਅੱਡੇ 'ਤੇ ਭਾਰਤੀ ਵਿਦਿਆਰਥੀ ਨੂੰ ਹੱਥਕੜੀ ਲਗਾ ਕੇ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ ਬਹੁਤ ਨਿੰਦਣਯੋਗ ਹੈ।

1

ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਮਾਪੇ ਕਿਸ ਤਰ੍ਹਾਂ ਕਰਜਾ ਚੁੱਕੇ ਕੇ ਆਪਣੇ ਬੱਚਿਆ ਨੂੰ ਵਿਦੇਸ਼ ਭੇਜਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਜੈ ਸ਼ੰਕਰ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨਾਲ ਹੇ ਇਸ ਵਿਵਹਾਰ ਲਈ ਕੌਣ ਜ਼ਿੰਮੇਵਾਰ ਹੋਵੇਗਾ। ਵਿਦਿਆਰਥੀਆਂ ਨੂੰ ਟਰੰਪ ਸਰਕਾਰ ਦਾ ਇੰਨਾ ਗੰਦਾ ਵਿਵਹਾਰ ਸਹਿਣ ਕਰਨਾ ਪੈ ਰਿਹਾ ਹੈ। ਦਿੱਲੀ NSUI ਦੇ ਪ੍ਰਧਾਨ ਅਸ਼ੀਸ਼ ਲਾਂਬਾ ਨੇ ਕਿਹਾ ਕਿ NSUI ਵਲੋਂ ਪੂਰੇ ਦੇਸ਼ ਵਿਚ ਇਸ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

1

 ਦੱਸ ਦੇਈਏ ਕਿ ਅਮਰੀਕਾ ਦੇ ਇੱਕ ਹਵਾਈ ਅੱਡੇ 'ਤੇ ਇੱਕ ਭਾਰਤੀ ਵਿਦਿਆਰਥੀ ਨਾਲ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ। ਉਸਨੂੰ ਜ਼ਮੀਨ 'ਤੇ ਲੇਟਾਇਆ ਗਿਆ ਅਤੇ ਹੱਥਕੜੀਆਂ ਲਗਾਈਆਂ ਗਈਆਂ। ਇਸ ਘਟਨਾ ਦੌਰਾਨ ਉਹ ਰੋਂਦਾ ਰਿਹਾ, ਵਿਦਿਆਰਥੀ ਅਧਿਕਾਰੀਆਂ ਨੂੰ ਕਹਿੰਦਾ ਰਿਹਾ ਕਿ ਉਹ ਪਾਗਲ ਨਹੀਂ ਹੈ। ਇਸ ਤੋਂ ਬਾਅਦ ਵੀ ਉਸ ਨਾਲ ਅਪਰਾਧੀ ਵਰਗਾ ਵਿਵਹਾਰ ਕੀਤਾ ਗਿਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਈ ਅਮਰੀਕੀ ਅਧਿਕਾਰੀਆਂ ਨੇ ਉਸਨੂੰ ਹਵਾਈ ਅੱਡੇ 'ਤੇ ਘੇਰ ਲਿਆ ਹੈ। ਹੱਥਕੜੀਆਂ ਲਗਾਉਣ ਤੋਂ ਬਾਅਦ, ਉਹ ਉਸਦੀ ਰਿਹਾਈ ਦੀ ਮੰਗ ਵੀ ਕਰ ਰਿਹਾ ਹੈ।

(For more news apart from  NSUI protests against treatment of Indian student at US airport News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement