
ਕੈਪਟਨ ਸਰਕਾਰ ਨੇ ਨਸ਼ਿਆ ਦੇ ਆਦੀ ਹੋ ਚੁੱਕੇ ਨੌਜਵਾਨ ਅਤੇ ਬਜੁਰਗਾਂ ਦਾ ਨਸ਼ਾ ਛੁਡਾਉਣ ਲਈ ਵੱਖ ਵੱਖ ਮੈਡੀਕਲ ਕੈਂਪ ਸ਼ੁਰੂ ਕਰਕੇ ਨਸ਼ਾ ਛੁਡਾਉ ਦਵਾਈਆਂ ਦਿਤੀਆਂ ...
ਬਾਘਾ ਪੁਰਾਣਾ, ਕੈਪਟਨ ਸਰਕਾਰ ਨੇ ਨਸ਼ਿਆ ਦੇ ਆਦੀ ਹੋ ਚੁੱਕੇ ਨੌਜਵਾਨ ਅਤੇ ਬਜੁਰਗਾਂ ਦਾ ਨਸ਼ਾ ਛੁਡਾਉਣ ਲਈ ਵੱਖ ਵੱਖ ਮੈਡੀਕਲ ਕੈਂਪ ਸ਼ੁਰੂ ਕਰਕੇ ਨਸ਼ਾ ਛੁਡਾਉ ਦਵਾਈਆਂ ਦਿਤੀਆਂ ਜਾ ਰਹੀਆਂ ਹਨ ਤਾਂ ਕਿ ਪੰਜਾਬ ਵਿਚ ਫੈਲੀ ਹੋਈ ਨਸ਼ੇ ਦੀ ਬਿਮਾਰੀ ਤੋਂ ਰਾਹਤ ਮਿਲ ਸਕੇ। ਇਸ ਦੇ ਤਹਿਤ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਯੂਥ ਕਾਂਗਰਸ ਲੁਧਿਆਣਾ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਹਲਕੇ ਅੰਦਰ ਹੋਕਾ ਨਵੀਂ ਸਵੇਰ ਮੁਹਿੰਮ ਤਹਿਤ ਲੰਗੇਆਣਾ, ਨੱਥੂਵਾਲਾ ਗਰਬੀ, ਬੰਬੀਹਾ ਭਾਈ 'ਚ ਕੈਂਪ ਲਾ ਕੇ 800 ਨੌਜਵਾਨਾਂ ਨੂੰ ਮੁਫ਼ਤ ਦਵਾਈਆ ਦੀ ਵੰਡ ਡਾਕਟਰ ਜਗਦੀਪ ਸਿੰਘ ਕੈਨੇਡਾ ਦੀ ਟੀਮ ਵਲੋਂ ਕੀਤੀ ਗਈ
ਜਿਸ ਤੇ ਹਲਕੇ ਦੇ ਲੋਕਾਂ ਨੇ ਕਿਹਾ ਕਿ ਵਿਧਾਇਕ ਬਰਾੜ ਦੇ ਉਪਰਾਲੇ ਨਾਲ ਸ਼ੁਰੂ ਹੋਈ ਸਕੀਮ ਇਕ ਵਰਦਾਨ ਸਾਬਿਤ ਹੋਵੇਗੀ ਅਤੇ ਨੌਜਵਾਨ ਪੀੜ੍ਹੀ ਭਵਿੱਖ 'ਚ ਨਸ਼ੇ ਦੀ ਮਾਰ ਤੋਂ ਬਚ ਜਾਵੇਗੀ। ਵਿਧਾਇਕ ਬਰਾੜ ਅਤੇ ਕਮਲਜੀਤ ਬਰਾੜ ਨੇ ਕਿਹਾ ਕਿ 10 ਸਾਲ ਦਾ ਸਮਾਂ ਨਸ਼ਿਆ ਦੀ ਮਾਰ ਕਾਰਨ ਪੰਜਾਬ ਦੀ ਵੱਡੀ ਬਦਨਾਮੀ ਹੋਈ ਹੈ ਜਿਸ ਕਰਕੇ ਕਾਂਗਰਸ ਪਾਰਟੀ ਨੇ ਇਸ ਬਦਨਾਮੀਂ ਤੋਂ ਕੱਢਣ ਲਈ ਨੌਜਵਾਨ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਤੇ ਲੱਗਾ ਇਹ ਕਲੰਕ ਲਹਿ ਸਕੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਮਾਪਿਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ਿਆ ਦੇ ਖਿਲਾਫ਼ ਡੱਟਕੇ ਅਵਾਜ ਬੁਲੰਦ ਕਰਨੀ ਪਵੇਗੀ ਤਾਂ ਕਿ ਇਹ ਰੋਗ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਇਕ ਵੀ ਨਸ਼ੇੜੀ ਨਹੀਂ ਰਹਿਣ ਦਿਤਾ ਜਾਵੇਗਾ । ਇਸ ਮੌਕੇ ਜਗਸੀਰ ਸਿੰਘ ਕਾਲੇਕੇ, ਸੁੱਖਾ ਲੰਗੇਆਨਾ, ਸਾਹਿਬਜੀਤ ਸਿੰਘ ਬਰਾੜ, ਬਿੱਟੂ ਮਿੰਤਲ, ਰਣਜੀਤ ਸਿੰਘ, ਗੁਰਚਰਨ ਸਿੰਘ ਚੀਦਾ, ਗੁਰਦੀਪ ਬਰਾੜ, ਦਵਿੰਦਰ ਗੋਗੀ ਆਦਿ ਹਾਜ਼ਰ ਸਨ।