ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਚ ਵਧਿਆ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦਾ ਰੁਝਾਨ
Published : Jul 10, 2020, 10:31 am IST
Updated : Jul 10, 2020, 10:31 am IST
SHARE ARTICLE
Asian Group of Colleges
Asian Group of Colleges

ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਏਸ਼ੀਅਨ ਗਰੁਪ ਆਫ਼

ਪਟਿਆਲਾ, 9 ਜੁਲਾਈ (ਤੇਜਿੰਦਰ ਫ਼ਤਿਹਪੁਰ) : ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਏਸ਼ੀਅਨ ਗਰੁਪ ਆਫ਼ ਕਾਲਜਿਜ਼, ਸਰਹੰਦ ਰੋਡ ਪਟਿਆਲਾ ਦੇ ਦੋਵੇਂ ਕਾਲਜਾਂ ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ, ਪਟਿਆਲਾ ਅਤੇ ਏਸ਼ੀਅਨ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਚੱਲ ਰਹੇ ਅੰਡਰ ਗਰੈਜੂਏਟ ਅਤੇ ਪੋਸਟ-ਗਰੈਜੂਏਟ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਉਤਸ਼ਾਹ ਸ਼ਲਾਘਾਯੋਗ ਹੈ।

ਦੱਸ ਸਾਲ ਦੇ ਬਹੁਤ ਛੋਟੇ ਸਮੇਂ 'ਚ ਏਸ਼ੀਅਨ ਕਾਲਜ ਨੇ ਵਿਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰਕ ਖੇਤਰਾਂ ਵਿੱਚ ਵੀ ਆਪਣੀ ਇੱਕ ਨਿਵੇਕਲੀ ਪਹਿਚਾਣ ਬਣਾ ਲਈ ਹੈ। ਹਾਲ ਵਿੱਚ ਹੀ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਨੇ ਆਪਣੇ ਨਵੇਂ ਅਕਾਦਮਿਕ ਸੈਸ਼ਨ ਦਾ ਆਗਾਜ਼ ਆਨ-ਲਾਇਨ ਵੈਬੀਨਾਰ ਰਾਹੀਂ ਕੀਤਾ ਸੀ, ਜਿਸ ਦੇ ਨਤੀਜੇ ਵੱਲੋਂ ਕਾਲਜ ਵਿੱਚ ਚੱਲ ਰਹੇ ਅੰਡਰ-ਗਰੈਜੂਏਟ ਕੋਰਸ ਜਿਵੇਂ: ਬੀ.ਏ., ਬੀ.ਏ.ਬੀ.ਐÎੱਡ., ਬੀ.ਐÎੱਡ., ਬੀ.ਕਾਮ., ਬੀ.ਕਾਮ. (ਆਨਰਜ਼), ਬੀ.ਐਸ.ਸੀ. ਨਾਨ-ਮੈਡੀਕਲ, ਬੀ.ਸੀ.ਏ., ਬੀ.ਬੀ.ਏ. ਤੋਂ ਇਲਾਵਾ ਐਮ. ਕਾਮ.

, ਐਮ.ਬੀ.ਏ. (ਇੰਟਰਨੈਸ਼ਨਲ ਬਿਜਨੈਂਸ) ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਵਿੱਚ ਐਮ.ਏ. ਅਤੇ ਐਮ.ਐਸ.ਸੀ. ਆਦਿ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਵਿਦਿਆਰਥੀ ਪਟਿਆਲਾ, ਨਾਭਾ, ਰਾਜਪੁਰਾ, ਪਾਤੜਾ, ਸਮਾਣਾ, ਘੱਗਾ, ਬਾਦਸ਼ਾਹਪੁਰ, ਸੰਗਰੂਰ ਅਤੇ ਹੋਰ ਦੂਰ-ਦੁਰਾਡੇ ਤੋਂ ਦਾਖਲਾ ਲੈਣ ਲਈ ਆ ਰਹੇ ਹਨ ਅਤੇ ਜਿਹੜੇ ਵਿਦਿਆਰਥੀ ਕੈਂਪਸ ਵਿਖੇ ਨਹੀਂ ਪਹੁੰਚ ਪਾ ਰਹੇ ਉਹ ਆੱਨ-ਲਾਇਨ ਮਾਧਿਅਮਾਂ ਰਾਹੀਂ ਕਾਲਜ ਵਿਖੇ ਆਨ-ਲਾਇਨ ਰਜਿਸਟ੍ਰੇਸ਼ਨਾਂ ਕਰਵਾ ਰਹੇ ਹਨ।  

ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਨ੍ਹਾਂ ਕੋਰਸਾਂ ਪ੍ਰਤੀ ਦਾਖਲਾ ਲੈਣ ਲਈ, ਵਿਦਿਆਰਥੀਆਂ ਵਿੱਚ ਖਿੱਚ ਦਾ ਕਾਰਣ, ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਪ੍ਰਦਾਨ ਲਈ ਕਾਲਜ ਦੇ ਯੋਗ ਅਤੇ ਤਜ਼ਰਬੇਕਾਰ ਅਧਿਆਪਕਾਂ ਦੁਆਰਾ ਕੀਤੇ ਯਤਨ ਹਨ, ਜਿਸ ਕਾਰਨ ਇੱਥੋਂ ਦੇ ਵਿਦਿਆਰਥੀ ਵਿਦਿਅਕ ਖੇਤਰ ਵਿੱਚ ਸ਼ਾਨਦਾਰ ਨਤੀਜੇ ਲੈ ਕੇ ਆਉਂਦੇ ਹਨ।

ਉਨ੍ਹਾਂ ਦਸਿਆ ਕਿ ਕਾਲਜ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਇਲਟ, ਫ੍ਰੈਂਚ, ਸਪੋਕਨ ਇੰਗਲਿਸ਼, ਟੈਲੀ, ਯੂ.ਜੀ.ਸੀ. ਨੈÎੱਟ, ਅਧਿਆਪਕ ਯੋਗਤਾ ਟੈਸਟ ਆਦਿ ਦੀ ਤਿਆਰੀ ਕਰਵਾਉਂਦਾ ਹੈ, ਜਿਸ ਸਦਕਾ ਅੱਜ ਉਨ੍ਹਾਂ ਦੇ ਵਿਦਿਆਰਥੀ ਦੇਸ਼ ਦੀਆਂ ਮੰਨੀਆਂ-ਪ੍ਰਮੰਨੀਆਂ ਸੰਸਥਾਵਾਂ ਜਿਵੇਂ: ਗੂਗੱਲ, ਇਨਫੋਟੈÎੱਕ, ਟੀ.ਸੀ.ਐਸ., ਸਰਕਾਰੀ ਅਤੇ ਗ਼ੈਰ-ਸਰਕਾਰੀ ਬੈਂਕਾਂ ਆਦਿ ਵਿੱਚ ਕੰਮ ਕਰ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਾਲਜ ਇਸ ਸਾਲ ਤੋਂ 6 ਮਹੀਨੇ ਦਾ ਪ੍ਰੋਫੈਸ਼ਨਲ ਕਿੱਤਾ-ਮੁੱਖੀ ਸਰਟੀਫਿਕੇਟ ਕੋਰਸ ਇਨ ਕੰਪਿਊਟਰਾਈਜ਼ਡ ਅਕਾਂਊਂਟਿੰਗ ਐਂਡ ਟੈਲੀ ਕੋਰਸ ਸ਼ੁਰੂ ਕਰ ਰਿਹਾ ਹੈ ਤਾਂ ਜੋ ਇਸ ਕੋਰਸ ਨੂੰ ਕਰਕੇ ਵਿਦਿਆਰਥੀ ਕਿਸੇ ਵੀ ਕੰਪਨੀ ਵਿੱਚ ਬਤੌਰ ਅਸਿਸਟੈਂਟ ਅਕਾਊਂਟੈਂਟ ਕੰਮ ਕਰ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣੀ ਬੀ.ਕਾਮ., ਬੀ.ਏ., ਐਮ.ਏ., ਐਮ.ਕਾਮ., ਐਮ.ਬੀ.ਏ. ਆਦਿ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਨਾਲ-ਨਾਲ ਹੀ ਇਸ ਸਰਟੀਫਿਕੇਟ ਕੋਰਸ ਦੀ ਪੜ੍ਹਾਈ ਕਰ ਸਕਦੇ ਹਨ।

ਕਾਲਜ ਦੇ ਪ੍ਰਿੰ. ਸਾਹਿਬ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਆਪਣੇ ਆਦਰਸ਼ ''ਗਿਆਨ ਹੀ ਅਸਲ ਸ਼ਕਤੀ ਹੈ।'' ਦੇ ਮਨੋਰਥ ਨਾਲ ਬਾਰਵੀਂ ਵਿੱਚੋਂ 85 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕਰਨ ਦੇ ਨਾਲ-ਨਾਲ ਯੂ.ਜੀ.ਸੀ. ਅਤੇ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸੰਬੰਧਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐਸ.ਸੀ./ਓ.ਬੀ.ਸੀ. ਅਤੇ ਮਾਈਨੋਰਿਟੀ ਆਦਿ ਨਾਲ ਸੰਬੰਧਤ ਸਕਾਲਰਸ਼ਿਪ ਸਕੀਮਾਂ ਵੀ ਉਪਲਬੱਧ ਹਨ ਜਿਸ ਦੇ ਅੰਤਰਗਤ ਗਰੀਬ ਤੋਂ ਗਰੀਬ ਬੱਚਾ ਵੀ ਤਾਲੀਮ ਹਾਸਲ ਕਰ ਸਕਦਾ ਹੈ। ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ (ਸਟੇਟ, ਨੈਸ਼ਨਲ), ਆਦਿ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ ਪ੍ਰਤੀ ਵੀ ਕਾਲਜ ਵਚਨਬੱਧ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement