ਜਗਰਾਉਂ 'ਚ 8 ਸਾਲਾ ਦਲਿਤ ਬੱਚੀ ਨਾਲ ਹੋਇਆ ਬਲਾਤਕਾਰ

By : GAGANDEEP

Published : Jul 10, 2021, 12:08 pm IST
Updated : Jul 10, 2021, 12:17 pm IST
SHARE ARTICLE
8-year-old Dalit girl raped in Jagraon
8-year-old Dalit girl raped in Jagraon

ਬੱਚੀ ਦੇ ਮੈਡੀਕਲ ਮਗਰੋਂ ਮਾਮਲਾ ਦਰਜ

ਜਗਰਾਓਂ (ਦਵਿੰਦਰ ਜੈਨ) ਪੰਜਾਬ ਦੇ ਹਾਲਾਤ ਦਿਨੋ-ਦਿਨ ਵਿਗੜ ਰਹੇ ਹਨ। ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ।  ਬਲਾਤਕਾਰ,ਚੋਰੀ, ਕਤਲ ਇਹ ਸਭ ਆਮ ਹੋ ਗਏ ਹਨ। ਕਾਨੂੰਨ ਦਾ ਖੌਫ ਨਹੀਂ ਰਿਹਾ।ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

 

8-year-old Dalit girl raped in Jagraon8-year-old Dalit girl raped in Jagrao

ਅਜਿਹਾ ਹੀ ਮਾਮਲਾ ਜਗਰਾਓਂ ਦੇ ਨੇੜੇ ਲਗਦੇ ਪਿੰਡ ਰੂਮੀ ਅਨਾਜ ਮੰਡੀ ਤੋਂ ਸਾਹਮਣੇ ਆਇਆ ਹੈ ਜਿਥੇ  8 ਸਾਲਾ ਦਲਿਤ ਲੜਕੀ  ਨਾਲ ਪਿੰਡ ਦੇ ਹੀ 26 ਸਾਲਾ ਨੌਜਵਾਨ ਵੱਲੋਂ ਬਹਿਲਾ ਫੁਸਲਾ ਕੇ ਬਲਾਤਕਾਰ ਕੀਤਾ ਗਿਆ। ਪਿੰਡ ਵਾਲਿਆਂ ਅਤੇ ਘਰਵਾਲਿਆਂ ਦੇ ਕਹਿਣ ਮੁਤਾਬਕ 26 ਸਾਲਾ ਨੌਜਵਾਨ ਲੜਕੀ ਨੂੰ ਖੇਡਣ ਦੇ ਬਹਾਨੇ ਲੈ ਗਿਆ ਤੇ ਇਸ ਸ਼ਰਮਨਾਕ ਕਰਤੂਤ ਨੂੰ ਅੰਜਾਮ ਦਿੱਤਾ।

8-year-old Dalit girl raped in Jagraon8-year-old Dalit girl raped in Jagraon

ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਲੜਕੀ ਦੀ ਮਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੀੜਿਤ ਲੜਕੀ ਨੂੰ ਜਗਰਾਓ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਅਤੇ ਇਥੇ ਆ ਕੇ ਮੈਡੀਕਲ ਕਰਵਾਇਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਕੇ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਲੜਕੀ ਨਾਲ ਰੇਪ ਕੀਤਾ ਗਿਆ ਹੈ।

8-year-old Dalit girl raped in Jagraon8-year-old Dalit girl raped in Jagraon

ਇਸ ਸਾਰੀ ਘਟਨਾ ਬਾਰੇ  ਜਦੋਂ ਆਰੋਪੀ ਲੜਕੇ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਸ ਨੂੰ ਇਸ ਘਟਨਾ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ  ਉਹ ਕੰਮ ਤੇ ਗਿਆ ਹੋਇਆ ਸੀ। ਉਹਨਾਂ ਦੱਸਿਆ ਕਿ ਉਸ ਦੇ ਲੜਕੇ ਨੇ ਇਹ ਸਭ ਕੁੱਝ ਕੀਤਾ ਹੈ ਜਾਂ ਨਹੀਂ ਇਹ ਤਾਂ ਪੁਲਿਸ ਹੀ ਦੱਸੇਗੀ। ਪਰ ਉਸ ਦੇ 26 ਸਾਲਾਂ ਬੇਟੇ ਜੋ ਕਿ ਇਕ ਸੀਮੈਂਟ ਦੀ ਦੁਕਾਨ ਤੇ ਕੰਮ ਕਰਦਾ ਹੈ  ਪਹਿਲਾਂ ਇਸ ਤਰ੍ਹਾਂ ਦਾ ਕੋਈ ਵੀ ਗੰਦਾ ਕੰਮ ਨਹੀਂ ਕੀਤਾ। ਪਰ ਹੁਣ ਜੋ ਵੀ ਸਾਹਮਣੇ ਆਇਆ ਹੈ ਉਹ ਪੁਲਿਸ ਹੀ ਦੱਸੇਗੀ।

8-year-old Dalit girl raped in Jagraon8-year-old Dalit girl raped in Jagraon

ਇਸ ਬਾਰੇ ਜਦ ਪੀੜਤ ਲੜਕੀ ਨਾਲ ਗੱਲ ਕੀਤੀ ਗਈ ਤਾਂ ਡਰੀ ਸਹਿਮੀ ਲੜਕੀ ਜਿਆਦਾ ਨਹੀਂ ਬੋਲ ਪਾਈ ਪਰ ਸਿਰਫ ਏਨਾ ਦੱਸਿਆ ਕਿ ਉਸ ਨਾਲ ਗਲਤ ਹੋਇਆ ਹੈ। ਜਾਣਕਾਰੀ ਦਿੰਦੇ ਬੱਸ ਅੱਡਾ ਚੌਂਕੀ ਇੰਚਾਰਜ ਮੈਡਮ ਕੰਵਲਦੀਪ ਕੌਰ ਨੇ ਦੱਸਿਆ ਕਿ ਪੀੜਿਤ ਲੜਕੀ ਦਾ ਮੈਡੀਕਲ ਟੈਸਟ ਕਰਵਾ ਆਰੋਪੀ ਤੇ ਪੀੜਿਤ ਲੜਕੀ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ।ਆਰੋਪੀ ਦੀ ਤਲਾਸ਼ ਜਾਰੀ ਹੈ।

PHOTOMadam Kanwaldeep Kaur

ਇਸ ਬਾਰੇ ਜਦ ਪੀੜਤ ਲੜਕੀ ਨਾਲ ਗੱਲ ਕੀਤੀ ਗਈ ਤਾਂ ਡਰੀ ਸਹਿਮੀ ਲੜਕੀ ਜਿਆਦਾ ਨਹੀਂ ਬੋਲ ਪਾਈ ਪਰ ਸਿਰਫ ਏਨਾ ਦੱਸਿਆ ਕਿ ਉਸ ਨਾਲ ਗਲਤ ਹੋਇਆ ਹੈ। ਹਾਲਾਂਕਿ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਸਖ਼ਤ ਕਾਨੂੰਨ ਬਣੇ ਨੇ ਪਰ ਅਫਸੋਸ ਇਨਾਂ ਕਾਨੂੰਨਾਂ ਨੂੰ ਅਮਲ 'ਚ ਨਹੀਂ ਲਿਆਂਦਾ ਜਾ ਰਿਹਾ। ਜਿਸ ਦੇ ਸਿੱਟੇ ਵਜੋਂ ਹੁਣ ਛੋਟੀਆਂ ਬੱਚੀਆਂ ਵੀ ਇਸ ਕੁਕਰਮ ਦਾ ਸ਼ਿਕਾਰ ਹੋ ਰਹੀਆਂ ਹਨ। ਲੋੜ ਹੈ ਹੋਰ ਸਖ਼ਤ ਕਾਨੂੰਨ ਬਣਾਉਣ ਦੀ ਤਾਂ ਜੋ ਕੋਈ ਵੀ ਵਿਅਕਤੀ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement