
ਅਫ਼ਗ਼ਨਿਸਤਾਨ ਤੋਂ ਅਮਰੀਕੀ ਸੈਨਾ ਦੀ ਪੂਰਨ ਵਾਪਸੀ ਅਗੱਸਤ ਤਕ ਹੋ ਜਾਵੇਗੀ : ਬਾਈਡਨ
ਵਾਸ਼ਿੰਗਟਨ, 9 ਜੁਲਾਈ : ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਪੁਸ਼ਟੀ ਕਰ ਦਿਤੀ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ 31 ਅਗੱਸਤ ਤਕ ਪੂਰਨ ਤੌਰ ’ਤੇ ਖ਼ਤਮ ਹੋ ਜਾਵੇਗੀ। ਅਮਰੀਕਾ ਦੀ ਵਾਪਸੀ ਬਾਰੇ ਗੱਲ ਕਰਦੇ ਹੋਏ ਬਾਈਡਨ ਨੇ ਇੱਕ ਪ੍ਰੈਸ ਬੀਫਿੰਗ ਦੌਰਾਨ ਕਿਹਾ ਕਿ ਜਦ ਉਨ੍ਹਾਂ ਨੇ ਅਪ੍ਰੈਲ ਵਿਚ ਸੈਨਾ ਦੀ ਵਾਪਸੀ ਨੂੰ ਲੈ ਕੇ ਐਲਾਨ ਕੀਤਾ ਸੀ ਤਾਂ ਕਿਹਾ ਸੀ ਕਿ ਅਸੀਂ ਸਤੰਬਰ ਤੱਕ ਅਫਗਾਨ ਤੋਂ ਬਾਹਰ ਹੋ ਜਾਣਗੇ ਅਤੇ ਅਸੀਂ ਉਸ ਟਾਰਗੈਟ ਨੂੰ ਪੂਰਾ ਕਰਨ ਦੇ ਲਈ ਸਹੀ ਦਿਸ਼ਾ ਵਿਚ ਚਲ ਰਹੇ ਹਨ। ਅਫਗਾਨਿਸਤਾਨ ਵਿਚ ਸਾਡਾ ਸੈਨਿਕ ਮਿਸ਼ਨ 31 ਅਗੱਸਤ ਤਕ ਖ਼ਤਮ ਹੋ ਜਾਵੇਗਾ। ਉਥੋਂ ਸਾਡੇ ਸੈਨਕਾਂ ਦੀ ਵਾਪਸੀ ਸਹੀ ਤੇ ਸੁਰੱਖਿਅਤ ਤਰੀਕੇ ਨਾਲ ਅੱਗੇ ਵਧ ਰਹੀ ਹੈ।
ਬਾਈਡਨ ਨੇ ਦਸਿਆ ਕਿ ਸਾਡੇ ਸੈਨਿਕ ਕਮਾਂਡਰਾਂ ਨੇ ਵੀ ਸਲਾਹ ਦਿਤੀ ਸੀ ਕਿ ਯੁੱਧ ਸਮਾਪਤੀ ਦੇ ਐਲਾਨ ਤੋਂ ਬਾਅਦ ਸੈਨਾ ਦੀ ਵਾਪਸੀ ਨੂੰ ਲੈ ਕੇ ਤੇਜ਼ੀ ਦਿਖਾਉਣ ਦੀ ਜ਼ਰੂਰਤ ਹੋਵੇਗੀ, ਇਸੇ ਕ੍ਰਮ ਵਿਚ ਅਸੀਂ ਰਫਤਾਰ ਨੂੰ ਹੀ ਸੁਰੱਖਿਆ ਮੰਨਦੇ ਹੋਏ ਉਥੋਂ ਬਾਹਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਾਪਸੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ। ਬਾਈਡਨ ਮੁਤਾਬਕ ਅਮਰੀਕਾ ਨੇ ਅਜੇ ਵੀ ਅਫਗਾਨਿਸਤਾਨ ਵਿਚ ਅਪਣੇ ਕੁਝ ਅਧਿਕਾਰ ਬਣਾਏ ਹੋਏ ਹਨ। ਉਨ੍ਹਾਂ ਸਾਫ ਕਰ ਦਿੱਤਾ ਕਿ ਅਗਸਤ ਦੇ ਅੰਤ ਤੱਕ ਅਫਗਾਨ ਤੋਂ ਅਮਰੀਕੀ ਸੈਨਾ ਦੀ ਵਾਪਸੀ ਜਾਰੀ ਹੈ ਅਤੇ ਤਦ ਤੱਕ ਅਸੀਂ ਕੁਝ ਅਧਿਕਾਰ ਬਣਾਈ ਰੱਖਾਂਗੇ, ਇਹ ਉਹੀ ਅਧਿਕਾਰ ਹਨ ਜਿਨ੍ਹਾਂ ਤਹਿਤ ਅਸੀਂ ਉਥੇ ਕੰਮ ਕਰ ਰਹੇ ਸੀ। (ਏਜੰਸੀ)