ਕੈਨੇਡਾ : 4 ਮਿਲੀਅਨ ਕੈਨੇਡੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ
Published : Jul 10, 2021, 12:43 am IST
Updated : Jul 10, 2021, 12:43 am IST
SHARE ARTICLE
image
image

ਕੈਨੇਡਾ : 4 ਮਿਲੀਅਨ ਕੈਨੇਡੀਅਨ ਡਾਲਰ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ

ਵੈਨਕੂਵਰ, 9 ਜੁਲਾਈ : ਕੈਨੇਡਾ ਪੁਲਿਸ ਨੇ 4 ਮਿਲੀਅਨ ਕੈਨੇਡੀਅਨ ਡਾਲਰ ਕੀਮਤ ਮੁੱਲ ਦੇ ਨਸ਼ੀਲੇ ਪਦਰਾਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚ 13 ਕਿਲੋਗ੍ਰਾਮ ਫੈਂਟਾਨਿਲ, 11 ਕਿਲੋਗ੍ਰਾਮ ਕ੍ਰਿਸਟਲ ਮੈਥ ਅਤੇ 6 ਕਿਲੋਗ੍ਰਾਮ ਬੈਨਜ਼ੋ-ਡਿਆ-ਜ਼ੀਪੀਨ ਸ਼ਾਮਲ ਹਨ। ਵੈਨਕੂਵਰ ਪੁਲਿਸ ਦੀ ਸੁਪਰਡੈਂਟ ਲੀਜਾ ਬੇਅਰਨ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਇਕ ਹਥਿਆਰ ਅਤੇ 3 ਲੱਖ ਵੀਹ ਹਜ਼ਾਰ ਡਾਲਰ ਦੀ ਨਕਦੀ ਵੀ ਮਿਲੀ ਹੈ। ਪੁਲਿਸ ਅਨੁਸਾਰ ਇਹਨਾਂ ਨਸ਼ੀਲੇ ਪਦਾਰਥਾਂ ਦੀ ਪੈਕਿੰਗ ਵੱਖ-ਵੱਖ ਘਰਾਂ ਵਿਚ ਹੁੰਦੀ ਸੀ ਅਤੇ ਫਿਰ ਟੈਕਸੀ ਦੁਆਰਾ ਲੋਅਰ ਮੇਨਲੈਂਡ ਵਿਚ ਵੱਖ-ਵੱਖ ਥਾਵਾਂ ‘ਤੇ ਸਪਲਾਈ ਕੀਤੀ ਜਾਂਦੀ ਸੀ। ਵੈਨਕੂਵਰ ਪੁਲਿਸ ਵੱਲੋਂ ਕਾਰਵਾਈ ਦੌਰਾਨ ਛਾਪੇ ਮਾਰ ਕੇ ਨੇੜਲੇ ਸ਼ਹਿਰ ਬਰਨਬੀ ਦੇ ਇਕ 52 ਸਾਲਾ ਅਤੇ ਵੈਨਕੂਵਰ ਦੇ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰੰਤ ਰਿਹਾਅ ਕਰ ਦਿੱਤਾ ਗਿਆ ਪਰ ਇਸ ਸਬੰਧੀ ਜਾਂਚ ਜਾਰੀ ਹੈ।
ਇੱਥੇ ਦੱਸ ਦਈਏ ਕਿ ਹਾਲ ਹੀ ਵਿਚ ਕਈ ਕੈਨੇਡਾ ਵਿਚ ਨਸ਼ਿਆਂ ਦੀ ਤਸਕਰੀ ਕਰਨ ਦੇ ਦੋਸ਼ ਵਿਚ ਕਈ ਪੰਜਾਬੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜੂਨ ਵਿਚ ਟੋਰਾਂਟੋ-ਖੇਤਰ ਦੇ 9 ਪੰਜਾਬੀ ਲੋਕਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਪੁਲਸ ਬਲਾਂ ਨੇ 20 ਮੈਂਬਰੀ ਡਰੱਗ ਕਾਰਟੈਲ ਦਾ ਪਰਦਾਫਾਸ਼ ਕੀਤਾ ਸੀ ਅਤੇ ਉਨ੍ਹਾਂ ਕੋਲੋਂ 61 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੀ ਡਰੱਗਜ਼ ਬਰਾਮਦ ਕੀਤੀ ਸੀ।ਅਪ੍ਰੈਲ ਵਿਚ, ਬਰੈਂਪਟਨ ਦੇ 25 ਪੰਜਾਬੀ ਵਿਅਕਤੀਆਂ ਨੂੰ ਇੱਕ ਡਰੱਗ ਗਿਰੋਹ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਕਿ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਕਰ ਰਿਹਾ ਸੀ ਅਤੇ ਇਸ ਨੂੰ ਆਪਣੇ ਭੂਮੀਗਤ ਨੈੱਟਵਰਕ ਦੁਆਰਾ ਦੇਸ਼ ਭਰ ਵਿੱਚ ਵੰਡ ਰਿਹਾ ਸੀ।ਜਨਵਰੀ ਵਿਚ, ਕੈਲਗਰੀ ਦੇ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੇ ਤਸਕਰੀ ਦਾ ਇੱਕ ਰਿਕਾਰਡ ਬਣਾਇਆ ਜਦੋਂ ਉਸ ਨੂੰ ਮਾਰਕੀਟ ਵਿਚ 28.5 ਮਿਲੀਅਨ ਡਾਲਰ ਦੀ ਕੀਮਤ ਵਾਲੀ 228.14 ਕਿਲੋਗ੍ਰਾਮ ਮੈਥਾਮਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।     (ਏਜੰਸੀ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement