
ਚੀਨ ’ਚ ਅਫ਼ਰੀਕਨ ਸਵਾਈਨ ਫ਼ਲੂ ਦੀ ਦਹਿਸ਼ਤ, ਵੱਡੀ ਗਿਣਤੀ ’ਚ ਸੂਰਾਂ ਦੀ ਮੌਤ ਹੋਈ
ਬੀਜਿੰਗ, 9 ਜੁਲਾਈ : ਚੀਨ ਦੇ ਵੂਹਾਨ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲੇ ਸਾਹਮਣੇ ਆਇਆ ਸੀ। ਇਸਤੋਂ ਬਾਅਦ ਇਹ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ। ਚੀਨ ’ਚ ਹੁਣ ਨਵੇਂ ਵਾਇਰਸ ਨੇ ਦਹਿਸ਼ਤ ਮਚਾ ਦਿਤੀ ਹੈ। ਇਹ ਨਵਾਂ ਵਾਇਰਸ ਸੂਰਾਂ ਅੰਦਰ ਪਾਇਆ ਗਿਆ ਹੈ। ਚੀਨ ’ਚ ਸੂਰਾਂ ਅੰਦਰ ਅਫਰੀਕਨ ਸਵਾਈਨ ਫ਼ੀਵਰ ਦੀ ਪਛਾਣ ਹੋਈ ਹੈ। ਇਸ ਕਾਰਨ ਚੀਨ ’ਚ ਵੱਡੀ ਗਿਣਤੀ ’ਚ ਸੂਰਾਂ ਦੀ ਮੌਤ ਹੋਈ ਹੈ। ਚੀਨ ਦੇ ਸਿੰਚੁਆਨ ਸੂਬੇ ’ਚ ਵੱਡੀ ਸੰਖਿਆ ’ਚ ਸੂਰ ਅਫ਼ਰੀਕਨ ਸਵਾਈਨ ਫ਼ੀਵਰ ਕਾਰਨ ਮਰ ਰਹੇ ਹਨ। ਇਸ ਨਾਲ ਅਫ਼ਰੀਕਨ ਸਵਾਈਨ ਫ਼ੀਵਰ ਦੇ ਚੀਨ ਦੇ ਦੱਖਣ ਇਲਾਕੇ ’ਚ ਫੈਲਣ ਤੇ ਸੂਰਾਂ ਦੇ ਮਾਸ ਉਤਪਾਦਨ ’ਚ ਕਮੀ ਜਿਹੀਆਂ ਸਥਿਤੀਆਂ ਬਣ ਸਕਦੀਆਂ ਹਨ। ਕਰੀਬ ਦੋ ਸਾਲ ਪਹਿਲਾਂ ਭਾਵ 2018 ’ਚ ਸਵਾਈਨ ਫ਼ੀਵਰ ਨੇ ਚੀਨ ਦੇ 40 ਕਰੋੜ ਸੂਰਾਂ ’ਚੋਂ ਹਾਫ ਨੂੰ ਮਾਰ ਦਿਤਾ ਸੀ। ਇਸੀ ਸਾਲ ਫ਼ਰਵਰੀ ’ਚ ਚੀਨ ’ਚ ਅਫਰੀਕਨ ਸਵਾਈਨ ਫ਼ੀਵਰ ਦੇ ਦੋ ਨਵੇਂ ਸਟ੍ਰੇਨ ਨੇ ਇਕ ਹਜ਼ਾਰ ਤੋਂ ਵੱਧ ਸੂਰਾਂ ਨੂੰ ਸੰਕ੍ਰਮਿਤ ਕਰ ਦਿਤਾ। ਸੰਕ੍ਰਮਿਤ ਸਾਰੇ ਸੂਰ ਨਿਊ ਹੋਪ ਲਿਓਹੇ ਕੰਪਨੀ ਦੇ ਫ਼ਾਰਮ ’ਚ ਪਾਲੇ ਜਾ ਰਹੇ ਸਨ। ਚੀਨ ਦੇ ਦਖਣੀ-ਪਛਮੀ ਸਿਚੁਆਨ ਪ੍ਰਾਂਤ ’ਚ 4.8 ਕਰੋੜ ਸੂਰਾਂ ਦੇ ਮਾਸ ਦਾ ਉਤਪਾਦਨ ਕੀਤਾ ਜਾਂਦਾ ਹੈ। ਅਧਿਕਾਰੀਆਂ ਅਨੁਸਾਰ, ਸਿਚੁਆਨ ਪ੍ਰਾਂਤ ’ਚ ਹਾਲਾਤ ਫਿਲਹਾਲ ਬੇਕਾਬੂ ਹਨ। ਹਾਲਾਂਕਿ, ਇਹ ਸੰਕ੍ਰਮਣ ਹਾਲੇ ਸੀਮਿਤ ਹੈ ਪਰ ਜੇਕਰ ਇਹ ਤੇਜ਼ੀ ਨਾਲ ਫੈਲਦਾ ਹੈ ਤਾਂ ਇਸਦਾ ਦੁਨੀਆ ’ਚ ਸੂਰਾਂ ਦੇ ਸਭ ਤੋਂ ਵੱਡੇ ਉਤਪਾਦਨ ਅਤੇ ਕੰਜ਼ਿਊਮਰ ’ਤੇ ਬੁਰਾ ਅਸਰ ਪੈ ਸਕਦਾ ਹੈ। (ਏਜੰਸੀ)
ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਸਵਾਈਨ ਫੀਵਰ ਇਨਸਾਨਾਂ ਲਈ ਖ਼ਤਰਨਾਕ ਨਹੀਂ ਹੈ, ਇਸ ਲਈ ਇਸਦੀ ਕੋਈ ਵੈਕਸੀਨ ਨਹੀਂ ਹੈ। ਮਈ ਮਹੀਨੇ ’ਚ ਮਿਜ਼ੋਰਮ ’ਚ ਸੂਰਾਂ ਨਾਲ ਜੁੜੀ ਬਿਮਾਰੀ ‘ਅਫਰੀਕਨ ਸਵਾਈਨ ਫੀਵਰ’ ਕਾਰਨ ਦਹਿਸ਼ਤ ਫੈਲ ਗਈ। ਇਸ ਕਾਰਨ ਦੋ ਮਹੀਨਿਆਂ ਅੰਦਰ 4,650 ਸੂਰ ਮਾਰੇ ਗਏ। ਸੂਬੇ ’ਚ ਇਸ ਬੀਮਾਰੀ ਨਾਲ 21 ਮਾਰਚ ਨੂੰ ਸੂਰ ਦੀ ਪਹਿਲੀ ਮੌਤ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਬੀਮਾਰੀ 9 ਜ਼ਿਲ੍ਹਿਆਂ ’ਚ ਫੈਲ ਗਈ।