ਮਹਿੰਗਾਈ ਦਾ ਵਿਕਾਸ ਜਾਰੀ, ਚੰਗੇ ਦਿਨ ਦੇਸ਼ ’ਤੇ ਭਾਰੀ : ਰਾਹੁਲ ਗਾਂਧੀ
Published : Jul 10, 2021, 12:30 am IST
Updated : Jul 10, 2021, 12:30 am IST
SHARE ARTICLE
image
image

ਮਹਿੰਗਾਈ ਦਾ ਵਿਕਾਸ ਜਾਰੀ, ਚੰਗੇ ਦਿਨ ਦੇਸ਼ ’ਤੇ ਭਾਰੀ : ਰਾਹੁਲ ਗਾਂਧੀ

ਨਵੀਂ ਦਿੱਲੀ, 9 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੀ.ਐਨ.ਜੀ. ਦੀ ਕੀਮਤ ’ਚ ਵਾਧੇ ਨੂੰ ਲੈ ਕੇ ਸ਼ੁਕਰਵਾਰ ਨੂੰ ਕੇਂਦਰ ਸਰਕਾਰ ’ਤੇ ਵਿਅੰਗ ਕਸਦੇ ਹੋਏ ਦੋਸ਼ ਲਗਾਇਆ ਕਿ ਮਹਿੰਗਾਈ ਦਾ ਵਿਕਾਸ ਜਾਰੀ ਹੈ, ਜਿਸ ਕਾਰਨ ‘ਚੰਗੇ ਦਿਨ’ ਦੇਸ਼ ’ਤੇ ਭਾਰੀ ਪੈ ਰਹੇ ਹਨ। ਉਨ੍ਹਾਂ ਸੀ.ਐਨ.ਜੀ. ਦੀ ਕੀਮਤ ’ਚ ਵਾਧੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,‘‘ਮਹਿੰਗਾਈ ਦਾ ਵਿਕਾਸ ਜਾਰੀ, ‘ਚੰਗੇ ਦਿਨ’ ਦੇਸ਼ ’ਤੇ ਭਾਰੀ, ਪ੍ਰਧਾਨ ਮੰਤਰੀ ਦੀ ਸਿਰਫ਼, ਦੋਸਤਾਂ ਨੂੰ ਜਵਾਬਦਾਰੀ!’’
ਜ਼ਿਕਰਯੋਗ ਹੈ ਕਿ ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਰੀਕਾਰਡ ਵਾਧੇ ਦਰਮਿਆਨ ਦਿੱਲੀ ਸਮੇਤ ਨੇੜੇ ਦੇ ਸ਼ਹਿਰਾਂ ’ਚ ਵੀਰਵਾਰ ਨੂੰ ਕੰਪਰੈਸਡ ਕੁਦਰਤੀ ਗੈਸ (ਸੀ.ਐਨ.ਜੀ.) ਵੀ ਮਹਿੰਗੀ ਹੋ ਗਈ। ਲਾਗਤ ਵਧਣ ਕਾਰਨ ਸੀ.ਐਨ.ਜੀ. ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਦਿੱਲੀ ’ਚ ਸੀ.ਐਨ.ਜੀ. ਅਤੇ ਘਰੇਲੂ ਰਸੋਈ ਗੈਸ ਦੀ ਪਰਚੂਨ ਵਿਕਰੀ ਕਰਨ ਵਾਲੀ ਕੰਪਨੀ ਇੰਦਰਪਸਥ ਗੈਸ ਲਿਮਟਿਡ (ਆਈ.ਜੀ.ਐੱਲ.) ਨੇ ਵੀਰਵਾਰ ਨੂੰ ਸੀ.ਐਨ.ਜੀ. ਦੀ ਕੀਮਤ 90 ਪੈਸੇ ਪ੍ਰਤੀ ਕਿਲੋ ਅਤੇ ਰਸੋਈ ਗੈਸ ਦੀ ਕੀਮਤ 1.25 ਰੁਪਏ ਪ੍ਰਤੀ ਘਨ ਮੀਟਰ ਵਧਾ ਦਿਤੀ।    (ਏਜੰਸੀ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement