ਮਾਣ ਵਾਲੀ ਗੱਲ: 19 ਸਾਲ ਦੀ ਉਮਰ 'ਚ ਬਿਲਾਵਲ ਸਿੰਘ ਭਾਰਤੀ ਫੌਜ 'ਚ ਬਣਿਆ ਲੈਫ਼ਟੀਨੈਂਟ

By : GAGANDEEP

Published : Jul 10, 2021, 10:54 am IST
Updated : Jul 10, 2021, 1:04 pm IST
SHARE ARTICLE
 Bilawal Singh became a lieutenant in the Indian Army
Bilawal Singh became a lieutenant in the Indian Army

ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂਨੰਗਲ ਦਾ ਵਸਨੀਕ ਹੈ ਬਿਲਾਵਲ ਸਿੰਘ

ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੱਲੂਨੰਗਲ ਦਾ 19 ਸਾਲਾ ਨੌਜਵਾਨ ਬਿਲਾਵਲ ਸਿੰਘ ਨੈਸ਼ਨਲ ਡਿਫੈਂਡ ਅਕੈਡਮੀ ਦਾ ਟੈਸਟ ਪਾਸ ਕਰ ਲੈਫ਼ਟੀਨੈਂਟ ਬਣ ਗਿਆ ਹੈ। ਬਿਲਾਵਲ ਸਿੰਘ ਨੇ ਇੰਨੀ ਛੋਟੀ ਉਮਰ 'ਚ ਇਹ ਉਪਲੱਬਧੀ ਹਾਸਲ ਕਰਕੇ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।

 

 Bilawal Singh became a lieutenant in the Indian ArmyBilawal Singh became a lieutenant in the Indian Arm

ਪੁੱਤਰ ਦੀ ਇਸ ਪ੍ਰਾਪਤੀ 'ਤੇ ਪੂਰਾ ਪਰਿਵਾਰ ਖੁਸ਼ ਹੈ। ਘਰ 'ਚ ਵਧਾਈਆਂ ਦੇਣ ਆਉਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਬਚਪਨ 'ਚ ਹੀ ਬਿਲਾਵਲ ਸਿੰਘ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਦਾਦਾ ਕਰਨੈਲ ਸਿੰਘ ਲੋਹਾਰੀਆ ਅਤੇ ਮਾਤਾ ਨਵਦੀਪ ਕੌਰ ਦੇ ਮੋਢਿਆਂ 'ਤੇ ਪੈ ਗਈ ਸੀ। ਉਨ੍ਹਾਂ ਨੇ ਬੜੀ ਮਿਹਨਤ ਨਾਲ ਆਪਣੇ ਬੇਟੇ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ।

 Bilawal Singh became a lieutenant in the Indian ArmyBilawal Singh became a lieutenant in the Indian Army

ਬਿਲਵਾਲ ਸਿੰਘ ਨੇ ਮੁੱਢਲੀ ਪੜ੍ਹਾਈ ਹਰਕਿਸ਼ਨ ਪਬਲਿਕ ਸਕੂਲ 'ਚ ਕੀਤੀ ਸੀ। ਇਸ ਤੋਂ ਉਪਰੰਤ ਉਸ ਨੇ NDA ਪੂਣੇ ਤੋਂ 3 ਸਾਲ ਦੀ ਟ੍ਰੇਨਿੰਗ ਕਰਕੇ ਟੈਸਟ ਕਲੀਅਰ ਕੀਤਾ ਅਤੇ IMA ਦੇਹਰਾਦੂਨ ਤੋਂ ਇਕ ਸਾਲ ਦੀ ਟ੍ਰੇਨਿੰਗ ਕਰ ਕੇ ਲੈਫ਼ਟੀਨੈਂਟ ਦਾ ਰੈਂਕ ਹਾਸਲ ਕੀਤਾ। ਬਿਲਵਾਲ ਦੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਦੇ ਬੈਂਚ ਵਿਚ ਪੰਜਾਬ ਦੇ 20 ਹੋਰ ਬੱਚੇ ਹਨ ਜੋ ਫੌਜੀ ਅਫਸਰ ਬਣੇ ਹਨ।

Bilawal Singh's MotherBilawal Singh's Mother

ਉਸ ਦੀ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਉਸ ਦਾ ਬੱਚਾ ਹੋਰਨਾਂ ਲਈ ਮਿਸਾਲ ਬਣਿਆ ਹੈ ਕਿਉਂਕਿ ਕਿ ਬਿਲਵਾਲ ਦੇ ਸਿਰ ਤੇ ਪਿਤਾ ਦਾ ਸਾਇਆ ਨਾ ਹੋਣ ਦੇ ਬਾਵਜੂਦ ਵੀ ਉਸਨੇ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ। ਬਿਲਾਵਲ ਸਿੰਘ ਦੇ ਮਾਤਾ ਨਵਦੀਪ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਪੜ੍ਹਾਈ 'ਚ ਹੁਸ਼ਿਆਰ ਸੀ। ਪੁੱਤ ਦੀ ਕਾਮਯਾਬੀ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਵੇਖੀ ਜਾ ਸਕਦੀ ਹੈ।

 Bilawal Singh became a lieutenant in the Indian ArmyBilawal Singh became a lieutenant in the Indian Arm

ਬਿਲਾਵਲ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜ 'ਚ ਸੇਵਾ ਕਰਨ ਦਾ ਜਜ਼ਬਾ ਉਸ ਨੂੰ ਆਪਣੇ ਨਾਨਾ ਜੀ ਕੋਲੋਂ ਮਿਲਿਆ। ਜੋ ਖ਼ੁਦ ਫ਼ੌਜ 'ਚ ਰਿਟਾਇਰ ਹੋਏ ਹਨ। ਬਿਲਾਵਲ ਸਿੰਘ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ 'ਚ ਹੀ ਰਹਿ ਕੇ ਮਿਹਨਤ ਕਰਨ ਦੀ ਸਲਾਹ ਦਿੱਤੀ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement