ਐਸਆਈਟੀ ਵਲੋਂ ਦੋ ਮਹੀਨਿਆਂ ਤੋਂ ਪਹਿਲਾਂ ਹੀ ਡੇਰਾ ਪੇ੍ਰਮੀਆਂ ਵਿਰੁਧ ਚਲਾਨ ਰੀਪੋਰਟ ਪੇਸ਼
Published : Jul 10, 2021, 12:36 am IST
Updated : Jul 10, 2021, 12:36 am IST
SHARE ARTICLE
image
image

ਐਸਆਈਟੀ ਵਲੋਂ ਦੋ ਮਹੀਨਿਆਂ ਤੋਂ ਪਹਿਲਾਂ ਹੀ ਡੇਰਾ ਪੇ੍ਰਮੀਆਂ ਵਿਰੁਧ ਚਲਾਨ ਰੀਪੋਰਟ ਪੇਸ਼


ਕੋਟਕਪੂਰਾ, 9 ਜੁਲਾਈ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ  ਗੁਰੂ ਗ੍ਰੰਥ ਸਾਹਿਬ ਦੇ ਅੰਗ (ਪੰਨੇ) ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰਨ ਵਾਲੇ ਥਾਣਾ ਬਾਜਾਖ਼ਾਨਾ ਵਿਖੇ ਧਾਰਾ 295ਏ ਤਹਿਤ ਦਰਜ ਹੋਈ ਐਫ਼ਆਈਆਰ ਨੰਬਰ 128 ਵਾਲੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ 6 ਡੇਰਾ ਪੇ੍ਰਮੀਆਂ ਵਿਰੁਧ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਚਲਾਨ ਪੇਸ਼ ਕਰ ਦਿਤਾ ਹੈ | ਅਦਾਲਤ ਨੇ ਉਕਤ ਕੇਸ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਨਿਸ਼ਚਤ ਕੀਤੀ ਹੈ | 
ਜ਼ਿਕਰਯੋਗ ਹੈ ਕਿ ਪੁਲਿਸ ਤਫ਼ਤੀਸ਼ ਦੌਰਾਨ ਬੇਅਦਬੀ ਕਾਂਡ ਨੂੰ  ਅੰਜਾਮ ਦੇਣ ਵਾਲੀ ਸਾਜ਼ਸ਼ ਵਿਚ ਕੁਲ 10 ਡੇਰਾ ਪੇ੍ਰਮੀਆਂ ਦਾ ਨਾਮ ਸਾਹਮਣੇ ਆਇਆ ਸੀ, ਜਿਨ੍ਹਾਂ ਵਿਚੋਂ 6 ਡੇਰਾ ਪੇ੍ਰਮੀਆਂ ਸੰਨੀ ਕੰਡਾ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਕੁਮਾਰ, ਸੁਖਜਿੰਦਰ ਸਿੰਘ ਅਤੇ ਰਣਜੀਤ ਸਿੰਘ ਇਸ ਵੇਲੇ ਮਾਨਸਾ ਜੇਲ ਵਿਚ ਨਜ਼ਰਬੰਦ ਹਨ, ਇਕ ਡੇਰਾ ਪੇ੍ਰਮੀ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਚੁੱਕੀ ਹੈ ਤੇ ਤਿੰਨ ਡੇਰਾ ਪੇ੍ਰਮੀ ਸੰਦੀਪ ਬਰੇਟਾ, ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਅਦਾਲਤ ਵਲੋਂ ਭਗੌੜੇ ਕਰਾਰ ਦਿਤੇ ਜਾ ਚੁੱਕੇ ਹਨ | ਉਕਤ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਆਈ.ਜੀ. ਐਸਪੀਐਸ ਪਰਮਾਰ ਦੀ ਅਗਵਾਈ ਵਾਲੀ ਟੀਮ ਨੇ 16 ਮਈ ਨੂੰ  ਉਕਤ ਡੇਰਾ ਪੇ੍ਰਮੀਆਂ ਨੂੰ  ਹਿਰਾਸਤ ਵਿਚ ਲੈ ਕੇ ਪੁਲਿਸ ਰਿਮਾਂਡ ਪ੍ਰਾਪਤ ਕਰਨ 
ਉਪਰੰਤ ਡੂੰਘਾਈ ਨਾਲ ਪੁੱਛਗਿੱਛ ਕੀਤੀ ਸੀ | 
ਅੱਜ 'ਸਿੱਟ' ਤਰਫ਼ੋਂ ਪੁੱਜੇ ਲਖਵੀਰ ਸਿੰਘ ਡੀਐੱਸਪੀ ਸਮੇਤ ਇੰਸ. ਦਲਬੀਰ ਸਿੰਘ ਸਿੱਧੂ, ਇੰਸ. ਹਰਬੰਸ ਸਿੰਘ, ਇੰਸ. ਇਕਬਾਲ ਹੁਸੈਨ 'ਤੇ ਆਧਾਰਤ ਚਾਰ ਮੈਂਬਰੀ ਟੀਮ ਵਲੋਂ ਚਲਾਨ ਰਿਪੋਰਟ ਅਦਾਲਤ 'ਚ ਦਾਖ਼ਲ ਕੀਤੀ ਗਈ | ਉਕਤ ਮਾਮਲੇ ਵਿਚ ਪੂਰੀ ਸਰਗਰਮੀ ਦਿਖਾਉਂਦਿਆਂ ਐਸਆਈਟੀ ਨੇ ਮਹਿਜ ਪੌਣੇ ਦੋ ਮਹੀਨਿਆਂ ਵਿਚ ਹੀ ਚਲਾਨ ਰਿਪੋਰਟ ਪੇਸ਼ ਕਰ ਦਿਤੀ | ਚਲਾਨ ਰਿਪੋਰਟ ਨਾਲ ਜਾਂਚ ਦੌਰਾਨ ਕੀਤੀ ਗਈ ਮੁਕੰਮਲ ਵੀਡੀਉਗ੍ਰਾਫ਼ੀ ਅਤੇ ਹੋਰ ਸਬੂਤ ਵੀ ਨੱਥੀ ਕੀਤੇ ਗਏ ਹਨ | 
ਫੋਟੋ :- ਕੇ.ਕੇ.ਪੀ.-ਗੁਰਿੰਦਰ-9-6ਐੱਫ
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement