ਡੈਲਟਾ ਤੋਂ ਜ਼ਿਆਦਾ ਖ਼ਤਰਨਾਕ ਹੈ ਕੋਰੋਨਾ
Published : Jul 10, 2021, 12:41 am IST
Updated : Jul 10, 2021, 12:41 am IST
SHARE ARTICLE
image
image

ਡੈਲਟਾ ਤੋਂ ਜ਼ਿਆਦਾ ਖ਼ਤਰਨਾਕ ਹੈ ਕੋਰੋਨਾ

ਕੈਨੇਡਾ ’ਚ ਸਾਹਮਣੇ ਆਏ 11 ਮਾਮਲੇ, ਸਰਕਾਰ ਅਲਰਟ
 

ਟੋਰਾਂਟੋ, 9 ਜੁਲਾਈ : ਕੋਰੋਨਾ ਮਗਰੋਂ ਡੈਲਟਾ ਨੇ ਕਹਿਰ ਵਰਤਾਇਆ ਸੀ ਅਤੇ ਹੁਦ ਕੈਨੇਡਾ ਦੇ ਇਕ ਸਿਹਤ ਅਧਿਕਾਰੀ ਨੇ ਦਸਿਆ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਲੈਂਬਡ ਦੇ ਮਾਮਲੇ ਦੇਸ਼ ਵਿਚ ਸਾਹਮਣੇ ਆਏ ਹਨ ਪਰ ਇਸ ਬਾਰੇ ਵਿਸਥਾਰਿਤ ਜਾਣਕਾਰੀ ਇਕੱਠੀ ਹੋਣ ਵਿਚ ਅਜੇ ਸਮਾਂ ਲਗੇਗਾ ਕਿ ਇਹ ਵੇਰੀਐਂਟ ਕਿੰਨਾ ਸੰਕ੍ਰਾਮਕ ਹੈ ਜਾਂ ਇਸ ਦਾ ਕਿੰਨਾ ਪ੍ਰਭਾਵ ਹੈ। ਡਾ. ਥੇਰਾਸ ਟੈਮ ਨੇ ਕਿਹਾ ਕਿ ਵੀਰਵਾਰ ਤਕ ਕੋਵਿਡ-19 ਦੇ ਲੈਂਬਡ ਵੇਰੀਐਂਟ ਦੇ 11 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਕਿਊਬੇਕ ਦੀ ਨੈਸ਼ਨਲ ਸਿਹਤ ਸੰਸਥਾ ਨੇ ਦਸਿਆ ਕਿ ਉਸ ਤੋਂ ਪਹਿਲਾਂ ਹੀ 27 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਇਹ ਸਾਰੇ ਮਾਮਲੇ ਮਾਰਚ ਅਤੇ ਅਪ੍ਰੈਲ ਵਿਚ ਸਾਹਮਣੇ ਆਏ ਸਨ। ਟੈਮ ਨੇ ਕਿਹਾ ਕਿ ਕੈਨੇਡਾ ਵਿਚ ਪਬਲਿਕ ਹੈਲਥ ਏਜੰਸੀ ਇਹ ਪਤਾ ਲਗਾ ਰਹੀ ਹੈ ਕਿ ਲੈਂਬਡ ਵੇਰੀਐਂਟ ਕਿਵੇਂ ਫ਼ੈਲਦਾ ਹੈ ਅਤੇ ਵੈਕਸੀਨ ਇਸ ਤੋਂ ਬਚਾਉਣ ਵਿਚ ਕਿੰਨੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਲੈਂਬਡ ਵੇਰੀਐਂਟ ਤੋਂ ਪੀੜਤ ਹਨ, ਅਸੀਂ ਉਨ੍ਹਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਜੇ ਤਕ ਇਸ ਦੇ ਕੱੁਝ ਕੁ ਮਾਮਲੇ ਹੀ ਸਾਹਮਣੇ ਆਏ ਹਨ।’
ਹਾਲ ਦੀ ਘੜੀ ਨਵੇਂ ਵਾਇਰਸ ’ਤੇ ਕੀਤੀ ਜਾ ਰਹੀ ਹੈ ਖੋਜ
ਇਸ ਤੋਂ ਪਹਿਲਾਂ ਲੈਂਬਡ ਨੂੰ ਲੈ ਕੇ ਕੁਝ ਅਧਿਐਨ ਕੀਤੇ ਗਏ ਹਨ। ਇਨ੍ਹਾਂ ਵਿਚੋਂ ਇਕ ਅਧਿਐਨ ਨਿਊਯਾਰਕ ਯੂਨੀਵਰਸਿਟੀ ਨੇ ਕੀਤਾ ਸੀ, ਜੋ 2 ਜੁਲਾਈ ਨੂੰ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਲੈਂਬਡ ਫਾਇਜ਼ਰ ਬਾਇਓਟੈਕ ਅਤੇ ਮਾਡਰਨਾ ਦੀ ਐਮਆਰਐਨਏ ਵੈਕਸੀਨ ਤੋਂ ਬਣਨ ਵਾਲੀ ਐਂਟੀਬਾਡੀ ਲਈ ਥੋਡ ਪ੍ਰਤੀਰੋਧੀ ਹੋ ਸਕਦਾ ਹੈ। ਇਸ ਵੇਰੀਐਂਟ ਨੂੰ ਕੋਰੋਨਾ ਦੇ ਡੈਲਟਾ ਵੇਰੀਐਂਟ ਸੀ ਪਰ ਲੈਂਬਡ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਲੈਂਬਡ ਬਾਕੀ ਮਿਊਟੈਂਟਸ ਤੋਂ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਅਤੇ ਇਹ ਐਂਟੀਬਾਡੀਜ਼ ’ਤੇ ਵੀ ਤੇਜ਼ੀ ਨਾਲ ਹਮਲਾ ਕਰਦਾ ਹੈ।     (ਏਜੰਸੀ)

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement