
ਪ੍ਰਧਾਨ ਮੰਤਰੀ ਨੂੰ ਭੇਟ ਕੀਤੀ ਗਈ ਕਿਤਾਬ 'ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਦੀ ਪਹਿਲੀ ਕਾਪੀ
ਨਵੀਂ ਦਿੱਲੀ, 9 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਕਰਵਾਰ ਨੂੰ ਮਰਹੂਮ ਬਲਜੀਤ ਕੌਰ ਤੁਲਸੀ ਵਲੋਂ ਲਿਖੀ ਗਈ ''ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ'' ਦੀ ਪਹਿਲੀ ਕਾਪੀ ਭੇਟ ਕੀਤੀ ਗਈ | ਕਾਂਗਰਸ ਸੰਸਦ ਮੈਂਬਰ ਅਤੇ ਨਿਆਂਇਕ ਕੇ.ਟੀ.ਐਸ. ਤੁਲਸੀ ਨੇ ਇਹ ਕਿਤਾਬ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ | ਬਲਜੀਤ ਕੌਰ ਤੁਲਸੀ, ਕੇ.ਟੀ.ਐਸ ਤੁਲਸੀ ਦੀ ਮਾਂ ਹੈ | ਕੇ.ਟੀ.ਐਸ ਤੁਲਸੀ ਛੱਤੀਸਗੜ੍ਹ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ | ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕੇ ਕਿਹਾ, ''ਮਰਹੂਮ ਬਲਜੀਤ ਕੌਰ ਤੁਲਸੀ ਵਲੋਂ ਲਿਖੀ 'ਦਿ ਰਾਮਾਇਣ ਆਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਦੀ ਪਹਿਲੀ ਕਾਪੀ ਮੈਨੂੰ ਪ੍ਰਾਪਤ ਹੋਈ |'' ਇਸ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਨਾਲ ਸਬੰਧਤ ਕੁੱਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਇਕ ਹੋਰ ਟਵੀਟ 'ਚ ਪ੍ਰਧਾਨ ਮੰਤਰੀ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਕੇਟੀਐਸ ਤੁਲਸੀ ਨੇ ਸਿੱਖ ਧਰਮ ਦੇ ਆਦਰਸ਼ ਸਿਧਾਂਤਾਂ ਦੇ ਬਾਰੇ ਗੱਲ ਕੀਤੀ ਅਤੇ ਨਾਲ ਹੀ ਗੁਰਬਾਣੀ ਦੇ ਸ਼ਬਦ ਸੁਣਾਏ | ਉਨ੍ਹਾਂ ਕਿਹਾ, ''ਮਨ ਨੂੰ ਛੂਹਣ ਵਾਲੇ ਸਨ ਉਨ੍ਹਾਂ ਦੇ ਵਿਚਾਰ |'' (ਏਜੰਸੀ)