ਪੰਜਾਬ ਵਿਚ ਧਰਮ ਤਬਦੀਲੀ ਦੀ ਲਹਿਰ ਸਿਖਰਾਂ 'ਤੇ
Published : Jul 10, 2022, 12:39 am IST
Updated : Jul 10, 2022, 12:39 am IST
SHARE ARTICLE
image
image

ਪੰਜਾਬ ਵਿਚ ਧਰਮ ਤਬਦੀਲੀ ਦੀ ਲਹਿਰ ਸਿਖਰਾਂ 'ਤੇ

ਪਰ ਲੀਡਰ ਤੇ ਬਾਬੇ ਨਿਜੀ ਕਾਰਨਾਂ ਕਰ ਕੇ ਬੋਲਣ ਨੂੰ  ਵੀ ਤਿਆਰ ਨਹੀਂ!

ਅੰਮਿ੍ਤਸਰ, 9 ਜੁਲਾਈ (ਪਰਮਿੰਦਰ) : ਪੰਜਾਬ ਵਿਚ ਧਰਮ ਤਬਦੀਲ ਕਰਨ ਦੀ ਲਹਿਰ ਸਿਖਰਾਂ 'ਤੇ ਹੈ ਜਿਸ  ਪੰਜਾਬ ਨੂੰ  ਕਦੇ ਗੁਰੂਆਂ ਦੇ ਨਾਮ 'ਤੇ ਜਿਉਂਦਾ ਦਸਿਆ ਜਾਂਦਾ ਸੀ ਅੱਜ ਇਸਾਈਅਤ ਦੇ ਪ੍ਰਭਾਵ ਹੇਠ ਦਬਦਾ ਜਾ ਰਿਹਾ ਹੈ | ਕਦੇ ਧਰਮ ਦੀ ਖ਼ਾਤਰ ਸਿਰ ਦੇ ਦੇਣ ਵਾਲੇ ਸਿੱਖ ਅੱਜ ਮਾਮੂਲੀ ਲਾਲਚ ਵਿਚ ਆ ਕੇ ਅਪਣਾ ਧਰਮ ਤਬਦੀਲ ਕਰ ਰਹੇ ਹਨ |
ਵੋਟ ਰਾਜਨੀਤੀ ਕਾਰਨ ਸਿਆਸਤਦਾਨ ਇਸ ਧਰਮ ਤਬਦੀਲੀ ਦੀ ਲਹਿਰ 'ਤੇ ਖ਼ਾਮੋਸ਼ ਹਨ ਤੇ ਧਾਰਮਕ ਮਹਾਂਪੁਰਸ਼ ਬਾਬੇ ਵਿਦੇਸ਼ਾਂ ਦੇ ਵੀਜ਼ਿਆਂ ਕਾਰਨ ਚੁੱਪ ਰਹਿਣਾ ਹੀ ਬਿਹਤਰ ਸਮਝਦੇ ਹਨ | ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅੱਜ ਸਿੱਖ ਧਰਮ ਦੇ ਠੇਕੇਦਾਰ ਇਸ ਧਰਮ ਤਬਦੀਲੀ ਲਹਿਰ ਵਿਰੁਧ ਨਹੀਂ ਬੋਲਦੇ ਕਿਉਂਕਿ ਲਗਭਗ ਹਰ ਸਿੱਖ ਧਾਰਮਕ ਆਗੂ ਦੇ ਪਾਸਪੋਰਟ 'ਤੇ ਉਨ੍ਹਾਂ ਮੁਲਕਾਂ ਦੇ ਵੀਜ਼ੇ ਹਨ ਜਿਨ੍ਹਾਂ ਮੁਲਕਾਂ ਵਿਚ ਇਸਾਈਅਤ ਦੇ ਪੈਰੋਕਾਰ ਰਾਜ ਕਰਦੇ ਹਨ | ਜੇਕਰ ਇਹ ਵੀ ਕਹਿ ਲਿਆ ਜਾਵੇ ਕਿ ਜ਼ਿਆਦਾਤਰ ਮਹਾਂਪੁਰਸ਼ਾਂ ਦੇ ਬੱਚੇ ਵਿਦੇਸ਼ਾਂ ਵਿਚ ਸੈਟਲ ਹਨ ਤੇ ਉਹ ਪ੍ਰਵਾਰਕ ਕਾਰਨਾਂ ਕਰ ਕੇ ਵੀ ਚੁੱਪ ਹਨ ਕਿ ਬੱਚਿਆਂ ਨੂੰ  ਕੋਈ ਮੁਸ਼ਕਲ ਨਾ ਆਵੇ ਤਾਂ ਇਸ ਵਿਚ ਅਤਿਕਥਨੀ ਨਹੀਂ ਹੋਵੇਗੀ | ਇਸਾਈ ਪ੍ਰਚਾਰਕਾਂ ਨੇ ਪੰਜਾਬ ਵਿਚ ਧਰਮ ਤਬਦੀਲ ਕਰਨ ਵਾਲਿਆਂ ਨੂੰ  ਸਿੱਖ ਵਾਲੀ ਦਿਖ ਨਾ ਬਦਲਣ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ ਜਿਸ ਕਾਰਨ ਵਿਅਕਤੀ ਧਰਮ ਤਾਂ ਬਦਲ ਲੈਂਦਾ ਹੈ ਪਰ ਦਾਹੜੀ ਕੇਸ ਕਾਇਮ ਰਖਦਾ ਹੈ ਜਿਸ ਕਾਰਨ ਉਸ ਨੂੰ  ਸਮਾਜ ਵਿਚ ਕਿਸੇ ਤਰ੍ਹਾਂ ਦੀ ਗੱਲ ਸੁਣਨੀ ਹੀ ਨਹੀਂ ਪੈਂਦੀ | ਪੰਜਾਬ ਵਿਚ ਖ਼ਾਸਕਰ ਸਰਹੱਦੀ ਖੇਤਰਾਂ ਵਿਚ ਇਸਾਈ ਪ੍ਰਚਾਰਕਾਂ ਨੇ ਉਨ੍ਹਾਂ ਲੋਕਾਂ ਨੂੰ  ਅਪਣੇ ਜਾਲ ਵਿਚ ਫਸਾਇਆ ਹੈ ਜੋ ਜਾਤ ਪਾਤ ਦੀ ਵੰਡ ਕਾਰਨ ਪਏ ਵਖਰੇਵੇਂ ਕਰ ਕੇ ਸਮਾਜ ਵਿਚ ਨਿਰਾਸ਼ਤਾ ਭਰਿਆ ਜੀਵਨ ਬਤੀਤ ਕਰਦੇ ਹਨ, ਸਰੀਰਕ ਜਾਂ ਮਾਨਸਿਕ ਤੌਰ 'ਤੇ ਬਿਮਾਰ ਹਨ ਜਾਂ ਆਰਥਕ ਪਖੋਂ ਟੁੱਟ ਚੁੱਕੇ ਲੋਕਾਂ ਨੂੰ  ਅਪਣੇ ਨਾਲ ਜੋੜਿਆ ਹੈ | ਸਿੱਖ ਸਮਾਜ ਦੀ ਸੱਭ ਤੋਂ ਵੱਡੀ ਬਦਕਿਸਮਤੀ ਇਹ ਵੀ ਹੈ ਕਿ ਅਸੀਂ ਗੁਰਦਵਾਰਾ ਸਾਹਿਬਾਨ ਦੀਆਂ ਇਮਾਰਤਾਂ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਪਰ ਅਪਣੇ ਭਰਾਵਾਂ ਦੇ ਮੁੜ ਵਸੇਬੇ ਲਈ ਦੁਅੱਨੀ ਖ਼ਰਚ ਕਰਨੀ ਜ਼ਰੂਰੀ ਨਹੀਂ ਸਮਝੀ | ਇਕ ਦੁਖਾਂਤ ਇਹ ਵੀ ਹੈ ਕਿ ਸਾਡੇ ਪਿੰਡਾਂ, ਕਸਬਿਆਂ ਤੇ ਛੋਟੇ ਸ਼ਹਿਰਾਂ ਵਿਚ ਗੁਰੂ ਘਰਾਂ ਦੇ ਸੇਵਾਦਾਰ ਕੁਝ ਹਜ਼ਾਰ ਰੁਪਏ ਤਨਖ਼ਾਹ ਲੈ ਕੇ ਗੁਜ਼ਾਰਾ ਕਰ ਰਹੇ ਹਨ | ਆਰਥਕ ਤੌਰ ਤੇ ਟੁੱਟ ਚੁੱਕੇ ਗ੍ਰੰਥੀ ਜਾਂ ਸੇਵਾਦਾਰ ਗੁਰਦਵਾਰਾ ਕਮੇਟੀਆਂ ਦੇ ਆਹੁਦੇਦਾਰਾਂ ਦੀਆਂ ਤੱਤੀਆਂ ਠੰਡੀਆਂ ਸੁਣ ਕੇ ਚੁੱਪ ਰਹਿਣਾ ਬਿਹਤਰ ਸਮਝਦੇ ਹਨ |

SHARE ARTICLE

ਏਜੰਸੀ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement