‘ਜਥੇਦਾਰ’ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਲਈ ਖ਼ੁਦ ਆਦੇਸ਼ ਦੇਣਗੇ?
Published : Jul 10, 2022, 12:52 am IST
Updated : Jul 10, 2022, 12:52 am IST
SHARE ARTICLE
image
image

‘ਜਥੇਦਾਰ’ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਦਲਣ ਲਈ ਖ਼ੁਦ ਆਦੇਸ਼ ਦੇਣਗੇ?

ਅੰਮ੍ਰਿਤਸਰ, 9 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਮੀਰੀ-ਪੀਰੀ ਦਿਵਸ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਰੂਹਾਨੀਅਤ ਤੇ ਰਾਜਸੀ ਤਾਕਤ ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਵਿਸ਼ਵ ਇਤਿਹਾਸ ਦੇ ਹਵਾਲੇ ਨਾਲ ਸਪਸ਼ਟ ਕੀਤਾ ਕਿ ਦੁਨੀਆਂ, ਅਧਿਆਤਮਕ ਤੇ ਸਿਆਸੀ ਸ਼ਕਤੀ ਅੱਗੇ ਝੁਕਦੀ ਹੈ। ਇਹ ਦੋਵੇਂ ਤਾਕਤਾਂ ਮੁੜ ਕੌਮ ਕੋਲ ਵਾਪਸ ਆਉਣਗੀਆਂ। ਸਿੱਖ ਕੌਮ ਵਿਚ ਆਈ ਗਿਰਾਵਟ ਲਈ ਉਨ੍ਹਾਂ ਪ੍ਰਚਾਰਕਾਂ ਨੂੰ ਜ਼ੁੰਮੇਵਾਰ ਠਹਿਰਾਇਆ। ਉਨ੍ਹਾਂ ਇਸ ਦਾ ਵਿਸਥਾਰ ਵਿਚ ਵਰਨਣ ਨਹੀਂ ਕੀਤਾ। ‘ਜਥੇਦਾਰ’ ਨੇ ਸਿੱਖ ਲੀਡਰਸ਼ਿਪ ਨੂੰ ਵੀ ਇਕ ਕਿਸਮ ਦਾ ਨਿਸ਼ਾਨੇ ’ਤੇ ਲਿਆ ਹੈ ਕਿ ਰਾਜਸੀ ਤਾਕਤ ਬੇਇਤਫ਼ਾਕੀ ਨਾਲ, ਉਨ੍ਹਾਂ ਦੇ ਹੱਥੋਂ ਖਿਸਕੀ ਹੈ ਤੇ ਹੁਣ ਇਹ ਇਤਫ਼ਾਕ ਨਾਲ ਹੀ ਵਾਪਸ ਪਰਤੇਗੀ। ਉਨ੍ਹਾਂ “ਜਨਮ ਸਾਖੀ ਸਾਹਿਬ” ਦਾ ਖ਼ਾਸ ਜ਼ਿਕਰ ਕਰਦਿਆਂ ਕਿਹਾ ਕਿ ਭਵਿੱਖ ਦੀ ਵਾਰਸ ਨਵੀਂ ਪੀੜ੍ਹੀ ਇਸ ਤੋਂ ਦੂਰ ਚਲੇਗੀ ਹੈ। ਪੁਰਾਤਨ ਸਮੇਂ ਵਿਚ ਮਾਪਿਆਂ ਕੋਲ ਸਿੱਖ ਬੱਚੇ ਬੈਠਦੇ ਤੇ ਬੜੀ ਸ਼ਰਧਾ ਨਾਲ ਗੁਰਬਾਣੀ ਸੁਣਦੇ ਸਨ। ਸਿੱਖ-ਪੰਥ ਦੇ ਵਿਦਵਾਨਾਂ ਦੇ ਵਿਚਾਰ ਹਨ ਕਿ ਸਿੱਖ ਕੌਮ ਦੇ ਪ੍ਰਚਾਰਕ, ਕਥਾ-ਵਾਚਕ, ਰਾਗੀ-ਢਾਡੀ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਹਨ ਪਰ ਇਸ ਦਾ ਨਿਖੇੜਾ ਨਹੀਂ ਕੀਤਾ ਗਿਆ ਜੋ ਕਰਨਾ ਚਾਹੀਦਾ ਸੀ, ਦੂਸਰਾ ਜੇ ਰਾਜਸੀ ਤਾਕਤ ਦੇ ਆਉਣ ਤੇ ਖੁਸਣ ਤੇ ਸਰਸਰੀ ਪੰਛੀ ਝਾਤ ਮਾਰੀ ਜਾਵੇ ਤਾਂ ਇਹ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਸੂਬੇ ਦੇ ਗਠਨ ਬਾਅਦ 25 ਸਾਲ ਹਕੂਮਤ ਸ਼੍ਰੋਮਣੀ ਅਕਾਲੀ ਦਲ ਨੇ ਹੰਢਾਈ ਅਤੇ ਬਾਦਲ ਸਾਹਿਬ ਪ੍ਰਵਾਰ ਨੇ ਸਰਕਾਰ ,1969 -70,1978 -80, 1997 ਤੋਂ 2002, 2007 ਤੋਂ 2012, 2012 ਤੋਂ 2017 ਭਾਵ 19 ਸਾਲ ਦੇ ਕਰੀਬ ਹੰਢਾਈ ਤੇ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ 20 ਸਾਲ ਤੋਂ ਉਨ੍ਹਾਂ ਕੋਲ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਹੈ। ਅਕਾਲ ਤਖ਼ਤ ਦਾ ਜਥੇਦਾਰ ਵੀ ਉਹ ਹੀ ਨਿਯੁਕਤ ਕਰਦੇ ਹਨ। ਕੀ ਉਹ ਉਨ੍ਹਾਂ ਨੂੰ ਆਦੇਸ਼ ਦੇਣਗੇ ਕਿ ਉਹ ਕੌਮ ਦੇ ਹਿਤਾਂ ਲਈ,ਨਵੀਂ ਲੀਡਰਸ਼ਿਪ ਬਣਾਉਣ ਵਿਚ ਅੜਚਣਾਂ ਨਾ ਡਾਹੁਣ ਤੇ ਸੱਭ ਅਹੁਦੇ ਛੱਡਣ ਲਈ ਤਿਆਗ ਕਰਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement