
5 ਸਾਲ ਪਹਿਲਾਂ ਰੋਜ਼ੀ ਰੋਟੀ ਲਈ ਗਿਆ ਸੀ ਵਿਦੇਸ਼
ਮੋਗਾ: ਮਨੀਲਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਮਾਛੀਕੇ ਦੇ ਨੌਜਵਾਨ ਦੀ ਮਨੀਲਾ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਇਸ ਘਟਨਾ ਤੋਂ ਬਆਦ ਪਿੰਡ ਵਿਚ ਸੋਗ ਪਸਰ ਗਿਆ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਜੋਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਹਰਜਿੰਦਰ ਸਿੰਘ ਵਾਸੀ ਮਾਛੀਕੇ ਨੇ ਦਸਿਆ ਕਿ ਉਸਦਾ 31 ਸਾਲਾ ਸਪੁੱਤਰ 5 ਸਾਲ ਪਹਿਲਾਂ ਆਪਣੇ ਰੁਜ਼ਗਾਰ ਲਈ ਮਨੀਲਾ ਗਿਆ ਸੀ। ਮਨਜੋਤ ਸਿੰਘ ਦੀ ਰਿਹਾਇਸ਼ ‘ਚ ਹਮਲਾਵਰ ਨੇ ਦਾਖ਼ਲ ਹੋ ਕਿ ਉਸ 'ਤੇ ਗੋਲੀ ਚਲਾ ਦਿਤੀ ਜਿਸ ਨਾਲ ਉਹਨਾਂ ਦੇ ਪੁੱਤ ਨੇ ਮੌਕੇ 'ਤੇ ਹੀ ਦਮ ਤੋੜ ਦਿਤਾ।
ਮਨੀਲਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦਸਿਆ ਕਿ ਮ੍ਰਿਤਕ ਮਨਜੋਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਥੇ ਸਥਿਤ ਪੰਜਾਬੀਆਂ ਵਲੋਂ ਯਤਨ ਕੀਤੇ ਜਾ ਰਹੇ ਹਨ।