ਬਠਿੰਡਾ ਦਾ ਮਹਿਮਾ ਸਰਕਾਰੀ ਪਿੰਡ, ਜਿੱਥੇ ਵਿਦੇਸ਼ਾਂ ਵਿਚ ਜਾ ਵਸੇ ਨੇ 300 'ਚੋਂ ਕਰੀਬ 150 ਘਰਾਂ ਦੇ ਬੱਚੇ 
Published : Jul 10, 2023, 6:24 pm IST
Updated : Jul 10, 2023, 6:24 pm IST
SHARE ARTICLE
File Photo
File Photo

ਪਿੰਡ ਦੇ ਜ਼ਿਆਦਾਤਰ ਨੌਜਵਾਨ ਕੈਨੇਡਾ ਤੇ ਅਮਰੀਕਾ ਗਏ ਹੋਏ ਹਨ

ਬਠਿੰਡਾ (ਵਿਕਰਮ ਕੁਮਾਰ) - ਬਠਿੰਡਾ ਦਾ ਪਿੰਡ ਮਹਿਮਾ ਸਰਕਾਰੀ, ਜਿੱਥੇ 300 ਦੇ ਕਰੀਬ ਘਰਾਂ ਦੇ ਬੱਚਿਆਂ ਵਿਚੋਂ 150 ਘਰਾਂ ਦੇ ਬੱਚੇ ਵਿਦੇਸ਼ਾਂ ਵਿਚ ਗਏ ਹੋਏ ਹਨ ਤੇ ਹੁਣ ਇਸ ਪਿੰਡ ਵਿਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਇਸ ਪਿੰਡ ਦੀ ਹੋਂਦ ਹਨੇਰੇ ਵਿਚ ਨਜ਼ਰ ਆ ਰਹੀ ਹੈ। ਪਿੰਡ ਮਹਿਮਾ ਸਰਕਾਰੀ ਬਠਿੰਡਾ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ 'ਤੇ ਹੈ, ਕਿਸੇ ਸਮੇਂ ਇਸ ਪਿੰਡ ਦੇ ਜ਼ਿਆਦਾਤਰ ਲੋਕ ਸਰਕਾਰੀ ਨੌਕਰੀਆਂ ਕਰਦੇ ਸਨ ਅਤੇ ਪਿੰਡ ਦੇ ਜ਼ਿਆਦਾਤਰ ਅਧਿਆਪਕਾਂ ਕੋਲ ਵੱਖ-ਵੱਖ ਵਿਭਾਗਾਂ ਦੀ ਸਰਕਾਰੀ ਨੌਕਰੀ ਸੀ, ਪਰ ਹੌਲੀ-ਹੌਲੀ ਸਮਾਂ ਇਸ ਤਰ੍ਹਾਂ ਬਦਲ ਗਿਆ ਹੈ ਕਿ ਹੁਣ ਇਹ ਪਿੰਡ ਹਨੇਰੇ ਵੱਲ ਜਾ ਰਿਹਾ ਹੈ। 

ਪਿੰਡ ਦੀਆਂ ਗਲੀਆਂ ਸੁੰਨਸਾਨ ਦਿਖਾਈ ਦਿੰਦੀਆਂ ਹਨ, ਜੋ ਵੀ ਇਸ ਪਿੰਡ ਵਿਚ ਆਉਂਦਾ ਹੈ ਉਹਨਾਂ ਨੂੰ ਸਿਰਫ਼ ਪਿੰਡ ਵਿਚ ਬਜ਼ੁਰਗ ਅਤੇ ਅੱਧਖੜ ਉਮਰ ਦੇ ਆਦਮੀ ਹੀ ਬੈਠੇ ਨਜ਼ਰ ਆਉਣਗੇ ਕਿਉਂਕਿ ਜ਼ਿਆਦਾਤਰ ਨੌਜਵਾਨ ਬੱਚੇ 12ਵੀਂ ਜਮਾਤ ਤੋਂ ਬਾਅਦ ਰੁਜ਼ਗਾਰ ਲਈ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਅਤੇ ਯੂ.ਕੇ. ਚਲੇ ਗਏ। 

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਤੇ ਨਸ਼ਾ ਇਹ ਦੋ ਕਾਰਨ ਹਨ ਜਿਸ ਕਰ ਕੇ ਨੌਜਵਾਨ ਪਿੰਡ ਛੱਡ ਕੇ ਬਾਹਰ ਗਏ ਹਨ। ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਵਿਦੇਸ਼ ਭੇਜਣਾ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ। 
ਵਿਦੇਸ਼ ਭੇਜਣ ਲਈ ਲੋਕਾਂ ਨੇ ਸੋਨਾ ਤੇ ਆਪਣਾ ਘਰ ਤੱਕ ਵੀ ਵੇਚ ਦਿੱਤਾ ਤੇ ਫਿਰ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਵਿਦੇਸ਼ ਭੇਜਿਆ ਹੈ। 

ਬਜ਼ੁਰਗਾਂ ਨੇ ਕਿਹਾ ਕਿ ਪੰਜਾਬ ਵਿਚ ਇਹ ਭੇਟ-ਚਾਲ ਬਣ ਗਈ ਹੈ, ਜੇ ਕਿਸੇ ਇਕ ਘਰ ਦਾ ਬੱਚਾ ਬਾਹਰ ਚਲਾ ਜਾਂਦਾ ਹੈ ਤਾਂ ਉਸ ਦੇ ਪਿੱਛੇ ਲੱਗ ਕੇ ਹੋਰਾਂ ਦੇ ਬੱਚੇ ਵੀ ਵਿਦੇਸ਼ ਜਾਣ ਦੀ ਜ਼ਿੱਦ ਕਰਦੇ ਹਨ। ਪਰ ਜੇ ਕਿਸੇ ਦਾ ਪੰਜਾਬ ਵਿਚ ਹੀ ਡੰਗ ਸਰਦਾ ਹੈ ਤਾਂ ਉਸ ਨੂੰ ਵਿਦੇਸ਼ ਜਾ ਦੀ ਕੀ ਲੋੜ ਹੈ ਕਿਉਂਕਿ ਵਿਦੇਸ਼ ਜਾ ਕੇ ਵੀ ਕੰਮ ਕਰਨਾ ਪੈਂਦਾ ਹੈ ਉਹੀ ਕੰਮ ਉਹ ਪੰਜਾਬ ਵਿਚ ਵੀ ਕਰ ਸਕਦੇ ਹਨ। 

ਉਹਨਾਂ ਨੇ ਕਿਹਾ ਕਿ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜ ਤਾਂ ਦਿੰਦੇ ਹਨ ਪਰ ਬਾਅਦ ਵਿਚ ਉਹ ਆਪ ਵੀ ਔਖੇ ਹੁੰਦੇ ਹਨ ਕਿਉਂਕਿ ਉਹਨਾਂ ਦੀ ਸੇਵਾ ਕਰਨ ਲਈ ਮਗਰ ਕੋਈ ਨਹੀਂ ਹੁੰਦਾ ਤੇ ਕਈ ਘਰ ਤਾਂ ਅਜਿਹੇ ਹਨ ਕਿ ਉਹ ਅਪਣੀ ਰੋਟੀ ਵੀ ਕਿਸ ਹੋਰ ਤੋਂ ਪਕਵਾਉਂਦੇ ਹਨ। ਉਹਨਾਂ ਨੇ ਇਸ ਸਬੰਧੀ ਸਰਕਾਰਾਂ ਨੂੰ ਦੋਸੀ ਠਹਿਰਾਇਆ ਕਿ ਸਰਕਾਰਾਂ ਬੱਚਿਆਂ ਨੂੰ ਨੌਕਰੀਆਂ ਨਹੀਂ ਦਿੰਦੀਆਂ ਤਾਂ ਬੱਚੇ ਵੀ ਔਖੇ ਹੋ ਕੇ ਬਾਹਰ ਭੇਜਣੇ ਪੈਂਦੇ ਹਨ। 

ਉਹਨਾਂ ਨੇ ਕਿਹਾ ਕਿ ਬੱਚੇ ਪਹਿਲਾਂ ਤਾਂ ਬਾਹਰ ਜਾਣ ਦੀ ਜ਼ਿੱਦ ਕਰਦੇ ਹਨ ਤੇ ਜਦੋਂ ਬਾਹਰ ਚਲੇ ਜਾਂਦੇ ਹਨ ਤਾਂ ਫਿਰ ਓਧਰ ਜਾ ਕੇ ਔਖੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਅਪਣੇ ਮਾਪਿਆਂ ਨੂੰ ਵੀ ਸੱਚ ਨਹੀਂ ਦੱਸਦੇ ਕਿ ਉਹ ਠੀਕ ਹਨ ਜਾਂ ਨਹੀਂ। 
ਬਜ਼ੁਰਗਾਂ ਨੇ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਨੌਜਵਾਨ ਕੈਨੇਡਾ ਤੇ ਅਮਰੀਕਾ ਗਏ ਹੋਏ ਹਨ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement