
Rajpura News : ਪ੍ਰੇਮੀ ਵਲੋਂ ਵਿਆਹ ਤੋਂ ਮੁੱਕਰ ਜਾਣ ਤੋਂ ਬਾਅਦ ਚੁੱਕਿਆ ਖ਼ੌਫ਼ਨਾਕ ਕਦਮ
Rajpura Latest News in Punjabi : ਪ੍ਰੇਮੀ ਦੁਆਰਾ ਵਿਆਹ ਤੋਂ ਮੁੱਕਰ ਜਾਣ ਤੋਂ ਬਾਅਦ ਬੀਐਸਸੀ ਦੀ ਲੜਕੀ ਵਲੋਂ ਫ਼ਾਹਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਹ ਰਾਜਪੁਰਾ ’ਚ ਕਿਰਾਏ ਦੇ ਮਕਾਨ ਦੇ ’ਚ ਰਹਿ ਰਹੀ ਸੀ ਅਤੇ ਆਪਣੇ ਪ੍ਰੇਮੀ ਦੇ ਘਰ ਆ ਕੇ ਸੁਸਾਈਡ ਕਰ ਲਿਆ। ਲੜਕੀ ਦੀ ਪਛਾਣ ਪੂਜਾ ਨਿਵਾਸੀ ਅਮਰ ਦਾਸ ਕਲੋਨੀ ਗਿਆਸਪੁਰਾ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।
ਲੜਕੀ ਦੇ ਪਿਤਾ ਦੇ ਬਿਆਨਾਂ ਦੇ ਮੁਤਾਬਕ ਲੜਕੀ ਦੇ ਪ੍ਰੇਮੀ ਅਨੂਪ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੁਸਾਈਡ ਨੋਟ ਦੇ ਵਿੱਚ ਲੜਕੀ ਦੇ ਦੁਆਰਾ ਸਾਰੀ ਹੱਡ ਬੀਤੀ ਲਿਖੀ ਗਈ ਅਤੇ ਇਹ ਲੜਕੀ ਪਿਛਲੇ ਅੱਠ ਸਾਲਾਂ ਤੋਂ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ। ਫ਼ਿਲਹਾਲ ਪੁਲਿਸ ਵਲੋਂ ਪੋਸਟਮਾਰਟਮ ਕਰਵਾ ਕੇ ਲੜਕੀ ਦੀ ਮ੍ਰਿਤਕ ਦੇਹ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
(For more news apart from B.Sc student commits suicide by hanging in Rajpura News in Punjabi, stay tuned to Rozana Spokesman)