
Zirakpur News : ਗੁੰਮ ਹੋਇਆ ਬੱਚਾ ਸਹੀ ਸਲਾਮਤ ਆਪਣੇ ਮਾਂ ਬਾਪ ਕੋਲੇ ਪਹੁੰਚਿਆ, ਸਹੀ ਸਲਾਮਤ ਮਾਪਿਆਂ ਸੌਂਪਿਆ - ਬਲਟਾਣਾ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ
Zirakpur News in Punjabi : ਜ਼ੀਰਕਪੁਰ ਤੋਂ ਲਾਪਤਾ ਹੋਇਆ ਬੱਚਾ ਮਾਪਿਆਂ ਨੂੰ ਵਾਪਸ ਮਿਲਿਆ। ਇਸ ਸਬੰਧੀ ਬਟਲਾਣਾ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ 5 ਜੁਲਾਈ ਸ਼ਨੀਵਾਰ ਨੂੰ ਬੱਚਾ ਰੌਸ਼ਨ ਬਲਟਾਣਾ ਤੋਂ ਲਾਪਤਾ ਹੋ ਗਿਆ ਸੀ। ਘਰ ਤੋਂ ਆਟੋ ’ਚ ਬੈਠ ਕੇ ਬੱਚਾ ਚੰਡੀਗੜ੍ਹ ਵਾਲੇ ਪਾਸੇ ਜਾ ਰਿਹਾ ਸੀ। ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਪੁਲਿਸ ਵਲੋਂ FIR ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਸੀ ।ਤਫ਼ਤੀਸ਼ ’ਚ ਪਾਇਆ ਗਿਆ ਕਿ ਬੱਚਾ ਘਰ ਤੋਂ ਆਟੋ ’ਚ ਬੈਠ ਕੇ ਚੰਡੀਗੜ੍ਹ ਵਾਲੇ ਪਾਸੇ ਚਲਾ ਗਿਆ ਸੀ। ਚੰਡੀਗੜ੍ਹ ’ਚ ਮਾਪਿਆਂ ਨੂੰ ਨਾਲ ਲੈ ਕੇ ਸੀਸੀਟੀਵੀ ਫੁਟੇਜ਼ ਖੰਗਾਲੀ ਗਈ ਤਾਂ ਬੱਚਾ ਰਾਜਪੁਰਾ ਵੱਲ ਨੂੰ ਆਟੋ ’ਚ ਜਾਦਿਆਂ ਦੇਖਿਆ ਗਿਆ ਸੀ। ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਬੱਚਾ ਵਜੇ ਸਹੀ ਸਲਾਮਤ ਮਾਪਿਆਂ ਨੂੰ ਸੌਂਪ ਦਿੱਤਾ ਗਿਆ ।
(For more news apart from Missing child from Zirakpur reunited with parents News in Punjabi, stay tuned to Rozana Spokesman)