
ਮੌਜੂਦਾ ਸਮੇਂ ਦੇ ਹਲਾਤਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਮੌਕੇ 15 ਅਗੱਸਤ ਦੇ ਸਮਾਗਮ ਸਬੰਧੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ.............
ਸ੍ਰੀ ਮੁਕਤਸਰ ਸਾਹਿਬ : ਮੌਜੂਦਾ ਸਮੇਂ ਦੇ ਹਲਾਤਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਮੌਕੇ 15 ਅਗੱਸਤ ਦੇ ਸਮਾਗਮ ਸਬੰਧੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਇਹਨਾਂ ਮੌਕਿਆਂ 'ਤੇ ਭੀੜ ਭੜੱਕੇ ਵਾਲੇ ਸਥਾਨਾਂ ਤੇ ਕਰੜੀ ਨਜ਼ਰ ਰੱਖਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਫਲੈਗ ਮਾਰਚ ਅਤੇ ਨਾਜ਼ੁਕ ਥਾਵਾਂ 'ਤੇ ਸਰਚ ਓਪਰੇਸ਼ਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਇੰਚਾਰਜ ਤੇਜਿੰਦਰਪਾਲ ਸਿੰਘ ਨੇ ਦਸਿਆ ਕਿ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਮਨ ਕਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀ ਚੁੱਕਣ ਦਿਤਾ ਜਾਵੇਗਾ।
ਫਲੈਗ ਮਾਰਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੋਂ ਚੱਲ ਕੇ ਭੀੜ ਵਾਲੀਆ ਥਾਵਾਂ , ਹੋਟਲ , ਢਾਬੇ, ਬੱਸ ਅੱਡਾ ਸ੍ਰੀ ਮੁਕਤਸਰ ਸਾਹਿਬ , ਰੇਲਵੇ ਸਟੇਸਨ, ਸਿਨੇਮਾ ਆਦਿ ਸਥਾਨਾਂ ਤੇ ਸਰਚ ਓਪਰੇਸ਼ਨ ਕੀਤਾ ਗਿਆ ਅਤੇ ਸਹਿਰ ਦੇ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਵੀ ਕੱਢਿਆ ਗਿਆ। ਫਲੈਗ ਮਾਰਚ ਵਿਚ ਇਸ ਸਮੇਂ ਡੀਐਸਪੀ ਤਲਵਿੰਦਰ ਸਿੰਘ ਗਿੱਲ , ਥਾਣਾ ਸਦਰ ਮੁੱਖੀ ਅਸ਼ੋਕ ਕੁਮਾਰ, ਚੌਕੀ ਇੰਚਾਰਜ ਇਕਬਾਲ ਸਿੰਘ, ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਸੀਆਈਏ ਸਟਾਫ ਦੀ ਟੀਮ ਅਤੇ ਕਮਾਂਡੋ ਫੋਰਸ ਦੀ ਟੁੱਕੜੀਆਂ ਸ਼ਾਮਲ ਸਨ ।