
ਦੇਸ਼ ਦੇ ਸੱਭ ਤੋਂ ਵੱਡੀ ਨਿਜੀ ਸੈਕਟਰ ਬੈਂਕ ਆਈ ਸੀ ਆਈ ਸੀ ਆਈ ਬੈਂਕ ਨੇ ਅੱਜ ਪੰਜਾਬ ਅਤੇ ਹਰਿਆਣਾ ਵਿਚ ਅਪਣਾ ਖੁਦਰਾ ਲੋਨ ਵੰਡ ਨੂੰ ਵਿੱਤੀ ਸਾਲ 2018-19.............
ਚੰਡੀਗੜ੍ਹ : ਦੇਸ਼ ਦੇ ਸੱਭ ਤੋਂ ਵੱਡੀ ਨਿਜੀ ਸੈਕਟਰ ਬੈਂਕ ਆਈ ਸੀ ਆਈ ਸੀ ਆਈ ਬੈਂਕ ਨੇ ਅੱਜ ਪੰਜਾਬ ਅਤੇ ਹਰਿਆਣਾ ਵਿਚ ਅਪਣਾ ਖੁਦਰਾ ਲੋਨ ਵੰਡ ਨੂੰ ਵਿੱਤੀ ਸਾਲ 2018-19 ਤਕ ਇਕ ਚੌਥਾਈ ਤੋਂ ਲੈ ਕੇ 10 ਹਜ਼ਾਰ ਕਰੋੜ ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਕੰਜ਼ਿਊਮਰ - ਨਿਜੀ ਵਾਹਨ ਅਤੇ ਦੋਪਹੀਆ ਵਾਹਨ-ਲੋਨ ਨੂੰ ਤੇਜ਼ੀ ਨਾਲ ਵਧਾ ਕੇ ਇਸ ਟੀਚੇ ਤਕ ਪਹੁੰਚੇਗਾ ਅਤੇ ਵਿਤੀ ਸਾਲ ਵਿਚ ਬੈਂਕ ਨੇ ਅਪਣੇ ਕੰਜ਼ਿਊਮਰ ਲੋਨਸ ਵੰਡ ਨੂੰ 45% ਤੋਂ ਵੱਧ ਕੇ 3500 ਕਰੋੜ ਰੁਪਏ ਤੋਂ ਵੱਧ ਕਰਨ ਦੀ ਯੋਜਨਾ ਬਣਾਈ ਹੈ. ਬੈਂਕ ਆਪਣੇ ਘਰੇਲੂ ਕਰਜ਼ੇ ਦੀ ਵੰਡ ਇਕ ਚੌਥਾਈ ਤੋਂ 2500 ਕਰੋੜ ਰੁਪਏ ਤਕ ਹੋਰ ਵਧਾਉਣ ਦਾ ਟੀਚਾ ਮਿਥਿਆ ਹੈ।
ਆਈਸੀਆਈਸੀਆਈ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਅਨੂਪ ਬਾਗਚੀ ਨੇ ਕਿਹਾ, '' ਵਿੱਤੀ ਸਾਲ 2018 ਵਿਚ, ਬੈਂਕ ਦੀ ਓਵਰਆਲ ਰਿਟੇਲ ਲੋਨ ਵਿਕਾਸ ਦਰ ਸਮੁਚੇ ਦੇਸ਼ ਵਿਚ 20 ਫ਼ੀ ਸਦੀ ਦੀ ਤੁਲਨਾ ਅਨੁਸਾਰ ਰਾਜਾਂ ਵਿਚ ਕੰਜ਼ਿਊਮਰ ਲੋਨਸ ਵਧੇਰੇ ਤੇਜ਼ੀ ਨਾਲ ਵਧੇ ਹਨ। ਰਾਜਾਂ ਦੀ ਆਰਥਿਕਤਾ ਵਿਚ ਮਜ਼ਬੂਤ ਵਾਧੇ ਨਾਲ ਇਸ ਵਿੱਤੀ ਸਾਲ ਵੀ, ਸਾਨੂੰ ਕੌਮੀ ਔਸਤ ਨਾਲੋਂ ਪੰਜਾਬ ਅਤੇ ਹਰਿਆਣਾ ਵਿਚ ਤੇਜ਼ੀ ਨਾਲ ਵਿਕਾਸ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਅਸੀਂ ਰਿਟੇਲ ਲੋਨਸ ਵੰਡ ਇਕ ਚੌਥਾਈ ਤੋਂ 10 ਹਜ਼ਾਰ ਕਰੋੜ ਰੁਪਏ ਤੱਕ ਵਧਾਵਾਂਗੇ।''
ਕੰਜ਼ਿਊਮਰ ਲੋਨਸ ਵਿਚ ਨਿਜੀ , ਵਾਹਨ ਅਤੇ ਦੋਪਹੀਆ ਵਾਹਨਾਂ 'ਚ ਲੋਨਸ ਨੇ ਵੀ ਪੰਜਾਬ ਅਤੇ ਹਰਿਆਣਾ ਵਿਚ ਵੀ ਵਾਧਾ ਦਿਖਾਇਆ ਹੈ. ਬੈਂਕ ਨੇ ਇਨ੍ਹਾਂ ਉਤਪਾਦਾਂ ਲਈ ਰਾਜਾਂ ਵਿੱਚ ਆਪਣੇ ਡਿਸਟ੍ਰੀਬਿਊਸ਼ਨ ਨੈਟਵਰਕ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ.''ਅਸੀਂ ਮਹੱਤਵਪੂਰਨ ਤੋਰ ਤੇ ਬੈਂਕ ਦੇ ਡਿਜੀਟਲ ਪਾਵਰਐੱਸ ' ਤੋਂ ਲਾਭ ਲੈ ਕੇ ' ਆਪਣੇ ਡਿਜੀਟਲ ਚੈਨਲਜ਼ ਦੁਆਰਾ ' ਇੰਸਟਾ ਪਲ' ਵਰਗੀਆਂ ਇੰਨੋਵੇਟਿਵ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ
ਇਸ ਖਾਸ ਸੈਗਮੇਂਟ ਵਿਚ ਦੋਹੇਂ ਸੂਬੇ , ਖਾਸ ਤੌਰ 'ਤੇ ਛੋਟੇ ਸ਼ਹਿਰ ਉਤਸ਼ਾਹ ਨਾਲ ਇਸ ਨੂੰ ਅਪਨਾ ਰਹੇ ਹਨ . ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਬੈਂਕ ਮੋਗਾ , ਬਰਨਾਲਾ, ਜੀਂਦ, ਸਿਰਸਾ, ਸੰਗਰੂਰ, ਕਪੂਰਥਲਾ, ਹਿਸਾਰ, ਭਿਵਾਨੀ ਅਤੇ ਫਤਹਿਬਾਦ ਸਮੇਤ ਇਸ ਟੀਅਰ ਵਿਚ ਹੋਰ ਨੇੜਲੇ 2-3 ਸ਼ਹਿਰਾਂ ਵਿਚ ਆਪਣੇ ਨੈੱਟਵਰਕ ਨੂੰ ਵਧਾ ਰਿਹਾ ਹੈ ਜਿਸ ਨਾਲ ਇਸ ਨੂੰ ਹੋਰ ਵੀ ਪਹੁੰਚਯੋਗ ਬਣਾ ਦਿੱਤਾ ਗਿਆ ਹੈ।