ਯੂਥ ਕਾਂਗਰਸ ਕਰੇਗੀ 2019 'ਚ ਮੋਦੀ ਰਾਜ ਦਾ ਅੰਤ: ਕ੍ਰਿਸ਼ਨਾ ਅਲਵਾਰੋ
Published : Aug 10, 2018, 3:12 pm IST
Updated : Aug 10, 2018, 3:12 pm IST
SHARE ARTICLE
Krishna Alvaro With Youth Congress Workers
Krishna Alvaro With Youth Congress Workers

ਕੁਲ ਹਿੰਦ ਯੂਥ ਕਾਂਗਰਸ ਦੇ ਇੰਚ : ਕ੍ਰਿਸ਼ਨ ਅਲਵਾਰੋ ਦਾ ਅੱਜ ਯੂਥ ਕਾਂਗਰਸ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਯੂਥ ਕਾਂਗਰਸ...............

ਲੁਧਿਆਣਾ : ਕੁਲ ਹਿੰਦ ਯੂਥ ਕਾਂਗਰਸ ਦੇ ਇੰਚ : ਕ੍ਰਿਸ਼ਨ ਅਲਵਾਰੋ ਦਾ ਅੱਜ ਯੂਥ ਕਾਂਗਰਸ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਜਨ: ਸੱਕਤਰ ਡਾਕਟਰ ਗੁਰਮੁੱਖ ਸਿੰਘ ਚਾਹਲ , ਹਲਕਾ ਸਾਹਨੇਵਾਲ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ , ਲੋਕ ਸਭਾ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਕਾਲਾ ਭਾਗਪੁਰ, ਜਨ: ਸੱਕਤਰ ਗੁਰਸੇਵਕ ਸਿੰਘ ਮੰਗੀ,  ਪਇਲ ਦੇ ਪ੍ਰਧਾਨ ਗਗਨਦੀਪ ਸਿੰਘ ਲੰਢਾਂ, ਰਾਏਕੋਟ ਦੇ ਪ੍ਰਧਾਨ ਅਰਸ਼ਦ ਖਾਨ, ਅਮਰਗੜ੍ਹ ਦੇ ਪ੍ਰਧਾਨ ਜਗਮੇਲ ਸਿੰਘ  ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਂਉਦੇ ਲੁਧਿਆਣਾਂ ਏਅਰਪੋਰਟ ਤੇ ਜੋਰਦਾਰ ਸਵਾਗਤ ਕੀਤਾ ਗਿਆ । 

ਸ੍ਰੀ ਕ੍ਰਿਸ਼ਨਾਂ ਜਲੰਧਰ ਵਿੱਖੇ ਕਿਸੇ ਪ੍ਰੋਗਰਾਮ ਸਿੰਘ ਹਿੱਸਾ ਲੈਣ ਵਿਸੇਸ਼ ਤੌਰਤੇ ਪਾਹੁੰਚੇ ਸਨ । ਇਸ ਮੋਕੇ ਯੂਥ ਕਾਂਗਰਸ ਦੇ ਆਗੂਆਂ ਨੇ ਉਹਨਾਂ ਨੂੰ ਹਲਕੇ ਅੰਦਰ ਯੂਥ ਕਾਂਗਰਸ ਵੱਲੋਂ ਕੀਤੇ ਜਾਂਦੇ ਕੰਮਾਂ ਤੋਂ ਜਾਣੂ ਕਰਵਾਇਆ । ਇਸ ਮੋਕੇ ਕ੍ਰਿਸ਼ਨਾਂ ਨੇ ਸਾਰੇ ਹੀ ਵਿਧਾਨ ਸਭਾ ਦੇ ਪ੍ਰਧਾਨਾਂ ਅਤੇ ਲੋਕ ਸਭਾ ਦੇ ਆਹੁਦੇਦਾਰਾਂ ਦੀ ਪਿੱਠ ਧਾਪੜਦੇ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਕਾਂਗਰਸ ਹਾਈਕਮਾਂਡ ਵੱਲੋਂ ਦਿੱਤੇ ਜਾਂਦੇ ਹਰ ਪ੍ਰੋਗਰਾਮ ਨੂੰ ਸਫਲਤਾ ਦੇ ਨਾਲ ਨਪੇਰੇ ਚਾੜਦਾ ਹੈ । 

ਕ੍ਰਿਸ਼ਨਾਂ ਨੇ ਕਿਹਾ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਸੋਚ ਹਮੇਸ਼ਾਂ ਨੋਜਵਾਨਾਂ ਨੂੰ ਅੱਗੇ ਲੈ ਕੇ ਆਉਣ ਦੀ ਰਹੀ ਹੈ । ਕਿਉਂ ਕਿ ਸ੍ਰੀ ਗਾਂਧੀ ਨੂੰ ਪਤਾ ਹੈ ਕਿ ਆਂਉਦੀਆਂ ਲੋਕਸਭਾ ਵਿੱਚ ਵਿੱਚ ਮੋਦੀ ਰਾਜ ਦਾ ਅੰਤ ਯੂਥ ਕਾਂਗਰਸ ਸੀਨੀਅਰ ਕਾਂਗਰਸ ਦੀ ਯੋਗ ਅਗਵਾਈ ਵਿੱਚ ਕਰੇਗੀ । 
ਉਹਨਾਂ ਸਾਰੇ ਯੂਥ ਆਗੂਆਂ ਨੂੰ ਡੱਟਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੋਕੇ ਚੰਨੀ ਪੰਧੇਰ , ਰਮਨ ਜੰਡਿਆਲੀ, ਰਾਹੁਲ ਸ਼ਰਮਾਂ ਆਦਿ ਹਾਜਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement