
ਫ਼ਤਿਹਗੜ੍ਹ ਸਾਹਿਬ 'ਚ ਅਜਿਹੇ ਦੋ ਸਕੇ ਭੈਣ-ਭਰਾ ਹਨ, ਜਿਨ੍ਹਾਂ ਸਿਰਫ਼ ਅੱਠ ਤੇ ਛੇ ਸਾਲਾਂ 'ਚ ਵੱਡੇ ਕੀਰਤੀਮਾਨ ਸਥਾਪਤ ਕਰਦਿਆਂ ਇੰਡੀਆ ਬੁਕ ਆਫ਼ ਰਿਕਾਰਡ ਅਤੇ ਵਰਲਡ....
ਚੰਡੀਗੜ੍ਹ, 9 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਫ਼ਤਿਹਗੜ੍ਹ ਸਾਹਿਬ 'ਚ ਅਜਿਹੇ ਦੋ ਸਕੇ ਭੈਣ-ਭਰਾ ਹਨ, ਜਿਨ੍ਹਾਂ ਸਿਰਫ਼ ਅੱਠ ਤੇ ਛੇ ਸਾਲਾਂ 'ਚ ਵੱਡੇ ਕੀਰਤੀਮਾਨ ਸਥਾਪਤ ਕਰਦਿਆਂ ਇੰਡੀਆ ਬੁਕ ਆਫ਼ ਰਿਕਾਰਡ ਅਤੇ ਵਰਲਡ ਰਿਕਾਰਡ ਆਫ਼ ਇੰਡੀਆ, ਏਸ਼ੀਆ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਕਮਲਦੀਪ ਸਿੰਘ ਤੀਜੀ ਜਮਾਤ ਵਿਚ ਪੜ੍ਹਦਾ ਹੈ ਅਤੇ ਮਨਦੀਪ ਕੌਰ ਦੂਜੀ ਜਮਾਤ ਦੀ ਵਿਦਿਆਰਥਣ ਹੈ।
Kamaldeep Singh and Mandeep Kaur
ਉਨ੍ਹਾਂ ਜਨਰਲ ਨਾਲਜ ਦੇ ਗਿਆਨ ਵਿਚ ਅਥਾਹ ਵਾਧਾ ਕਰ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਇਨ੍ਹਾਂ ਬੱਚਿਆਂ ਨੂੰ ਭਾਵੇਂ ਇਤਿਹਾਸ ਜਾਂ ਮੌਜੂਦਾ ਸਮੇਂ ਦੇ ਗਿਆਨ ਬਾਰੇ ਪੁੱਛ ਲਉ, ਹਰ ਪ੍ਰਸ਼ਨ ਦਾ ਸਹੀ ਜਵਾਬ ਦੇਣਗੇ। ਇਨ੍ਹਾਂ ਬੱਚਿਆਂ ਨੇ ਰਾਜਧਾਨੀਆਂ ਤੋਂ ਲੈ ਕੇ, ਡੀ.ਸੀ., ਮੋਬਾਈਲ ਕੰਪਨੀਆਂ, ਸ਼ਹਿਰ, ਪ੍ਰਧਾਨ ਮੰਤਰੀਆਂ ਦੇ ਨਾਂ ਸੱਭ ਦੇ ਜਵਾਬ ਬਾਖ਼ੂਬੀ ਦਿਤੇ ਹਨ। ਬੱਚਿਆਂ ਦਾ ਪਿਤਾ ਪੇਂਟਰ ਹੈ ਤੇ ਉਸ ਨੇ 10ਵੀਂ ਤਕ ਪੜ੍ਹਾਈ ਕੀਤੀ ਹੋਈ ਹੈ ਪਰ ਇਨ੍ਹਾਂ ਬੱਚਿਆਂ ਦੀ ਕਾਮਯਾਬੀ ਪਿਛੇ ਉਨ੍ਹਾਂ ਦੇ ਪਿਤਾ ਦਾ ਬਹੁਤ ਵੱਡਾ ਹੱਥ ਰਿਹਾ ਹੈ। ਉਹ ਬੱਚਿਆਂ ਨੂੰ ਹਰ ਖੇਤਰ ਦੀ ਪੜ੍ਹਾਈ ਕਰਵਾਉਂਦਾ ਹੈ।
ਸੱਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਇਹ ਪਰਵਾਰ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। ਇਨ੍ਹਾਂ ਹੋਣਹਾਰ ਬੱਚਿਆਂ ਦੀ ਮਦਦ ਲਈ ਸਮਾਜ ਸੇਵੀ ਜਥੇਬੰਦੀਆਂ ਅਤੇ ਸਰਕਾਰਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਇਹ ਬੱਚੇ ਅਪਣਾ ਤੇ ਅਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕਣ ਅਤੇ ਹੋਰਨਾਂ ਬੱਚਿਆਂ ਲਈ ਮਿਸਾਲ ਬਣ ਸਕਣ।