
ਕਰਜ਼ਾ ਮਾਫ਼ੀ 'ਚ ਪੰਜਾਬ ਸਰਕਾਰ ਵਲੋਂ ਕਾਣੀ-ਵੰਡ : ਮੰਡ
ਫ਼ਗਵਾੜਾ, 9 ਅੱਗਸਤ (ਪ੍ਰਮੋਦ ਕੌਸ਼ਲ) : ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਅਵਤਾਰ ਸਿੰਘ ਮੰਡ ਨੇ ਗੱਲਬਾਤ ਕਰਦਿਆਂ ਕਿਹਾ ਕੇ ਪੰਜਾਬ ਸਰਕਾਰ ਨੇ ਜੋ ਐਲਾਨ 20 ਅਗੱਸਤ ਨੂੰ ਮੁੱਖ ਮੰਤਰੀ ਪੰਜਾਬ ਵਲੋਂ 590 ਕਰੋੜ ਦੇ ਕਰਜ ਨੂੰ ਮਾਫ਼ ਕਰ ਦੇਣ ਦਾ ਐਲਾਨ ਕੀਤਾ ਗਿਆ ਹੈ, ਉਸ ਵਿਚ ਸਮੁਚੇ ਪੰਜਾਬ ਵਿਚ ਕਾਣੀ-ਵੰਡ ਕੀਤੀ ਜਾ ਰਹੀ ਹੈ |
ਉਨ੍ਹਾਂ ਦਸਿਆ ਕਿ ਪੰਜਾਬ ਅੰਦਰ ਲਗਭਗ 800 ਕੋਆਪ੍ਰੇਟਿਵ ਬੈਂਕਾਂ ਜਾ ਸੋਸਾਇਟੀਆਂ ਹਨ, ਜਿਨ੍ਹਾਂ ਨੇ ਕੋਆਪਰੇਟਿਵ ਬੈਂਕਾਂ ਤੋਂ ਕਰਜ ਲਿਆ ਹੋਇਆ ਹੈ ਅਤੇ ਖਾਸਕਰ ਦੋਆਬਾ ਖੇਤਰ ਜਿਸ ਵਿਚ ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ ਦੀ ਕੱੁਝ ਕੋਆਪ੍ਰੇਟਿਵ ਸੋਸਾਇਟੀਆ ਮੁਨਾਫ਼ੇ ਵਿਚ ਚਲ ਰਹੀਆਂ ਹਨ ਇਨ੍ਹਾਂ ਸੋਸਾਇਟੀਆ ਨੂੰ ਮੁਨਾਫ਼ੇ ਵਿਚ ਰੱਖਣ ਵਾਸਤੇ ਸੋਸਾਇਟੀਆਂ ਦੇ ਪ੍ਰਧਾਨ ਅਤੇ ਮੈਂਬਰ ਦੀ ਮਿਹਨਤ ਦਾ ਨਤੀਜਾ ਹੈ ਜਿਨ੍ਹਾਂ ਨੇ ਅਪਣੀਆਂ ਸੋਸਾਇਟੀਆਂ ਨੂੰ ਭਿ੍ਸ਼ਟਾਚਾਰ ਮੁਕਤ ਰੱਖ ਕੇ ਮੁਨਾਫ਼ੇ ਵਿਚ ਲਿਆਂਦਾ ਹੈ, ਪਰ ਹੁਣ ਪੰਜਾਬ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਕਰਜ ਕੇਵਲ ਉਨ੍ਹਾਂ ਸੋਸਾਇਟੀਆਂ ਦੇ ਮੈਂਬਰਾਂ ਦੇ ਮਾਫ਼ ਹੋਣੇ ਸਨ, ਜਿਹੜੀਆਂ ਸੋਸਾਇਟੀਆ ਨੇ ਕੋਆਪਰੇਟਿਵ ਬੈਂਕਾਂ ਤੋਂ ਕਰਜ ਲਿਆ ਹੋਇਆ ਹੈ |
ਵਰਣਯੋਗ ਗੱਲ ਇਹ ਹੈ ਕਿ ਕਰਜ ਕੇਵਲ ਉਨ੍ਹਾਂ ਸੋਸਾਇਟੀਆ ਨੇ ਹੀ ਲਿਆ ਹੈ ਜੋ ਘਾਟੇ 'ਚ ਚਲ ਰਹੀਆਂ ਹਨ ਅਤੇ ਮੁਨਾਫ਼ੇ ਵਾਲਿਆਂ ਸੋਸਾਇਟੀਆਂ ਨੇ ਲੋਕਾਂ ਦੀਆਂ ਅਮਾਨਤਾਂ ਨੂੰ ਸੁਚੱਜੇ ਢੰਗ ਨਾਲ ਵਰਤ ਕੇ ਸੋਸਾਇਟੀਆਂ ਨੂੰ ਮੁਨਾਫ਼ੇ ਵਿਚ ਰਖਿਆ ਹੈ ਕਿ ਇਹ ਸਰਕਾਰ ਇਨ੍ਹਾਂ ਚੰਗੀ ਕਾਰਗੁਜ਼ਾਰੀ ਵਾਲਿਆਂ ਨੂੰ ਇਹ ਇਨਾਮ ਦੇ ਰਹੀ ਹੈ, ਕਿ ਉਨ੍ਹਾਂ ਦੇ ਕਰਜ ਹੁਣ ਨਹੀਂ ਮਾਫ਼ ਕੀਤੇ ਜਾਣਗੇ |
ਉਨ੍ਹਾਂ ਕਰਜਦਾਰਾਂ ਦਾ ਇਹ ਕਸੂਰ ਹੈ ਕਿ ਉਹ ਕਿਸੇ ਮੁਨਾਫ਼ੇ ਵਾਲੀ ਸੋਸਾਇਟੀ ਦੇ ਮੈਂਬਰ ਹਨ, ਇਸ ਮੌਕੇ ਉਪਰ ਮੰਡ ਨੇ ਕਿਹਾ ਕਿ ਉਦਾਹਰਣ ਦੇ ਤੌਰ 'ਤੇ ਫ਼ਗਵਾੜਾ ਅੰਦਰ ਹੀ ਦੋ ਦਰਜਨ ਕਰੀਬ ਸੋਸਾਇਟੀਆਂ ਹਨ ਅਤੇ ਅੱਧੀ ਦਰਜਨ ਤੋਂ ਜ਼ਿਆਦਾ ਕਰੀਬ 5 ਕਰੋੜ ਤੋਂ ਉਪਰ ਮੁਨਾਫ਼ੇ ਵਾਲੀਆਂ ਹਨ ਜਿਨ੍ਹਾਂ ਵਿਚ ਅਠੌਲੀ, ਭੁੱਲਾਰਾਈ, ਭਾਣੋਕੀ, ਦਰਵੇਸ਼, ਮਹੇੜੂ, ਮੋਲੀ , ਨੰਗਲ, ਪਲਾਹੀ, ਰਿਹਾਣਾ-ਜੱਟਾਂ, ਬਰਨ ਅਤੇ ਹਰਦਾਸਪੁਰਾ ਆਦਿ ਮੁਨਾਫ਼ੇ ਵਿਚ ਹਨ ਜਿਹੜਾ ਲੋਕ ਇਨ੍ਹਾਂ ਸੋਸਾਇਟੀਆਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦੇ ਕਰਜ ਨਹੀਂ ਮਾਫ਼ ਹੋਣਗੇ ਤਾਂ ਉਨ੍ਹਾਂ ਲੋੜਵੰਦ ਲੋਕਾਂ ਦਾ ਕੀ ਕਸੂਰ ਹੈ | ਇਨ੍ਹਾਂ ਕਰਜ਼ਦਾਰਾਂ ਨਾਲ; ਸਰਕਾਰ ਨਾ ਇਨਸਾਫ਼ੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਕਾਣੀ-ਵੰਡ ਨੂੰ ਪੰਜਾਬ ਸਰਕਾਰ ਗੰਭੀਰਤਾਂ ਨਾਲ ਨਹੀਂ ਲੈਂਦੀ ਤਾਂ ਇਸ ਵਿਰੁਧ ਜਲਦ ਹੀ ਕੋਈ ਨਾ ਕੋਈ ਮੋਰਚਾ ਉਲੀਕਿਆ ਜਾਵੇਗਾ | ਇਸ ਮੌਕੇ ਉਪਰ ਸੰਜੂ ਚੈਲ, ਅਮਰੀਕ ਟਿੱਬੀ, ਬੱਲੂ ਵਾਲਿਆ, ਪੰਜਾਬ ਵਰਕਿੰਗ ਕਮੇਟੀ ਮੇਂਬਰ ਬਬਲੂ ਕੰਦੋਲਾ, ਸੁਲੱਖਣ ਸਿੰਘ ਮੌਲੀ ਸਰਪੰਚ, ਕੁਲਦੀਪ ਮਾਹੀ ਸਰਪੰਚ ਆਦਿ ਹਾਜ਼ਰ ਸਨ |
Ldh_Parmod_9_2: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਅਵਤਾਰ ਸਿੰਘ ਮੰਡ | ਨਾਲ ਹੋਰ ਭਾਜਪਾ ਆਗੂ ਵੀ ਹਾਜ਼ਰ ਰਹੇ |