ਬੀਸੀਸੀਆਈ ਨੇ ਨੀਤਾ ਅੰਬਾਨੀ ਨੂੰ ਭੇਜਿਆ ਨੋਟਿਸ
Published : Aug 10, 2022, 12:42 am IST
Updated : Aug 10, 2022, 12:42 am IST
SHARE ARTICLE
image
image

ਬੀਸੀਸੀਆਈ ਨੇ ਨੀਤਾ ਅੰਬਾਨੀ ਨੂੰ ਭੇਜਿਆ ਨੋਟਿਸ

ਮੁੰਬਈ, 9 ਅਗੱਸਤ : ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਨੂੰ  ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨੈਤਿਕ ਮਾਮਲਿਆਂ ਦੇ ਅਧਿਕਾਰੀ ਵਿਨੀਤ ਸਰਨ ਨੇ ਉਸਦੇ ਵਿਰੁਧ ਹਿੱਤਾਂ ਦੇ ਟਕਰਾਅ ਦੀ ਸ਼ਿਕਾਇਤ ਦਾ ਜਵਾਬ ਦੇਣ ਲਈ ਕਿਹਾ ਹੈ | ਮੱਧ ਪ੍ਰਦੇਸ਼ ਕਿ੍ਕਟ ਐਸੋਸੀਏਸ਼ਨ (ਐਮ. ਪੀ. ਸੀ. ਏ.) ਦੇ ਸਾਬਕਾ ਮੈਂਬਰ ਸੰਜੀਵ ਗੁਪਤਾ ਨੇ ਸ਼ਿਕਾਇਤ ਕੀਤੀ ਸੀ | ਉਸ ਨੇ ਇਹ ਮੁੱਦਾ ਉਠਾਇਆ ਸੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਵਿਚ ਮੁੰਬਈ ਫ੍ਰੈਂਚਾਈਜ਼ੀ ਦੀ ਮਾਲਕਣ ਅੰਬਾਨੀ ਰਿਲਾਇਸ ਇੰਡਸਟ੍ਰੀਜ਼ (ਆਰ. ਆਈ. ਐਲ.) ਦੀ ਵੀ ਡਾਇਰੈਕਟਰ ਹੈ, ਜਿਸ ਦੀ ਸਹਾਇਕ ਕੰਪਨੀ ਵਾਯਕਾਮ 18 ਨੇ ਆਈ. ਪੀ. ਐਲ. ਪ੍ਰਸਾਰਣ ਦੇ ਅਧਿਕਾਰ ਖਰੀਦੇ ਸਨ | ਵਾਯਕਾਮ ਨੇ ਇਹ ਅਧਿਕਾਰ 23,758 ਕਰੋੜ ਰੁਪਏ ਵਿਚ 2023 ਤੋਂ 2027 ਤਕ ਦੀ ਮਿਆਦ ਲਈ ਖਰੀਦੇ ਸਨ | ਸੁਪਰੀਮ ਕੋਰਟ ਦੇ ਸਾਬਕਾ ਜੱਜ ਸਰਨ ਨੇ ਸ਼ਿਕਾਇਤ 'ਤੇ ਲਿਖਤੀ ਜਵਾਬ ਦਾਖਲ ਕਰਨ ਲਈ ਅੰਬਾਨੀ ਨੂੰ  2 ਸਤੰਬਰ ਤਕ ਦਾ ਸਮਾਂ ਦਿਤਾ ਹੈ |      (ਏਜੰਸੀ)

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement