ਸੇਰੇਨਾ ਨੇ ਫ੍ਰੈਂਚ ਓਪਨ 2021 ਤੋਂ ਬਾਅਦ ਜਿੱਤਿਆ ਪਹਿਲਾ ਮੈਚ
Published : Aug 10, 2022, 12:41 am IST
Updated : Aug 10, 2022, 12:41 am IST
SHARE ARTICLE
image
image

ਸੇਰੇਨਾ ਨੇ ਫ੍ਰੈਂਚ ਓਪਨ 2021 ਤੋਂ ਬਾਅਦ ਜਿੱਤਿਆ ਪਹਿਲਾ ਮੈਚ

ਟੋਰਾਂਟੋ, 9 ਅਗੱਸਤ : ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਸ ਨੇ 2021 ਫ੍ਰੈਂਚ ਓਪਨ ਤੋਂ ਬਾਅਦ ਅਪਣੀ ਪਹਿਲੀ ਜਿੱਤ ਦਰਜ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਭੁੱਲ ਗਈ ਸੀ ਕਿ ਜਿੱਤ ਦਾ ਅਹਿਸਾਸ ਕੀ ਹੁੰਦਾ ਹੈ | ਸੇਰੇਨਾ ਨੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਨੂਰੀਆ ਪਾਰੀਜਾਸ ਡਿਆਜ਼ ਨੂੰ  6-3, 6-4 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ |
ਉਸ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਜਿੱਤ ਦਰਜ ਕਰਕੇ ਖੁਸ਼ ਹਾਂ | ਇਹ ਜਿੱਤ ਮੈਨੂੰ ਲੰਬੇ ਸਮੇਂ ਬਾਅਦ ਮਿਲੀ ਹੈ | ਮੈਂ ਭੁੱਲ ਗਈ ਸੀ ਕਿ ਜਿੱਤ ਦਾ ਅਹਿਸਾਸ ਕੀ ਹੁੰਦਾ ਹੈ |U ਇਹ 40 ਸਾਲਾ ਸੇਰੇਨਾ ਦਾ ਸੀਜ਼ਨ ਦਾ ਸਿਰਫ਼ ਦੂਜਾ ਟੂਰਨਾਮੈਂਟ ਹੈ | ਉਨ੍ਹਾਂ ਇਕ ਮਹੀਨਾ ਪਹਿਲਾਂ ਵਿੰਬਲਡਨ ਵਿਚ ਵਾਪਸੀ ਕੀਤੀ ਸੀ, ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ ਸੀ | ਸੇਰੇਨਾ ਦਾ ਨੈਸ਼ਨਲ ਬੈਂਕ ਓਪਨ 'ਚ ਅਗਲਾ ਮੁਕਾਬਲਾ ਬੇਲਿੰਡਾ ਬੇਨਸਿਚ ਜਾਂ ਟੇਰੇਜ਼ਾ ਮਾਰਟਿਨਕੋਵਾ ਨਾਲ ਹੋਵੇਗਾ |     (ਏਜੰਸੀ)

SHARE ARTICLE

ਏਜੰਸੀ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement