ਪੇਟ ਵਿਚ ਅਲਸਰ ਵਾਲੇ ਮਰੀਜ਼ ਬਿਲਕੁਲ ਨਾ ਖਾਣ ਇਹ ਚੀਜ਼ਾਂ
Published : Aug 10, 2022, 2:49 pm IST
Updated : Aug 10, 2022, 3:14 pm IST
SHARE ARTICLE
Stomach
Stomach

ਅਲਸਰ ਦੀ ਵਜ੍ਹਾ ਨਾਲ ਢਿੱਡ ਵਿਚ ਜਲਨ, ਦੰਦ ਕੱਟਣ ਵਰਗਾ ਦਰਦ ਆਦਿ ਹੁੰਦਾ ਹੈ।

 

ਮੁਹਾਲੀ: ਪੇਟ ਦੇ ਅਲਸਰ ਨੂੰ ਪੈਪਟਿਕ ਅਲਸਰ ਵੀ ਕਹਿੰਦੇ ਹਨ, ਜੋ ਕਿ ਢਿੱਡ ਦੀ ਸਤਹਿ ਉਤੇ ਜਾਂ ਫਿਰ ਛੋਟੀ ਅੰਤੜੀ ਦੇ ਉਪਰੀ ਭਾਗ ਉਤੇ ਛਾਲੇ ਦਾ ਰੂਪ ਲੈ ਲੈਂਦੇ ਹਨ। ਜਾਂਚ ਦੇ ਹਿਸਾਬ ਨਾਲ ਭਾਰਤ ਵਿਚ 90 ਲੱਖ ਤੋਂ ਜ਼ਿਆਦਾ ਲੋਕ ਇਸ ਰੋਗ ਤੋਂ ਪੀੜਤ ਹਨ। ਪੇਪਟਿਕ ਅਲਸਰ ਜਾਂ ਗੈਸਟਿ੍ਰਕ ਅਲਸਰ ਪੇਟ ਜਾਂ ਛੋਟੀ ਅੰਤੜੀ ਦੇ ਉਪਰੀ ਹਿੱਸੇ ਵਿਚ ਹੁੰਦਾ ਹੈ। ਇਹ ਉਸ ਸਮੇਂ ਬਣਦਾ ਹੈ, ਜਦੋਂ ਭੋਜਨ ਪਚਾਉਣ ਵਾਲਾ ਅੰਨ ਪੇਟ ਜਾਂ ਅੰਤੜੀ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਉਣ ਲਗਦਾ ਹੈ। ਪੇਪਟਿਕ ਅਲਸਰ ਢਿੱਡ ਜਾਂ ਡਿਊਡਿਨਲ ਵਿਚ ਹੁੰਦਾ ਹੈ। ਇਹ ਦੋ ਪ੍ਰਕਾਰ ਦਾ ਹੁੰਦਾ ਹੈ, ਪਹਿਲਾ ਗੈਸਟਿ੍ਰਕ ਅਲਸਰ ਅਤੇ ਦੂਜਾ ਡਿਊਡਿਨਲ ਅਲਸਰ।
ਅਲਸਰ ਹੋਣ ’ਤੇ ਪੇਟ ਦਰਦ, ਜਲਣ, ਉਲਟੀ ਅਤੇ ਉਸ ਨਾਲ ਬਲੀਡਿੰਗ ਹੋਣ ਲਗਦੀ ਹੈ। ਕੁੱਝ ਸਮੇਂ ਬਾਅਦ ਅਲਸਰ ਦੇ ਪਕਣ ’ਤੇ ਇਹ ਫਟ ਵੀ ਜਾਂਦਾ ਹੈ। ਇਸ ਨੂੰ ਪਰਫ਼ਾਰੇਸ਼ਨ ਕਹਿੰਦੇ ਹਨ।

 

stomach problemsstomach problems

ਅਲਸਰ ਦੀ ਵਜ੍ਹਾ ਨਾਲ ਢਿੱਡ ਵਿਚ ਜਲਨ, ਦੰਦ ਕੱਟਣ ਵਰਗਾ ਦਰਦ ਆਦਿ ਹੁੰਦਾ ਹੈ। ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਕਈ ਘੰਟਿਆਂ ਤਕ ਅਪਣਾ ਪੇਟ ਖ਼ਾਲੀ ਰਖਦੇ ਹੋ ਤਾਂ ਤੁਹਾਨੂੰ ਇਹ ਦਰਦ ਹੋ ਸਕਦਾ ਹੈ। ਇਹ ਦਰਦ ਰਾਤ ਅਤੇ ਸਵੇਰੇ ਦੇ ਸਮੇਂ ਜ਼ਿਆਦਾ ਹੁੰਦਾ ਹੈ। ਇਹ ਦਰਦ ਕੁੱਝ ਮਿੰਟ ਤਕ ਰਹਿ ਕੇ ਕਈ ਘੰਟਿਆਂ ਤਕ ਰਹਿੰਦਾ ਹੈ। 

Stomach Stomach

 

ਕੀ ਹਨ ਇਸ ਦੇ ਲੱਛਣ: ਜੀ ਮਚਲਾਉਣਾ,  ਉਲਟੀ ਆਉਣਾ, ਭੁੱਖ ਨਾ ਲਗਣਾ, ਭਾਰ ਘੱਟ ਹੋਣਾ। ਅੱਜ ਤੁਹਾਨੂੰ ਕੁੱਝ ਅਜਿਹੇ ਖਾਦ ਪਦਾਰਥਾਂ ਦੇ ਬਾਰੇ ਵਿਚ ਦਸ ਰਹੇ ਹਾਂ ਜਿਨ੍ਹਾਂ ਦਾ ਤੁਹਾਨੂੰ ਸਖ਼ਤੀ ਤੌਰ ਨਾਲ ਪਰਹੇਜ਼ ਕਰਨਾ ਹੈ। ਵਧੀਆ ਖਾਣ-ਪੀਣ ਅਤੇ ਤਣਾਅ ਮੁਕਤ ਜੀਵਨਸ਼ੈਲੀ ਤੁਹਾਡੇ ਸਿਹਤ ਵਿਚ ਬਹੁਤ ਅੰਤਰ ਲਿਆ ਸਕਦੀ ਹੈ। ਫਿਰ ਵੀ ਜੇਕਰ ਤੁਹਾਡੀ ਤਕਲੀਫ਼ ਵਧਦੀ ਜਾ ਰਹੀ ਹੈ ਤਾਂ ਡਾਕਟਰ ਤੋਂ ਸਲਾਹ ਲੈ ਕੇ ਜ਼ਰੂਰੀ ਇਲਾਜ ਕਰਵਾਉ ਜਿਸ ਨਾਲ ਇਹ ਰੋਗ ਹੋਰ ਨਾ ਵਧੇ। 
ਕੈਫ਼ੀਨ ਦੇ ਸੇਵਨ ਨਾਲ ਤੁਹਾਡੇ ਪੇਟ ਵਿਚ ਐਸਿਡ ਦੀ ਸਿਰਫ਼ ਵਧਦੀ ਹੈ।

 

Stomach Stomach

 

ਇਸ ਕਾਰਨ ਪੇਟ ਦੇ ਅਲਸਰ ਦੇ ਮਰੀਜ਼ ਨੂੰ ਕੌਫ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਕਿ ਤੁਹਾਡੇ ਪੇਟ ਵਿਚ ਐਸਿਡ ਦੀ ਮਾਤਰਾ ਨਾ ਵਧੇ। ਨਾਲ ਹੀ ਤੁਹਾਡੇ ਸਿਹਤ ਵਿਚ ਜਲਦੀ ਸੁਧਾਰ ਹੋਵੇਗਾ। ਨਾ ਸਿਰਫ਼ ਕੌਫ਼ੀ ਬਲਕਿ ਜਿਸ ਚੀਜ਼ ਵਿਚ ਕੈਫ਼ੀਨ ਹੁੰਦੀ ਹੈ ਜਿਵੇਂ ਕਿ ਸਾਫ਼ਟ ਡਿ੍ਰੰਕ ਜਾਂ ਚਾਕਲੇਟ ਆਦਿ ਤੁਹਾਡੀ ਹਾਲਤ ਖ਼ਰਾਬ ਕਰ ਸਕਦੀ ਹੈ। ਬੇਕ ਕੀਤੇ ਹੋਏ ਖਾਧ ਪਦਾਰਥਾਂ ਵਿਚ ਟ੍ਰਾਂਸ ਚਰਬੀ ਦੀ ਮਾਤਰਾ ਬਹੁਤ ਹੁੰਦੀ ਹੈ ਇਸ ਕਾਰਨ ਇਹ ਪੇਟ ਦੇ ਐਸਿਡ ਨੂੰ ਵਧਾਉਂਦਾ ਹੈ। ਇਸ ਨਾਲ ਅਲਸਰ ਵਿਚ ਜਲਣ ਹੁੰਦੀ ਹੈ।  ਇਸ ਲਈ ਅਜਿਹੇ ਪਦਾਰਥਾਂ ਤੋਂ ਪਰਹੇਜ਼ ਜ਼ਰੂਰੀ ਹੈ। 

 

Stomach Stomach

 

ਚਿੱਟਾ ਬਰੈਡ ਵੀ ਇਕ ਅਜਿਹਾ ਖਾਧ ਪਦਾਰਥ ਹੈ ਜਿਸ ਨਾਲ ਅਲਸਰ ਦੀ ਹਾਲਤ ਹੋਰ ਵਿਗੜ ਸਕਦੀ ਹੈ। ਇਸ ਲਈ ਅਪਣੇ ਭੋਜਨ ਨਾਲ ਚਿੱਟੀ ਬ੍ਰੈਡ ਨੂੰ ਪੂਰੀ ਤਰ੍ਹਾਂ ਤੋਂ ਹਟਾ ਦੇਣਾ ਸਿਹਤ ਲਈ ਚੰਗਾ ਹੈ। ਜਿਨ੍ਹਾਂ ਲੋਕਾਂ ਨੂੰ ਅਲਸਰ ਹੈ ਉਨ੍ਹਾਂ ਨੂੰ ਲਾਲ ਮਾਸ ਨਹੀਂ ਖਾਣਾ ਚਾਹੀਦਾ। ਲਾਲ ਮੀਟ ਵਿਚ ਕਾਫ਼ੀ ਸਾਰਾ ਫ਼ੈਟ ਅਤੇ ਪ੍ਰੋਟੀਨ ਹੁੰਦਾ ਹੈ ਜੋ ਕਿ ਢਿੱਡ ਨੂੰ ਲੰਮੇ ਸਮੇਂ ਤਕ ਭਰਿਆ ਰਖਦਾ ਹੈ। ਇਹ ਜਿੰਨੀ ਦੇਰ ਪੇਟ ਵਿਚ ਰਹਿੰਦਾ ਹੈ ਉਨ੍ਹੀਂ ਦੇਰ ਐਸਿਡ ਰਿਲੀਜ਼ ਕਰਦਾ ਹੈ ਅਤੇ ਢਿੱਡ ਦੀ ਲਾਇਨਨਿੰਗ ਨੂੰ ਖ਼ਰਾਬ ਕਰਦਾ ਹੈ। ਇਸ ਲਈ ਹਰ ਹਾਲ ਵਿਚ ਲਾਲ ਮਾਸ ਤੋਂ ਪਰਹੇਜ਼ ਜ਼ਰੂਰੀ ਹੈ।ਸ਼ਰਾਬ ਪੀਣ ਨਾਲ ਤੁਹਾਨੂੰ ਅਲਸਰ ਹੋ ਸਕਦਾ ਹੈ ਪਰ ਉਥੇ ਹੀ ਜਿਨ੍ਹਾਂ ਨੂੰ ਅਲਸਰ ਪਹਿਲਾਂ ਤੋਂ ਹੀ ਹੈ ਉਨ੍ਹਾਂ ਲਈ ਸ਼ਰਾਬ ਜ਼ਹਿਰ ਦੇ ਸਮਾਨ ਹੈ। ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਤੁਹਾਡੇ ਪਾਚਣ ਤੰਤਰ ਨੂੰ ਖ਼ਰਾਬ ਕਰ ਦਿੰਦਾ ਹੈ ਅਤੇ ਐਸਿਡ ਦਾ ਪੱਧਰ ਵਧਾ ਸਕਦਾ ਹੈ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement