
ਪਾਕਿ ਅਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਫ਼ਿਰੋਜ਼ਪੁਰ: ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਤਸਕਰਾਂ ਦੀ ਇਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਗਿਆ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ 10 ਅਗਸਤ ਦੀ ਸਵੇਰ ਨੂੰ ਪਿੰਡ ਪੱਲੋਪੱਤੀ, ਜ਼ਿਲ੍ਹਾ ਤਰਨਤਾਰਨ ਦੇ ਬਾਹਰਵਾਰ ਵਿਸ਼ੇਸ਼ ਸੂਚਨਾ 'ਤੇ ਇਕ ਸਾਂਝਾ ਸਰਚ ਅਭਿਆਨ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ: ਬੱਚੇਦਾਨੀ ਦੇ ਕੈਂਸਰ ਦੇ 95% ਤੋਂ ਵੱਧ ਮਰੀਜ਼ ਗਰੀਬ ਅਤੇ ਪੇਂਡੂ ਹਨ- ਅਧਿਐਨ
ਇਸ ਦੌਰਾਨ, ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦਾ ਇਕ ਪੈਕੇਟ ਬਰਾਮਦ ਕੀਤਾ, ਜਿਸ ਵਿਚ ਹੈਰੋਇਨ (ਕੁੱਲ ਵਜ਼ਨ - 360 ਗ੍ਰਾਮ) ਹੋਣ ਦਾ ਸ਼ੱਕ ਹੈ, ਜੋ ਪੀਲੀ ਚਿਪਕਣ ਵਾਲੀ ਟੇਪ ਵਿਚ ਪੈਕ ਕੀਤਾ ਗਈ ਸੀ। ਇਸ ਪੈਕਟ ਦੇ ਨਾਲ ਇਸ ਨੂੰ ਲਟਕਾਉਣ ਲਈ ਨਾਈਲੋਨ ਦੀ ਤਾਰ ਵੀ ਮਿਲੀ ਹੈ।
ਇਹ ਵੀ ਪੜ੍ਹੋ: ਹਿਮਾਚਲ 'ਚ ਕੁਦਰਤ ਦਾ ਕਹਿਰ ਜਾਰੀ, ਸਿਰਮੌਰ ਜ਼ਿਲ੍ਹੇ ਵਿਚ ਫਟਿਆ ਬੱਦਲ