Punjab News: ਕੇਂਦਰੀ ਭੰਡਾਰ ਲਈ ਪੰਜਾਬ ਤੋਂ 185 ਲੱਖ ਟਨ ਝੋਨਾ ਖ਼ਰੀਦ ਹੋਵੇਗੀ!
Published : Aug 10, 2024, 8:22 am IST
Updated : Aug 10, 2024, 8:22 am IST
SHARE ARTICLE
185 lakh tonnes of paddy will be purchased from Punjab for central storage!
185 lakh tonnes of paddy will be purchased from Punjab for central storage!

Punjab News: 2320 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ 1 ਅਕਤੂਬਰ ਤੋਂ ਖ਼ਰੀਦ ਹੋਵੇਗੀ ਤੈਅ!

 

Punjab News: ਪੰਜਾਬ ’ਚ ਪਿਛਲੇ ਢਾਈ ਸਾਲ ਪੁਰਾਣੀ ‘ਆਪ’ ਸਰਕਾਰ ਵਲੋਂ 3 ਕਣਕ ਖ਼ਰੀਦ ਦੇ ਅਤੇ 2 ਝੋਨਾ ਖ਼ਰੀਦ ਦੇ ਸਫ਼ਲ ਸੀਜ਼ਨ ਸਿਰੇ ਚਾੜਨ ਉਪਰੰਤ, ਅਨਾਜ ਸਪਲਾਈ ਵਿਭਾਗ  ਨੇ, ਹੁਣ ਕੇਂਦਰੀ ਭੰਡਾਰ ਵਾਸਤੇ ਚਾਵਲ ਸਟੋਰੇਜ ਲਈ 185 ਲੱਖ ਟਨ ਦੀ ਖ਼ਰੀਦ ਵਾਸਤੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ।

ਡੇਢ ਮਹੀਨੇ ਬਾਅਦ 1 ਅਕਤੂਬਰ ਤੋਂ ਵੱਡੇ ਪੱਧਰ ’ਤੇ ਮੰਡੀਆਂ ’ਚੋਂ ਖ੍ਰੀਦ ਵਾਸਤੇ, 2320 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ , ਲੱਗ ਭੱਗ 45,000 ਕਰੋੜ ਦੀ ਕੈਸ਼-ਕ੍ਰੈਡਿਟ ਲਿਮਟ ਦੀ ਰਕਮ, ਬੈਂਕਾਂ ਨੂੰ ਜਾਰੀ ਕਰਨ ਵਾਸਤੇ, ਪੰਜਾਬ ਸਰਕਾਰ ਦਾ ਵਿੱਤ ਵਿਭਾਗ, ਕੇਂਦਰ ਦੋ ਰਿਜ਼ਰਵ ਬੈਂਕ ਨੂੰ, ਅਗਲੇ ਕੁਝ ਦਿਨਾਂ ’ਚ ਲਿਖੇਗਾ ।

ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ  2000 ਤੋਂ ਵੱਧ ਪੱਕੀਆਂ ਮੰਡੀਆਂ ਤੋਂ ਇਲਾਵਾ 300 ਤੋਂ ਜ਼ਿਆਦਾ ਆਰਜ਼ੀ ਖ੍ਰੀਦ ਕੇਂਦਰ ਵੀ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ, ਵਿਕਾਸ ਪਿਛਲੇ  3-4 ਸਾਲਾਂ ਤੋਂ 7,000 ਕਰੋੜ ਦਾ ‘‘ਦਿਹਾਤੀ ਵਿਕਾਸ ਫੰਡ ਦਾ ਰੇੜਕਾ ਚੱਲ ਰਿਹਾ ਹੈ ਜਿਸ ਸਬੰਧੀ ਅਦਾਲਤੀ ਮਾਮਲਾ, ਸੁਪਰੀਮ ਕੋਰਟ ’ਚ ਜਾਰੀ ਹੈ।

ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਦੇ ਆਖ਼ਰੀ ਹਫ਼ਤੇ ’ਚ ਹੀ, ਕੇਂਦਰ, ਝੋਨੇ ਦੀ ਖ੍ਰੀਦ ਦੇ ਸਬੰਧ ’ਚ, ਵੱਡੀ ਬੈਠਕ ਬੁਲਾਏਗਾ ਅਤੇ ਹੋਰ ਪ੍ਰਬੰਧਾ ਆਰ.ਡੀ.ਐੱਫ ਦੀ ਵੱਡੀ ਰਕਮ ਦਾ ਬਕਾਇਆ ਬਾਰੇ ਮੁੱਦਾ ਵੀ ਉਠਾਏਗੀ ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ, 182 ਲੱਖ ਟਨ, ਝੋਨੇ ਦੀ ਖ੍ਰੀਦ ਕੀਤੀ ਗਈ ਸੀ, ਐਤਕੀ ਇਹ ਖ੍ਰੀਦ  ਟੀਚਾ 185 ਲੱਖ ਟਨ ਦਾ ਰੱਖਿਆ ਹੈ । ਅਨਾਜ ਸਪਲਾਈ ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਝੋਨਾ ਖ਼ਰੀਦ ਨੂੰ ਬੋਰੀਆਂ ’ਚ ਭਰਨ ਵਾਸਤੇ, 5 ਲੱਖ ਗੰਢਾਂ, ਕਲਕੱਤਾ ਤੋਂ ਸਪਲਾਈ ਦਾ ਆਰਡਰ ਹੋ ਚੁੱਕਾ ਹੈ ਜਿਸ ’ਚੋਂ 3,50,000 ਗੰਢਾਂ ਪੰਜਾਬ ’ਚ ਪਹੁੰਚ ਚੁੱਕੀਆਂ ਹਨ । ਇਕ ’ਚ ਗੰਢ 500 ਵੱੱਡੇ ਥੈਲੇ ਹੁੰਦੇ ਹਨ । ਉਨ੍ਹਾਂ ਦਸਿਆ ਕਿ ਪਨਗੇ੍ਰਨ, ਪਨਸਪ, ਮਾਰਕਫੈੱਡ ਤੇ ਵੇਅਰ ਹਾਊਸਿੰਗ, ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ, ਇਹ ਝੋਨਾ, ਐੱਫ਼.ਸੀ.ਆਈ ਵਾਸਤੇ ਖ੍ਰੀਦਣਗੀਆਂ ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement