
Punjab News: 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਿਆ ਸੀ ਸ਼ਹੀਦ ਜਵਾਨ
Punjab News: ਸੁਨਾਮ ਦੇ ਨੇੜਲੇ ਪਿੰਡ ਖਡਿਆਲ ਦੇ ਇੱਕ ਫੌਜੀ ਜਵਾਨ ਦੀ ਸਿੱਕਮ ’ਚ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਕਾਰਨ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ। ਮ੍ਰਿਤਕ ਦੇ ਭਰਾ ਬਲਬੀਰ ਸਿੰਘ ਨੇ ਦੱਸਿਆ ਕਿ 19 ਪੰਜਾਬ ਰੈਜੀਮੈਂਟ ਦਾ ਜਵਾਨ ਉਸ ਦਾ ਭਰਾ ਹੌਲਦਾਰ ਗੁਰਵੀਰ ਸਿੰਘ ਸਿੱਕਮ ’ਚ ਤਾਇਨਾਤ ਸੀ ਤੇ ਉਹ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੀ ਡਿਊਟੀ ’ਤੇ ਗਿਆ ਸੀ ।
ਲੰਘੀ ਦੁਪਹਿਰ ਕਰੀਬ ਡੇਢ ਕੁ ਵਜੇ ਉਨ੍ਹਾਂ ਨੂੰ ਰੈਜੀਮੈਂਟ ਤੋਂ ਫੋਨ ਆਇਆ ਕਿ ਗੁਰਵੀਰ ਸਿੰਘ ਅਚਾਨਕ ਬਿਮਾਰ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ