
Bulldozer Action in Barnala 15 ਤੋਂ ਵੱਧ ਦਰਜ ਹਨ ਪਰਚੇ
Bulldozer Action Drug Smuggler Mother-Son's House in Barnala Latest News in Punjabi ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਬਰਨਾਲਾ ਦੇ ਪਿੰਡ ਹੰਡਿਆਇਆ ਵਿਚ ਮਾਂ-ਪੁੱਤ ਨਸ਼ਾ ਤਸਕਰ ਦੇ ਘਰ ’ਤੇ ਪੀਲਾ ਪੰਜਾ ਚੱਲਿਆ ਹੈ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਕਿਹਾ ਕਿ ਗੋਰਾ ਸਿੰਘ ਅਤੇ ਅਮਰਜੀਤ ਕੌਰ ਵਿਰੁਧ 15 ਤੋਂ ਵੱਧ ਪਰਚੇ ਦਰਜ ਹਨ, ਜੋ ਨਗਰ ਪੰਚਾਇਤ ਹੰਡਿਆਇਆ ਦੀ ਜਗ੍ਹਾ ਉਤੇ ਨਾਜਾਇਜ਼ ਉਸਾਰੀ ਕਰ ਕੇ ਬੈਠੇ ਸਨ। ਜਿਨ੍ਹਾਂ ਨੂੰ ਕਾਨੂੰਨੀ ਨੋਟਿਸ ਵੀ ਭੇਜੇ ਗਏ ਸਨ। ਜਿਸ ਦੇ ਚਲਦਿਆਂ ਇਸ ਘਰ ਨੂੰ ਢਹਿ-ਢੇਰੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਈ ਨਸ਼ਾ ਤਸਕਰਾਂ ਦਾ ਪਰਦਾਫ਼ਾਸ ਕੀਤਾ ਜਾਵੇਗਾ। ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਜੇ ਤੁਹਾਡੇ ਆਸ-ਪਾਸ ਕੋਈ ਵੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਜਾਵੇ ਤਾਂ ਕਿ ਨਸ਼ਾ ਤਸਕਰਾਂ ਵਿਰੁਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
(For more news apart from Bulldozer Action Drug Smuggler Mother-Son's House in Barnala Latest News in Punjabi stay tuned to Rozana Spokesman.)