Sangrur News : ਧੂਰੀ ’ਚ ਮੁੱਖ ਮੰਤਰੀ ਮਾਨ ਨੇ ਸ਼ਹੀਦ ਭਗਤ ਸਿੰਘ ਢਢੋਗਲ ਨੂੰ ਦਿਤੀ ਸ਼ਰਧਾਂਜਲੀ
Published : Aug 10, 2025, 2:19 pm IST
Updated : Aug 10, 2025, 2:19 pm IST
SHARE ARTICLE
CM Mann Paid Tribute to Shaheed Bhagat Singh Dhadhogal in Dhuri Latest News in Punjabi 
CM Mann Paid Tribute to Shaheed Bhagat Singh Dhadhogal in Dhuri Latest News in Punjabi 

Sangrur News : 17 ਕਰੋੜ 21 ਲੱਖ ਦੀ ਲਾਗਤ ਵਾਲੇ 2 ਸੜਕਾਂ ਦੇ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

CM Mann Paid Tribute to Shaheed Bhagat Singh Dhadhogal in Dhuri Latest News in Punjabi ਧੂਰੀ : ਦੇਸ਼ ਦੀ ਆਜ਼ਾਦੀ ਖਾਤਰ ਅਪਣੇ ਪਿੰਡੇ 'ਤੇ ਘੋਰ-ਤਸ਼ੱਦਦ ਸਹਿ ਕੇ ਬਰਤਾਨਵੀ ਸਾਮਰਾਜ ਨੂੰ ਜੜੋਂ ਪੁੱਟਣ ਦਾ ਨਿਸ਼ਚਾ ਕਰ ਆਜ਼ਾਦੀ ਦੀ ਜੰਗ ਲੜਨ ਵਾਲੇ ਸਿਰਲੱਥ ਯੋਧੇ ਪਰਜਾ ਮੰਡਲ ਦੇ ਸ਼ਹੀਦ ਭਗਤ ਸਿੰਘ ਢਢੋਗਲ ਜੀ ਦੀ ਸੰਗਰੂਰ ਵਿਚ ਧੂਰੀ ਦੇ ਪਿੰਡ ਢਢੋਗਲ ਵਿਖੇ ਸ਼ਹੀਦੀ ਯਾਦਗਾਰ 'ਤੇ ਪਹੁੰਚ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ “ਸ. ਢਢੋਗਲ ਸ. ਸੇਵਾ ਸਿੰਘ ਠੀਕਰੀਵਾਲਾ ਦੇ ਕਰੀਬੀ ਸਾਥੀ ਸਨ ਜੋ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਆਪਣੇ ਲਈ ਹਰੇਕ ਲੜ ਲੈਂਦਾ, ਕੋਈ ਆਪਣੇ ਬੱਚਿਆਂ ਲਈ ਲੜਦਾ ਪਰ ਕਿਸੇ ਲਈ ਲੜਨਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ।” ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਢਢੋਗਲ ਨੇ ਲੋਕਾਂ ਲਈ ਹਰਿਆਣਾ ’ਚ ਜੇਲ ਕੱਟੀ ਤੇ ਭੁੱਖ ਹੜਤਾਲਾਂ ਕੀਤੀਆਂ।

ਮੁੱਖ ਮੰਤਰੀ ਨੇ ਕਿਹਾ “ਸ਼ਹੀਦ ਮਰ ਕੇ ਅਮਰ ਹੋ ਜਾਂਦੇ ਹਨ ਤੇ ਕੌਮ ਲਈ ਖ਼ਾਸ ਹੋ ਜਾਂਦੇ ਹਨ, ਸ. ਭਗਤ ਸਿੰਘ ਵਰਗੇ ਸ਼ਹੀਦ ਜਿਹੜੇ 23-23 ਸਾਲਾਂ ’ਚ ਸ਼ਹੀਦ ਹੋਏ ਅੱਜ ਤੋਂ 500 ਸਾਲ ਵੀ 23 ਸਾਲ ਦੇ ਰਹਿਣਗੇ।” ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।


ਇਸ ਮੌਕੇ ਮੁੱਖ ਮੰਤਰੀ ਵਲੋਂ ਧਾਂਦਰਾ ਤੋਂ ਅਮਰਗੜ੍ਹ ਸੜਕ ਦੀ ਮੁਰੰਮਤ ਤੇ ਢਢੋਗਲ ਤੋਂ ਸਮੁੰਦਗੜ੍ਹ ਛੰਨਾ ਸੜਕ ਨੂੰ 10 ਤੋਂ 18 ਫ਼ੁਟ ਚੌੜੀ ਕਰਨ ਨੂੰ ਲੈ ਕੇ ਨੀਂਹ ਪੱਥਰ ਰੱਖੇ ਗਏ, ਜਿਨ੍ਹਾਂ ’ਤੇ ਕਰੀਬ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਸੜਕਾਂ ਦਾ ਨਾਮ ਸ਼ਹੀਦ ਭਗਤ ਸਿੰਘ ਢਢੋਗਲ ਮਾਰਗ ਰਖਿਆ ਜਾਵੇਗਾ। 

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸ਼ਹੀਦ ਭਗਤ ਸਿੰਘ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾਉਣ ਲਈ ਪੰਜ ਸਾਲ ਦੀ ਕੈਦ ਕੱਟੀ ਅਤੇ 13 ਮਹੀਨੇ 13 ਦਿਨ ਦੀ ਅਣਕਿਆਸੀ ਸਖ਼ਤ ਕੈਦ ਭੁੱਖੇ ਰਹਿ ਕੇ ਨੰਗੇ ਧੜ ਜੇਲ ਅਧਿਕਾਰੀਆਂ ਦੀ ਮਨਮਾਨੀਆਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਅਪਣੇ ਦੇਸ਼ ਭਗਤ ਹੋਣ ਦਾ ਸਬੂਤ ਦਿਤਾ। ਇਸ ਤੋਂ ਇਲਾਵਾ ਉਨ੍ਹਾਂ ਅਨੇਕਾਂ ਘਾਲਨਾਵਾਂ ਘਾਲੀਆਂ, ਜਿਸ ਦੀ ਬਦੌਲਤ ਅੰਗਰੇਜ਼ ਹਕੂਮਤ ਨੂੰ ਭਾਰਤ ਤੋਂ ਬਾਹਰ ਜਾਣਾ ਪਿਆ। 

(For more news apart from CM Mann Paid Tribute to Shaheed Bhagat Singh Dhadhogal in Dhuri Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement