
ਜਵਾਨ ਫ਼ਿਰੋਜ਼ਪੁਰ ਛਾਉਣੀ ਵਿਚ ਸੀ ਤੈਨਾਤ, ਨੀ ਦਿਨੀਂ ਛੁੱਟੀ 'ਤੇ ਆਇਆ ਹੋਇਆ ਸੀ ਘਰ
Soldier Jhirmalpreet Singh dies after being hit by train: ਕੱਲ੍ਹ ਸਵੇਰੇ ਜੋਧਪੁਰ-ਜੰਮੂ ਵਾਇਆ ਬਠਿੰਡਾ-ਫ਼ਿਰੋਜ਼ਪੁਰ ਜਾਣ ਵਾਲੀ ਜੰਮੂਤਵੀ ਐਕਸਪੈ੍ਰਸ ਰੇਲਗੱਡੀ ਦੀ ਸਥਾਨਕ ਰੇਲਵੇ ਸਟੇਸ਼ਨ ’ਤੇ ਲਪੇਟ ਵਿਚ ਆਉਣ ਨਾਲ ਇਕ ਫ਼ੌਜੀ ਜਵਾਨ ਦੀ ਦੁਖਦਾਇਕ ਮੌਤ ਹੋ ਗਈ। ਮ੍ਰਿਤਕ ਪਛਾਣ 25 ਸਾਲਾ ਝਿਰਮਲਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਹਰੀਨੌ ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ।
ਉਹ ਅਪਣੇ ਪਿੱਛੇ ਮਾਤਾ-ਪਿਤਾ ਅਤੇ ਇਕਲੌਤੀ ਭੈਣ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਝਿਰਮਲਪ੍ਰੀਤ ਸਿੰਘ ਫ਼ਿਰੋਜ਼ਪੁਰ ਛਾਉਣੀ ਵਿਚ ਤੈਨਾਤ ਸੀ ਅਤੇ ਇੰਨੀ ਦਿਨੀਂ ਛੁੱਟੀ ’ਤੇ ਘਰ ਆਇਆ ਹੋਇਆ ਸੀ।
ਰੇਲਵੇ ਪੁਲਿਸ ਨੇ ਮਿ੍ਰਤਕ ਦੀ ਲਾਸ਼ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਭੇਜ ਦਿਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਜੰਮੂਤਵੀ ਐਕਸਪੈ੍ਰਸ ਰੇਲਗੱਡੀ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ ਇਕ ’ਤੇ ਪੁੱਜੀ ਤਾਂ ਝਿਰਮਲਪ੍ਰੀਤ ਸਿੰਘ ਲਾਈਨ ਪਾਰ ਕਰਦੇ ਸਮੇਂ ਅਚਾਨਕ ਰੇਲਗੱਡੀ ਦੀ ਲਪੇਟ ਵਿਚ ਆ ਗਿਆ, ਜਿਸ ਕਰ ਕੇ ਅੱਧ ਵਿਚਾਲਿਉਂ ਉਸ ਦਾ ਸਰੀਰ ਦੋ ਹਿੱਸਿਆਂ ਵਿਚ ਕੱਟਿਆ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ ਮੁਤਾਬਿਕ ਮਿ੍ਰਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨਾ ਦੇ ਆਧਾਰ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੋਟਕਪੂਰਾ ਤੋਂ ਗੁਰਿੰਦਰ ਸਿੰਘ ਦੀ ਰਿਪੋਰਟ
(For more news apart from “Soldier Jhirmalpreet Singh dies after being hit by train, ” stay tuned to Rozana Spokesman.)