
ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਵਿਚ 110 ਕਰੋੜ ਦਾ ਘਪਲਾ, 80 ਅਧਿਕਾਰੀ ਬਰਖ਼ਾਸਤ ਅਤੇ 34 ਮੁਅੱਤਲ
ਨਵੀਂ ਦਿੱਲੀ, 9 ਸਤੰਬਰ : ਮੋਦੀ ਸਰਕਾਰ ਦੀ ਸੱਭ ਤੋਂ ਵੱਡੀ ਸਕੀਮ ਵਿਚ ਘਪਲਾ ਸਾਹਮਣੇ ਆਇਆ ਹੈ। ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਕੁਝ ਅਜਿਹੇ ਲੋਕ ਵੀ ਫ਼ਾਇਦਾ ਚੁੱਕ ਗਏ ਜੋ ਇਸ ਸਕੀਮ ਦੇ ਦਾਇਰੇ ਵਿਚ ਆਉਂਦੇ ਹੀ ਨਹੀਂ ਸਨ। ਤਾਮਿਲਨਾਡੂ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਿਚ 110 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਘਪਲੇ ਦਾ ਖ਼ੁਲਾਸਾ ਕੀਤਾ ਹੈ। ਜਾਂਚ ਤੋਂ ਪਤਾ ਲਗਿਆ ਹੈ ਕਿ ਧੋਖਾਧੜੀ ਕਰ ਕੇ 110 ਕਰੋੜ ਰੁਪਏ ਤੋਂ ਵੱਧ ਦੀਆਂ ਅਦਾਇਗੀਆਂ ਆਨਲਾਈਨ ਲਈਆਂ ਗਈਆਂ ਸਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਫ਼ਿਲਹਾਲ ਇਸ ਮਾਮਲੇ ਵਿਚ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬੇਦੀ ਨੇ ਦਸਿਆ
image