
ਭਾਰਤ 'ਚ ਕੋਵਿਡ-19 ਦੇ 89,706 ਨਵੇਂ ਕੇਸ, 1,111 ਹੋਰ ਮੌਤਾਂ
ਨਵੀਂ ਦਿੱਲੀ, 9 ਸਤੰਬਰ : ਬੁੱਧਵਾਰ ਨੂੰ ਦੇਸ਼ 'ਚ ਕੋਵਿਡ-19 ਦੇ 89,706 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੰਕਰਮਣ ਦੇ ਕੁਲ ਮਾਮਲੇ 43 ਲੱਖ ਦੇ ਪਾਰ ਹੋ ਗਏ। 33,98,844 ਲੋਕ ਲਾਗ ਤੋਂ ਮੁਕਤ ਹੋਣ ਤੋਂ ਬਾਅਦ, ਮਰੀਜ਼ਾਂ ਦੀ ਰਿਕਵਰੀ ਦੀ ਦਰ 77.77 ਪ੍ਰਤੀਸ਼ਤ ਹੋ ਗਈ ਹੈ, ਮੌਤ ਦਰ ਘੱਟ ਕੇ 1.69 ਪ੍ਰਤੀਸ਼ਤ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇ ਵਧ ਕੇ 43,70,128 ਹੋ ਗਏ ਹਨ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਦੌਰਾਨ 1111 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਕੁੱਲ ਗਿਣਤੀ 73,890 ਹੋ ਗਈ ਹੈ। ਦੇਸ਼ 'ਚ 8,97,394 ਲੋਕ ਅਜੇ ਵੀ ਦੇਸ਼ ਵਿਚ ਕੋਰੋਨਾ ਸੰਕਰਮਣ ਦੇ ਇਲਾਜ ਅਧੀਨ ਹਨ, ਜੋ ਕੁਲ ਮਾਮਲਿਆਂ ਦਾ 20.53 ਪ੍ਰਤੀਸ਼ਤ ਬਣਦਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਦੇਸ਼ ਵਿਚ ਕੋਵਿਦ -19 ਲਈ 8 ਸਤੰਬਰ ਤਕ 5,18,04,677 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 11,54,549 ਨਮੂਨਿਆਂ ਦਾ ਮੰਗਲਵਾਰ ਨੂੰ ਟੈਸਟ ਕੀਤਾ ਗਿਆ। (ਏਜੰਸੀ)
image