ਅਫ਼ਗ਼ਾਨਿਸਤਾਨ : ਉਪ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਧਮਾਕਾ, 10 ਨਾਗਰਿਕਾਂ ਦੀ ਮੌਤ
Published : Sep 10, 2020, 1:17 am IST
Updated : Sep 10, 2020, 1:17 am IST
SHARE ARTICLE
image
image

ਅਫ਼ਗ਼ਾਨਿਸਤਾਨ : ਉਪ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਧਮਾਕਾ, 10 ਨਾਗਰਿਕਾਂ ਦੀ ਮੌਤ

ਉਪ ਰਾਸ਼ਟਰਪਤੀ ਅਤੇ ਸੁਰੱਖਿਆ ਕਰਮੀਆਂ ਸਮੇਤ ਕਈ ਜ਼ਖ਼ਮੀ

ਕਾਬੁਲ, 9 ਸਤੰਬਰ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੁਧਵਾਰ ਨੂੰ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ 'ਚ 10 ਨਾਗਰਿਕਾਂ ਦੀ ਮੌਤ ਹੋ ਗਈ ਅਤੇ ਘੱਟੋਂ ਘੱਟ ਇਕ ਦਰਜ਼ਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਉਪ ਰਾਸ਼ਟਰਪਤੀ ਦੇ ਕਈ ਸੁਰੱਖਿਆ ਕਰਮੀ ਵੀ ਸ਼ਾਲਮ ਹਲ। ਗ੍ਰਹਿ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀਆਂ ਨੇ ਦਸਿਆ ਕਿ ਹਾਲੇ ਕਿਸੇ ਸੰਗਠਨ ਨੇ ਫਿਲਹਾਲ ਹਮਲੇ ਦੀ ਜ਼ੰਮੇਦਾਰੀ ਨਹੀਂ ਲਈ ਹੈ ਅਤੇ ਤਾਲਿਬਾਨ ਨੇ ਹਮਲੇ 'ਚ ਭੂਮਿਕਾ ਤੋਂ ਇਨਕਾਰ ਕੀਤਾ ਹੈ। ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੂਲੱਾਹ ਸਾਲੇਹ ਇਸ ਬੰਬ ਧਮਾਕੇ 'ਚ ਮਾਮਲੂ ਰੂਪ ਨਾਲ ਝੁਲਸ ਗਏ ਹਨ। ਸਾਲੇਹ ਅਫ਼ਗ਼ਾਨਿਸਤਾਨ ਦੇ ਖ਼ੁਫੀਆ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਹਮਲੇ ਦੇ ਤੁਰੰਤ ਬਾਅਦ ਟੀ.ਵੀ. 'ਤੇ ਦਸਿਆ ਕਿ ਉਹ ਸੁਰੱਖਿਅਤ ਹਨ ਅਤੇ ਉਹ ਮਾਮੂਲੀ ਤੌਰ ਤੇ ਝੁਲਸੇ ਹਨ।  ਉਨ੍ਹਾਂ ਦੇ ਇਕ ਹੱਥ 'ਤੇ ਪੱਟੀ ਬਨ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਛੋਟੇ ਬੇਟੇ ਸੁਰੱਖਿਅਤ ਹਨ। ਹਮਲੇ ਦੇ ਸਮੇਂ ਉਨ੍ਹਾਂ ਦੇ ਛੋਟੇ ਬੇਟੇ ਉਨ੍ਹਾਂ ਨਾਲ ਸਨ। ਉਨ੍ਹਾਂ ਕਿਹਾ, ''ਮੇਰਾ ਚਿਹਰਾ ਅਤੇ ਹੱਥ ਮਾਮੂਲੀ ਤੌਰ ਨਾਲ ਅੱਗ ਦੀ ਚਪੇਟ 'ਚ ਆ ਗਿਆ। ਮੇਰੇ ਕੋਲ ਸਾਰੀਆਂ ਸਟੀਕ ਜਾਣਕਾਰੀਆਂ ਨਹੀਂ ਹਨ ਪਰ ਮੈਂ ਉਨ੍ਹਾਂ ਲੋਕਾਂ ਤੋਂ ਮਾਫ਼ੀ ਮੰਗਦਾਂ ਹਾਂ ਜਿਨ੍ਹਾਂ ਦੀ ਮੌਤ ਹੋਈ ਅਤੇ ਜਿਨ੍ਹਾਂ ਨੂੰ ਇimageimageਸ ਹਮਲੇ 'ਚ ਜਾਇਦਾਦ ਦਾ ਨੁਕਸਾਨ ਹੋਇਆ। '' ਉਨ੍ਹਾਂ ਦੇ ਬੁਲਾਰੇ ਰਜਵਾਨ ਮੁਰਾਦ ਨੇ ਇਸ ਹਮਲੇ ਨੂੰ ਸਾਲੇਹ ਦੀ ਜ਼ਿੰਦਗੀ ਖ਼ਤਮ ਕਰਨ ਦੀ ਕੋਸ਼ਿਸ਼ ਦਾ 'ਖ਼ਤਰਨਾਕ ਹਮਲਾ ਦਸਿਆ' ਹੈ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰ ਦੀ ਸੜ੍ਹਕਾਂ ਬੰਦ ਕਰ ਦਿਤੀਆਂ ਗਈਆਂ ਹਨ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਅਨ ਨੇ ਪੈਸ ਤੋਂ ਪੁਸ਼ਟੀ ਕੀਤੀ ਹੈ ਕਿ ਇਸ ਬੰਬ ਧਮਾਕੇ 'ਚ ਸਾਲੇਹ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦਸਿਆ ਸੀ ਕਿ ਇਸ ਧਮਾਕੇ 'ਚ ਘੱਟੋਂ ਘੱਟ ਦੋ ਨਗਾਰਿਕਾਂ ਦੀ ਮੌਤ ਹੋਈ ਪਰ ਬਾਅਦ 'ਚ ਮ੍ਰਿਤਕਾਂ ਦੀ ਗਿਣਤੀ 10 ਹੋ ਗਈ। ਮੰਤਰਾਲੇ ਨੇ ਦਸਿਆ ਕਿ 15 ਲੋਕ ਜ਼ਖ਼ਮੀ ਹੋਏ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement