
11 ਵਧੀਕ ਜੱਜਾਂ ਨੂੰ ਸਥਾਈ ਜੱਜ ਬਣਾਇਆ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 7 ਜੱਜ ਵੀ ਸੂਚੀ ਵਿਚ
ਚੰਡੀਗੜ੍ਹ, 9 ਸਤੰਬਰ (ਨੀਲ ਭਾਲਿੰਦਰ ਸਿੰਘ): ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋ ਹਾਈ ਕੋਰਟ ਦੇ 11 ਵਧੀਕ ਜੱਜਾਂ ਨੂੰ ਸਥਾਈ ਜੱਜ ਦੇ ਰੂਪ ਵਿਚ ਨਿਯੁਕਤੀ ਦਿਤੀ ਹੈ । ਰਾਸ਼ਟਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੱਤ ਵਧੀਕ ਜੱਜਾਂ ਨੂੰ ਜਦ ਕਿ 'ਬਾਂਬੇ ਹਾਈ ਕੋਰਟ' ਦੇ ਚਾਰ ਵਧੀਕ ਜੱਜਾਂ ਨੂੰ ਸਥਾਈ ਜੱਜ ਦੇ ਰੂਪ ਵਿਚ ਨਿਯੁਕਤੀ ਦਿਤੀ ਹੈ।
ਰਾਸ਼ਟਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਿਨ੍ਹਾਂ ਸੱਤ ਵਧੀਕ ਜੱਜਾਂ ਨੂੰ ਸਥਾਈ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਹੈ ਉਨ੍ਹਾਂ ਵਿਚ ਜਸਟਿਸ ਮੰਜਰੀ ਨੇਹਰੁ ਕੌਲ, ਜਸਟਿਸ ਹਰਸਿਮਰਨ ਸਿੰਘ ਸੇਠੀ, ਜਸਟਿਸ ਅਰੁਣ ਮੋਂਗਾ, ਜਸਟਿਸ ਮਨੋਜ ਬਜਾਜ, ਜਸਟਿਸ ਲਲਿਤ ਬਤਰਾ, ਜਸਟਿਸ ਅਰੁਣ ਕੁਮਾਰ ਤਿਆਗੀ ਅਤੇ ਜਸਟਿਸ ਹਰਨਰੇਸ਼ ਸਿੰਘ ਗਿੱਲ ਸ਼ਾਮਲ ਹਨ । ਰਾਸ਼ਟਰਪਤੀ ਨੇ ਬਾਂਬੇ ਹਾਈ ਕੋਰਟ ਦੇ ਜਿਨ੍ਹਾਂ ਸੱਤ ਵਧੀਕ ਜੱਜਾਂ ਨੂੰ ਸਥਾਈ ਜੱਜ ਦੇ ਰੂਪ ਵਿਚ ਨਿਯੁਕਤ ਕੀਤਾ ਹੈ ਉਨ੍ਹਾਂ ਵਿਚ ਜਸਟਿਸ ਸ਼ਰੀਰਾਮ ਮਧੁਸੂਦਨ ਮੋਦਕ, ਜਸਟਿਸ ਜਮਾਦਾਰ ਨਿਜਾਮੁਦੀਨ ਜਹੀਰੁਦੀਨ, ਜਸਟਿਸ ਵਿਨੀਯ ਗਜਾਨਨ ਜੋਸ਼ੀ ਅਤੇ ਜਸਟਿਸ ਅਵਾਚਤ ਰਾਜੇਂਦਰ ਗੋਵਿੰਦ ਸ਼ਾਮਲ ਹਨ ।image