ਈ.ਪੀ.ਐਫ਼.ਓ. ਨੇ 2019-20 ਲਈ 8.5 ਫ਼ੀ ਸਦੀ ਵਿਆਜ ਦਾ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ
Published : Sep 10, 2020, 1:21 am IST
Updated : Sep 10, 2020, 1:21 am IST
SHARE ARTICLE
image
image

ਈ.ਪੀ.ਐਫ਼.ਓ. ਨੇ 2019-20 ਲਈ 8.5 ਫ਼ੀ ਸਦੀ ਵਿਆਜ ਦਾ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ

6 ਕਰੋੜ ਦੇ ਕਰੀਬ ਸ਼ੇਅਰ ਧਾਰਕਾਂ ਨੂੰ ਹੋਵੇਗਾ ਫ਼ਾਇਦਾ

ਨਵੀਂ ਦਿੱਲੀ, 9 ਸਤੰਬਰ : ਭਵਿੱਖ ਨਿਧੀ ਫ਼ੰਡ ਦਾ ਪ੍ਰਬਧ ਕਰਨ ਵਾਲੇ ਕਰਮਚਾਰੀ ਭਵਿੱਖ ਨਿਧੀ ਫ਼ੰਡ ਸੰਗਠਨ (ਈ.ਪੀ.ਐਫ਼.ਓ.) ਨੇ ਬੁਧਵਾਰ ਨੂੰ ਅਪਣੇ 6 ਕਰੋੜ ਦੇ ਕਰੀਬ ਸ਼ੇਅਰ ਧਾਰਕਾਂ ਨੂੰ ਵਿੱਤੀ ਫਰ੍ਹੇ 2019-20 ਲਈ ਭਵਿੱਖ ਨਿਧੀ ਫ਼ੰਡ 'ਤੇ ਤੈਅ ਵਿਆਜ ਦਾ ਅਸ਼ੰਕ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ ਹੈ।
ਇਕ ਸੂਤਰ ਨੇ ਭਾਸ਼ਾ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਰਮਚਾਰੀ ਭਵਿੱਖ ਨਿਧੀ 'ਤੇ 8.50 ਫ਼ੀ ਸਦੀ ਦੀ ਦਰ 'ਚੋਂ ਫਿਲਹਾਲ 8.15 ਫ਼ੀ ਸਦੀ ਵਿਆਜ ਦਾ ਭੁਗਤਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਈ.ਪੀ.ਐਫ਼.ਓ. ਟਰੱਸਟੀ ਦੀ ਬੁਧਵਾਰ ਦੀ ਮੀਟਿੰਗ 'ਚ ਲਿਆ ਗਿਆ। ਸੂਤਰਾਂ ਨੇ ਦਸਿਆ ਕਿ ਬਾਕੀ 0.35 ਫ਼ੀ ਸਦੀ ਵਿਆਜ ਦਾ ਭੁਗਤਾਨ ਇਸ  ਸਾਲ ਤਕ ਸ਼ੇਅਰ ਧਾਰਕਾਂ ਦੇ ਈਪੀਐਫ਼ਓ ਖ਼ਾਤਿਆਂ 'ਚ ਕਰ ਦਿਤਾ ਜਾਵੇਗਾ। ਈਪੀਐਫ਼ਓ ਨੇ ਇਸ ਤੋਂ ਪਹਿਲਾਂ ਐਕਸਚੇਂਜ ਟ੍ਰੇਡੇਡ ਫ਼ੰਡ 'ਚ ਨਿਵੇਸ਼ ਕੀਤੇ ਗਏ ਅਪਣੇ ਫ਼ੰਡ ਨੂੰ ਬਾਜ਼ਾਰ 'ਚ ਵੇਚਣ ਦੀ ਯੋਜਨਾ ਬਣਾਈ ਸੀ। ਈਪੀਐਫ਼ਓ ਸ਼ੇਅਰ ਧਾਰਕਾਂ ਨੂੰ 8.5 ਫ਼ੀ ਸਦੀ ਦੀ ਦਰ ਨਾਲ ਵਿਆਜ ਦਾ ਪੂਰਾ ਭੁਗਤਾਨ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਸੀ ਪਰ ਕੋਵਿਡ 19 ਕਾਰਨ ਬਾਜ਼ਾਰ 'ਚ ਭਾਰੀ ਉਥਲ ਪੁਥਲ ਦੇ ਚਲਦੇ ਅਜਿਹਾ ਨਾ ਕੀਤਾ ਜਾ ਸਕਿਆ। ਈਪੀਐਫ਼ਓ ਦਾ ਕੇਂਦਰੀ ਟਰੱਸਟੀ ਬੋਰਡ, ਸੰਗਠਨ ਦਾ ਫ਼ੈਸਲਾ ਦਾ ਲੈਣ ਵਾਲੀ ਮੁੱਖ ਸੰਸਥਾ ਹੈ। ਦਸੰਬਰ 2020 'ਚ ਇਸ ਦੀ ਮੁੱੜ ਮੀਟਿੰਗ ਹੋਵੇਗੀ ਜਿਸ 'ਚ ਭਵਿੱਖ ਨਿਧੀ ਸ਼ੇਅਰ ਧਾimageimageਰਕਾਂ ਦੇ ਖ਼ਾਤਿਆਂ 'ਚ 0.35 ਫ਼ੀ ਸਦੀ ਦੀ ਦਰ ਨਾਲ ਵਿਆਜ ਦੀ ਬਕਾਇਆ ਰਕਮ ਦਾ ਭੁਗਤਾਨ ਕੀਤੇ ਜਾਣ 'ਤੇ ਧਿਆਨ ਦਿਤਾ ਜਾਵੇਗਾ। ਵਿਆਜ ਭੁਗਤਾਨ ਦਾ ਇਹ ਮੁੱਦਾ ਟਰੱਸਟੀ ਬੋਰਡ ਦੀ ਅੱਜ ਦੀ ਮੀਟਿੰਗ 'ਚ ਲੜੀਬੱਧ ਲਹੀਂ ਸੀ ਪਰ ਕੁਝ ਟਰੱਸਟੀਆਂ ਨੇ ਪੀ.ਐਫ਼ ਖ਼ਾਤਿਆਂ 'ਚ ਵਿਆਜ ਅਦਾਇਗੀ 'ਚ ਦੇਰੀ ਦਾ ਮੁੱਦਾ ਚੁਕਿਆ। (ਪੀਟੀਆਈ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement