ਅਸੀਂ ਤਨ, ਮਨ ਤੇ ਧਨ ਨਾਲ ਕਿਸਾਨਾਂ ਦੇ ਹੱਕ 'ਚ ਹਾਂ :  ਰਣਜੀਤ ਸਿੰਘ ਬ੍ਰਹਮਪੁਰਾ 
Published : Sep 10, 2021, 1:56 pm IST
Updated : Sep 10, 2021, 1:58 pm IST
SHARE ARTICLE
Ranjit Singh Brahmpura
Ranjit Singh Brahmpura

6-7 ਮਹੀਨੇ ਪਹਿਲਾਂ ਪ੍ਰਚਾਰ ਕਰ ਕੇ ਸਿਆਸੀ ਪਾਰਟੀਆਂ ਪਾ ਰਹੀਆਂ ਨੇ ਲੋਕਾਂ ਵਿਚਕਾਰ ਫੁੱਟ 

 

ਚੰਡੀਗੜ੍ਹ (ਸੁਰਖ਼ਾਬ ਚੰਨ) - ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪਹਿਲੀ ਵਾਰ ਸਾਰੇ ਸਿਆਸੀ ਦਲਾਂ ਨਾਲ ਕਿਸਾਨਾਂ ਦੀ ਮੀਟਿੰਗ ਅੱਜ ਹੋ ਰਹੀ ਹੈ।  ਇਹ ਮੀਟਿੰਗ ਸਿਆਸੀ ਦਲਾਂ ਵੱਲੋਂ ਸਮੇਂ ਤੋਂ ਪਹਿਲਾਂ ਚੋਣ ਮੁਹਿੰਮ ਵਿੱਢੇ ਜਾਣ ਕਾਰਨ ਕਿਸਾਨਾਂ ਨਾਲ ਪੈਦਾ ਹੋ ਰਹੇ ਟਕਰਾਅ ਦੇ ਸਬੰਧ ਵਿਚ ਹੋ ਰਹੀ ਹੈ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੀ ਪਹੁੰਚੇ ਤੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੀਟਿੰਗ ਵਿਚ ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਚੋਣ ਕਮਿਸ਼ਨ ਵੋਟਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਉਹਨਾਂ ਸਮਾਂ ਸਿਆਸੀ ਦਲ ਅਪਣੀਆਂ ਰੈਲੀਆਂ ਨਾ ਕਰਨ ਤੇ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਜਾਂਦੀ ਹੈ ਤਾਂ ਉਹ ਜੀਅ ਸਦਕੇ ਅਪਣੀਆਂ ਰੈਲੀਆਂ ਕਰਨ।

Ranjit Singh BrahmpuraRanjit Singh Brahmpura

ਬ੍ਰਹਮਪੁਰਾ ਨੇ ਕਿਹਾ ਕਿ ਚੋਣਾਂ ਤੋਂ 6-7 ਮਹੀਨੇ ਪਹਿਲਾਂ ਰੈਲੀਆਂ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਖਰਚਾ ਵੀ ਹੋਵੇਗਾ ਤੇ ਲੋਕ ਵੀ ਪਰੇਸ਼ਾਨ ਹੋਣਗੇ ਕਿਉਂਕਿ ਉਹ ਅਪਣੇ ਕੰਮਾਂ ਤੋਂ ਧਿਆਨ ਹਟਾ ਕੇ ਦੂਜੇ ਪਾਸੇ ਕਰ ਲੈਣਗੇ। ਚੋਣ ਮੈਨੀਫੈਸਟੋ ਨੂੰ ਲੈ ਕੇ ਬ੍ਰਹਮਪੁਰਾ ਨੇ ਕਿਹਾ ਕਿ ਇਹ ਇਕ ਸਰਕਾਰੀ ਦਸਤਾਵੇਜ਼ ਹੈ ਤੇ ਜ਼ਰੂਰ ਬਣਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਸਾਰੇ ਵਾਅਦੇ ਲਿਖੇ ਹੁੰਦੇ ਹਨ ਜੋ ਲੋਕਾਂ ਨਾਲ ਪਾਰਟੀਆਂ ਨੇ ਕੀਤੇ ਹੁੰਦੇ ਹਨ

ਇਹ ਵੀ ਪੜ੍ਹੋ -  BJP ਨਾਲ ਮੀਟਿੰਗ ਨਹੀਂ ਕਰਾਂਗੇ, ਸਗੋਂ ਹਰ ਥਾਂ ਸਖ਼ਤ ਵਿਰੋਧ ਹੁੰਦਾ ਰਹੇਗਾ- ਬਲਬੀਰ ਸਿੰਘ ਰਾਜੇਵਾਲ

ਤੇ ਉਹਨਾਂ ਨੇ ਕੈਪਟਨ ਅਮਰਿੰਦਰ ਖਿਲਾਫ਼ ਬੋਲਦਿਆਂ ਕਿਹਾ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।  ਉਹਨਾਂ ਕਿਹਾ ਕਿ ਅਸੀਂ ਅਪਣੇ ਵੱਲੋਂ ਮੀਟਿੰਗ ਵਿਚ ਕੁੱਝ ਨਹੀਂ ਕਹਿਣ ਆਏ ਤੇ ਸਿਰਫ਼ ਇਹੀ ਕਹਾਂਗੇ ਕਿ ਅਸੀਂ ਤਨ-ਮਨ-ਧਨ ਨਾਲ ਕਿਸਾਨਾਂ ਦੇ ਨਾਲ ਹਾਂ ਤੇ ਜੋ ਇਹ ਤਿੰਨ ਕਾਲੇ ਕਾਨੂੰਨ ਹਨ ਉਹਨਾਂ ਨੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਣੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement